ਪ੍ਰਵੀਨ ਤੋਗੜੀਆ ਨੇ ਕੀਤਾ ਰਾਜਨੀਤਿਕ ਪਾਰਟੀ ਬਣਾਉਣ ਦਾ ਐਲਾਨ

Tuesday, Oct 23, 2018 - 01:41 PM (IST)

ਉੱਤਰ ਪ੍ਰਦੇਸ਼— ਅੰਤਰ-ਰਾਸ਼ਟਰੀ ਹਿੰਦੂ ਪਰਿਸ਼ਦ ਦੇ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਮੰਗਲਵਾਰ ਨੂੰ ਅਯੁੱਧਿਆ 'ਚ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਅਯੁੱਧਿਆ 'ਚ ਆਯੋਜਿਤ ਸੰਕਲਪ ਸਭਾ 'ਚ ਬੋਲਦੇ ਹੋਏ ਤੋਗੜੀਆ ਨੇ ਕਿਹਾ ਕਿ ਇਕ ਮਹੀਨੇ ਬਾਅਦ ਦਿੱਲੀ 'ਚ ਨਵੀਂ ਪਾਰਟੀ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ।
ਤੋਗੜੀਆ ਨੇ ਇਸ ਵਾਰ ਹਿੰਦੂ ਸਰਕਾਰ ਦਾ ਨਾਅਰਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕਸਭਾ ਚੋਣਾਂ 'ਚ ਉਤਰੇਗੀ। ਸਰਕਾਰ ਬਣਾਉਣ ਦੇ ਤਿੰਨ ਮਹੀਨੇ ਦੇ ਅੰਦਰ ਅਯੁੱਧਿਆ, ਕਾਸ਼ੀ ਅਤੇ ਮਥੁਰਾ 'ਚ ਮੰਦਰ ਨਿਰਮਾਣ ਸ਼ੁਰੂ ਹੋਵੇਗਾ। ਘੱਟ ਗਿਣਤੀ ਜਨਸੰਖਿਆ ਕੰਟਰੋਲ 'ਤੇ ਕਾਨੂੰਨ ਵੀ ਬਣੇਗਾ। ਉਨ੍ਹਾਂ ਨੇ ਇਕ ਬੂਥ 25 ਬੂਥ ਦਾ ਵੀ ਨਾਅਰਾ ਦਿੱਤਾ। ਤੋਗੜੀਆ ਨੇ ਖੁਦ ਵੀ ਚੋਣਾਂ ਲੜਨ ਦੀ ਗੱਲ ਕੀਤੀ। ਪ੍ਰਵੀਨ ਤੋਗੜੀਆ ਨੇ ਕਿਹਾ ਹੈ ਕਿ ਉਹ ਰਾਮ ਮੰਦਰ ਨਹੀਂ, ਤਾਂ ਵੋਟ ਨਹੀਂ ਅੰਦੋਲਨ ਨੂੰ ਖਤਮ ਕਰਨ ਵਾਲੇ ਨਹੀਂ ਹਨ, ਇਸ ਵਾਰ ਹਿੰਦੂਆਂ ਦੀ ਸਰਕਾਰ ਬਣੇਗੀ। ਜਲਦੀ ਹੀ ਇਸ 'ਤੇ ਫੈਸਲਾ ਹੋਵੇਗਾ ਕਿ ਕਿਸ ਨੂੰ ਵੋਟ ਦੇਣਾ ਹੈ। ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਵਾਅਦਾਖਿਲਾਫੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹੁਣ ਜਨਤਾ ਦੇ ਸਾਹਮਣੇ ਇਕ ਨਵਾਂ ਵਿਕਲਪ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਰਾਮ ਮੰਦਰ ਨਿਰਮਾਣ ਦੀ ਗੱਲ ਕਰੇਗਾ, ਵੋਟ ਉਸ ਨੂੰ ਹੀ ਮਿਲੇਗਾ।


Related News