ਪ੍ਰਯਾਗਰਾਜ : 16 ਵਿਦੇਸ਼ੀ ਜਮਾਤੀ ਅਤੇ ਯੂਨੀਵਰਸਿਟੀ ਦੇ ਪ੍ਰੋਫੈਸਰ ਸਮੇਤ 30 ਗ੍ਰਿਫਤਾਰ

04/21/2020 11:56:43 AM

ਪ੍ਰਯਾਗਰਾਜ- ਕੋਰੋਨਾ ਵਾਇਰਸ ਦਾ ਜਮਾਤ ਕਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਸ ਦੀ ਕਾਰਵਾਈ ਜਾਰੀ ਹੈ। ਹਰ ਜ਼ਿਲੇ 'ਚ ਜਮਾਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਨਾਂ ਨੂੰ ਕੁਆਰੰਟੀਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੁਕੇ ਹੋਏ ਜਮਾਤੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਯਾਗਰਾਜ 'ਚ ਵੀ ਲੁਕੇ ਹੋਏ ਜਮਾਤੀਆਂ ਅਤੇ ਉਨਾਂ ਨੂੰ ਲੁਕਾਉਣ ਵਾਲੇ ਪ੍ਰੋਫੈਸਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਲਾਹਾਬਾਦ ਯੂਨੀਵਰਸਿਟੀ ਦੇ ਪ੍ਰੋਫੈਸਰ ਸ਼ਾਹਿਦ ਅਤੇ 16 ਵਿਦੇਸ਼ੀ ਜਮਾਤੀਆਂ ਸਮੇਤ ਕੁੱਲ 30 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਦੇਸ਼ੀਆਂ ਦੀ ਗ੍ਰਿਫਤਾਰੀ ਫਾਰੇਨਜ਼ ਐਕਟ ਦੇ ਅਧੀਨ ਦਰਜ ਮਾਮਲੇ 'ਚ ਕੀਤੀ ਗਈ ਹੈ, ਜਦੋਂ ਕਿ ਪ੍ਰੋਫੈਸਰ ਸ਼ਾਹਿਦ ਨੂੰ ਜਮਾਤੀਆਂ ਨੂੰ ਚੋਰੀ-ਚੋਰੀ ਸ਼ਹਿਰ 'ਚ ਸ਼ਰਨ ਦਿਵਾਉਣ ਦੇ ਦੋਸ਼ ਅਤੇ ਮਹਾਮਾਰੀ ਐਕਟ ਦੇ ਅਧੀਨ ਦਰਜ ਮੁਕੱਦਮੇ 'ਚ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਹੈ ਮਾਮਲਾ
ਦਰਅਸਲ ਪੁਲਸ ਵਲੋਂ ਵਾਰ-ਵਾਰ ਤਬਲੀਗੀ ਜਮਾਤ ਤੋਂ ਆਏ ਜਮਾਤੀਆਂ ਨੂੰ ਸਾਹਮਣੇ ਆਉਣ ਅਤੇ ਕੁਆਰੰਟੀਨ ਹੋਣ ਦੀ ਅਪੀਲ ਕੀਤੀ ਜਾ ਰਹੀ ਸੀ। ਇਸ ਦੇ ਬਾਵਜੂਦ ਪ੍ਰਯਾਗਰਾਜ 'ਚ ਕਈ ਜਮਾਤੀ ਲੁਕੇ ਸਨ। ਇਸ ਬਾਰੇ ਪੁਲਸ ਨੇ ਵਿਦੇਸ਼ੀ ਨਾਗਰਿਕਾਂ ਅਤੇ ਉਨਾਂ ਦੇ ਸ਼ਰਨਦਾਤਾਵਾਂ ਵਿਰੁੱਧ ਕਰੈਲੀ, ਸ਼ਿਵਕੁਟੀ ਅਤੇ ਸ਼ਾਹਗੰਜ ਥਾਣੇ 'ਚ ਮੁਕੱਦਮਾ ਦਰਜ ਕੀਤਾ ਸੀ। ਮੰਗਲਵਾਰ ਨੂੰ ਸ਼ਾਹਗੰਜ ਪੁਲਸ ਨੇ 7 ਵਿਦੇਸ਼ੀਆਂ ਸਮੇਤ 17 ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ ਕਰੈਲੀ ਪੁਲਸ ਨੇ 9 ਵਿਦੇਸ਼ੀਆਂ ਸਮੇਤ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉੱਥੇ ਹੀ, ਸ਼ਿਵਕੁਟੀ ਪੁਲਸ ਨੇ ਪ੍ਰੋਫੈਸਰ ਸ਼ਾਹਿਦ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਯਾਗਰਾਜ ਪੁਲਸ ਵਲੋਂ ਹੁਣ ਤੱਕ 30 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ।


DIsha

Content Editor

Related News