ਗਰਭਵਤੀ ਨਾਲ ਚੱਲਦੀ ਕਾਰ ’ਚ ਸਮੂਹਿਕ ਜਬਰ-ਜ਼ਿਨਾਹ, ਪ੍ਰੈਗਨੈਂਟ ਦੱਸਣ ’ਤੇ ਮੁੜ ਰੇਪ ਕਰ ਕੇ ਛੱਡ ਗਏ ਘਰ

Tuesday, Sep 03, 2024 - 09:59 AM (IST)

ਗਰਭਵਤੀ ਨਾਲ ਚੱਲਦੀ ਕਾਰ ’ਚ ਸਮੂਹਿਕ ਜਬਰ-ਜ਼ਿਨਾਹ, ਪ੍ਰੈਗਨੈਂਟ ਦੱਸਣ ’ਤੇ ਮੁੜ ਰੇਪ ਕਰ ਕੇ ਛੱਡ ਗਏ ਘਰ

ਗਾਜ਼ੀਆਬਾਦ (ਇੰਟ.)- ਗਾਜ਼ੀਆਬਾਦ ਦੇ ਖੋੜਾ ਕਾਲੋਨੀ ਦੀ ਇਕ ਗਰਭਵਤੀ ਔਰਤ ਨਾਲ 3 ਵਿਅਕਤੀਆਂ ਨੇ ਚੱਲਦੀ ਕਾਰ ’ਚ ਸਮੂਹਿਕ ਜਬਰ-ਜ਼ਿਨਾਹ ਕੀਤਾ। ਮੁਲਜ਼ਮ ਔਰਤ ਨੂੰ ਨੋਇਡਾ ਦੇ ਸੈਕਟਰ-63 ਤੋਂ ਝਾਂਸਾ ਦੇ ਕੇ ਲੈ ਗਏ ਸਨ। ਦਿੱਲੀ ਪੁਲਸ ਨੇ ਜ਼ੀਰੋ ਐੱਫ.ਆਈ.ਆਰ. ਦਰਜ ਕਰ ਕੇ ਜਾਂਚ ਲਈ ਨੋਇਡਾ ਭੇਜ ਦਿੱਤੀ ਹੈ। ਥਾਣਾ ਸੈਕਟਰ-63 ਦੀ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 20 ਸਾਲਾ ਪੀੜਤਾ ਨੇ ਦਰਜ ਕਰਾਈ ਐੱਫ.ਆਈ.ਆਰ. ’ਚ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਲਿਵ-ਇਨ ਰਿਲੇਸ਼ਨਸ਼ਿਪ ’ਚ ਹੈ ਅਤੇ ਲਗਭਗ 4 ਮਹੀਨਿਆਂ ਦੀ ਗਰਭਵਤੀ ਹੈ। ਉਹ ਸੈਕਟਰ-63 ਸਥਿਤ ਇਕ ਪ੍ਰਾਈਵੇਟ ਕੰਪਨੀ ’ਚ ਨੌਕਰੀ ਕਰਦੀ ਹੈ। ਇਸ ਕੰਪਨੀ ’ਚ ਸਮੀਰ ਨਾਂ ਦਾ ਵਿਅਕਤੀ ਠੇਕੇਦਾਰੀ ਕਰਦਾ ਹੈ।

ਪੀੜਤਾ ਨੇ ਦੱਸਿਆ ਕਿ 3 ਜੁਲਾਈ ਦੀ ਦੁਪਹਿਰ ਸਮੀਰ ਨੇ ਮੈਨੂੰ ਕਾਲ ਕਰ ਕੇ ਕਿਹਾ ਕਿ ਕੰਪਨੀ ’ਚ ਕੰਮ ਕਰਨ ਵਾਲੇ ਇਕ ਅੰਕਲ ਦੀ ਤਬੀਅਤ ਖ਼ਰਾਬ ਹੈ। ਉਨ੍ਹਾਂ ਨੂੰ ਦੇਖਣ ਚੱਲਣਾ ਹੈ। ਸਮੀਰ ਬਾਈਕ ਲੈ ਕੇ ਕੰਪਨੀ ਪੁੱਜਾ ਅਤੇ ਉਸ ਨੂੰ ਖੋੜਾ ਕਾਲੋਨੀ ਲੈ ਗਿਆ, ਜਿੱਥੇ ਪਹਿਲਾਂ ਤੋਂ ਹੀ ਇਕ ਬੋਲੇਰੋ ਕਾਰ ਖੜ੍ਹੀ ਸੀ। ਉਸ ’ਚ 2 ਵਿਅਕਤੀ ਸਵਾਰ ਸਨ। ਜਿਸ ਤੋਂ ਬਾਅਦ ਉਨ੍ਹਾਂ ਕੋਲਡ ਡਰਿੰਕਸ ’ਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਨੂੰ ਪਿਆ ਦਿੱਤਾ ਅਤੇ ਚੱਲਦੀ ਕਾਰ ’ਚ ਜਬਰ-ਜ਼ਿਨਾਹ ਕੀਤਾ। ਹੋਸ਼ ’ਚ ਆਉਣ ’ਤੇ ਉਸ ਨੇ ਕਿਹਾ ਕਿ ਮੈਨੂੰ ਛੱਡ ਦਿਓ, ਮੈਂ ਪ੍ਰੈਗਨੈਂਟ ਹਾਂ ਅਤੇ ਮੈਨੂੰ ਘਰ ਜਾਣ ਦਿਓ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨਾਲ ਫਿਰ ਜਬਰ-ਜ਼ਿਨਾਹ ਕੀਤਾ ਅਤੇ ਬਾਅਦ ’ਚ ਉਹ ਪੀੜਤਾ ਨੂੰ ਘਰ ਛੱਡ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News