ਗਰਭਵਤੀ ਨਰਸ ਨੇ 'ਧਰਮ' ਅਤੇ 'ਕਰਮ' 'ਚ ਪੇਸ਼ ਕੀਤੀ ਮਿਸਾਲ, ਰੋਜ਼ਾ ਰੱਖ ਕਰ ਰਹੀ ਕੋਰੋਨਾ ਮਰੀਜ਼ਾਂ ਦਾ ਇਲਾਜ

Saturday, Apr 24, 2021 - 11:55 AM (IST)

ਗਰਭਵਤੀ ਨਰਸ ਨੇ 'ਧਰਮ' ਅਤੇ 'ਕਰਮ' 'ਚ ਪੇਸ਼ ਕੀਤੀ ਮਿਸਾਲ, ਰੋਜ਼ਾ ਰੱਖ ਕਰ ਰਹੀ ਕੋਰੋਨਾ ਮਰੀਜ਼ਾਂ ਦਾ ਇਲਾਜ

ਸੂਰਤ- ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਜਾਰੀ ਹੈ, ਉੱਥੇ ਹੀ ਆਕਸੀਜਨ ਦੀ ਘਾਟ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਇਸ ਵਿਚ ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਹਰ ਮੁਸ਼ਕਲ ਸਮੇਂ 'ਚ ਲੋਕਾਂ ਦੀ ਮਦਦ ਕਰ ਰਹੇ ਹਨ। ਅਜਿਹੀ ਹੀ ਇਕ ਖ਼ਬਰ ਗੁਜਰਾਤ ਤੋਂ ਸਾਹਮਣੇ ਆਈ ਹੈ। ਜਿੱਥੇ 4 ਮਹੀਨਿਆਂ ਦੀ ਇਕ ਗਰਭਵਤੀ ਨਰਸ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਕਰ ਰਹੀ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਨਰਸ ਦਿਨਭਰ ਰੋਜ਼ਾ ਰੱਖ ਕੇ ਆਪਣਾ ਧਰਮ ਵੀ ਨਿਭਾ ਰਹੀ ਹੈ। 

PunjabKesariਜਾਣਕਾਰੀ ਅਨੁਸਾਰ, ਇਸ ਨਰਸ ਦਾ ਨਾਮ ਨੈਂਸੀ ਆਇਜਾ ਮਿਸਤਰੀ ਹੈ ਅਤੇ ਇਹ 4 ਮਹੀਨਿਆਂ ਦੀ ਗਰਭਵਤੀ ਹੈ। ਇਸ ਦੇ ਬਾਵਜੂਦ ਉਹ ਲਗਾਤਾਰ ਸੂਰਤ ਦੇ ਕੋਵਿਡ ਕੇਅਰ ਸੈਂਟਰ 'ਚ ਡਿਊਟੀ ਨਿਭਾ ਰਹੀ ਹੈ। ਦੱਸਣਯੋਗ ਹੈ ਕਿ ਇਸ ਸਮੇਂ ਮਾਹ-ਏ-ਰਮਜਾਨ ਚੱਲ ਰਿਹਾ ਹੈ। ਅਜਿਹੇ 'ਚ ਨੈਂਸੀ ਲਗਾਤਾਰ ਰੋਜ਼ਾ ਰੱਖ ਕੇ ਆਪਣਾ ਧਰਮ ਵੀ ਬਖੂਬੀ ਨਿਭਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਨਰਸ ਦੀ ਤਰ੍ਹਾਂ ਆਪਣੀ ਡਿਊਟੀ ਕਰ ਰਹੀ ਹਾਂ। ਮੇਰੇ ਲਈ ਲੋਕਾਂ ਦੀ ਸੇਵਾ ਹੀ ਸਭ ਤੋਂ ਵੱਡੀ ਇਬਾਦਤ ਹੈ।''

PunjabKesari

ਇਹ ਵੀ ਪੜ੍ਹੋ : ਕੋਵਿਡ ਕਾਰਨ ਨਹੀਂ ਮਿਲੀ ਛੁੱਟੀ, ਥਾਣੇ 'ਚ ਹੋਈ ਕਾਂਸਟੇਬਲ ਬੀਬੀ ਦੀ 'ਹਲਦੀ' ਦੀ ਰਸਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News