''ਆਨੰਦੀ'' ਦੇ ਬੁਆਏਫਰੈਂਡ ਨੇ ਪੁਲਸ ਸਾਹਮਣੇ ਖੋਲ੍ਹੀ ਜ਼ੁਬਾਨ, ਦੱਸਿਆ ਮੌਤ ਤੋਂ ਪਹਿਲਾਂ ਦਾ ਸੱਚ WATCH PICS

Monday, Apr 04, 2016 - 06:39 PM (IST)

 ''ਆਨੰਦੀ'' ਦੇ ਬੁਆਏਫਰੈਂਡ ਨੇ ਪੁਲਸ ਸਾਹਮਣੇ ਖੋਲ੍ਹੀ ਜ਼ੁਬਾਨ, ਦੱਸਿਆ ਮੌਤ ਤੋਂ ਪਹਿਲਾਂ ਦਾ ਸੱਚ WATCH PICS

ਮੁੰਬਈ— ਸੀਰੀਅਲ ''ਬਾਲਿਕ ਵਧੂ'' ਨਾਲ ਪ੍ਰਸਿੱਧ ਹੋਈ ਆਨੰਦੀ ਉਰਫ ਪ੍ਰਤਿਊਸ਼ਾ ਦੇ ਬੁਆਏਫਰੈਂਡ ਰਾਹੁਲ ਰਾਜ ਸਿੰਘ ਨੇ ਉਸ ਦੀ ਮੌਤ ਨੂੰ ਲੈ ਕੇ ਆਪਣੀ ਜ਼ੁਬਾਨ ਖੋਲ੍ਹ ਦਿੱਤੀ ਹੈ। ਰਾਹੁਲ ਨੇ ਪੁਲਸ ਨੂੰ ਦੱਸਿਆ ਕਿ 1 ਅਪ੍ਰੈਲ ਯਾਨੀ ਸ਼ੁੱਕਰਵਾਰ ਨੂੰ ਉਸ ਦੀ ਅਤੇ ਪ੍ਰਤਿਊਸ਼ਾ ਦੀ ਬਹਿਸ ਹੋਈ ਸੀ। ਬਹਿਸ ਦਾ ਕਾਰਨ ਰਾਹੁਲ ਨੇ ਨਹੀਂ ਦੱਸਿਆ ਹੈ ਪਰ ਉਸ ਦੇ ਮੁਤਾਬਕ ਉਹ ਇਸ ਬਹਿਸ ਤੋਂ ਪਹਿਲਾਂ ਆਪਣੀ ਇਕ ਫੀਮੇਲ ਦੋਸਤ ਨਾਲ ਮਾਊਂਟ ਮੈਰੀ ਚਰਚ ਗਏ ਸਨ। ਰਾਹੁਲ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਉਹ, ਪ੍ਰਤਿਊਸ਼ਾ ਅਤੇ ਆਪਣੀ ਇਕ ਹੋਰ ਫੀਮੇਲ ਦੋਸਤ ਨਾਲ ਗੋਰੇਗਾਂਵ ਸਥਿਤ ਫਲੈਟ ''ਚ ਆਏ ਸਨ। ਉਥੇ ਤਿੰਨਾਂ ਨੇ ਡਰਿੰਕ ਕੀਤੀ। ਅੱਧੀ ਰਾਤ ਨੂੰ ਫੀਮੇਲ ਦੋਸਤ ਨੇ ਬਾਂਦਰਾ ਸਥਿਤ ਮਾਊਂਟ ਮੈਰੀ ਚਰਚ ''ਚ ਜਾਣ ਦੀ ਇੱਛਾ ਜ਼ਾਹਰ ਕੀਤੀ ਰਾਹੁਲ ਉਨ੍ਹਾਂ ਨਾਲ ਗਏ। 
ਰਾਹੁਲ ਮੁਤਾਬਕ ਸਵੇਰੇ ਚਾਰ ਵਜੇ ਵਾਪਸ ਆਏ ਅਤੇ ਪ੍ਰਤਿਊਸ਼ਾ ਨਾਲ ਆਪਣੇ ਕਮਰੇ ''ਚ ਸੌਣ ਚਲੇ ਗਏ। ਸਵੇਰੇ ਹੁੰਦੇ ਹੀ ਦੋਹਾਂ ਵਿਚ ਬਹਿਸ ਹੋਈ ਅਤੇ ਇਸ ਦੌਰਾਨ ਪ੍ਰਤਿਊਸ਼ਾ ਨੇ ਸ਼ਰਾਬ ਪੀਤੀ। ਰਾਹੁਲ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਪਰ ਉਹ ਨਾ ਮੰਨੀ। ਫਿਰ ਰਾਹੁਲ ਸ਼ੁੱਕਰਵਾਰ ਦੀ ਦੁਪਹਿਰ ਕਰੀਬ 1 ਵਜੇ ਕਿਸੇ ਕੰਮ ਲਈ ਘਰੋਂ ਬਾਹਰ ਨਿਕਲ ਗਏ। ਇਸ ਦੇ ਇਕ ਘੰਟੇ ਬਾਅਦ ਰਾਹੁਲ ਨੇ ਪ੍ਰਤਿਊਸ਼ਾ ਨੂੰ ਫੋਨ ਕੀਤਾ। ਪਹਿਲਾਂ ਤਾਂ ਉਸ ਨੇ ਕਈ ਵਾਰ ਇਗਨੋਰ ਕੀਤਾ। ਬਾਅਦ ''ਚ ਉਸ ਨੇ ਫੋਨ ਚੁੱਕਿਆ ਤਾਂ ਰਾਹੁਲ ਨੇ ਉਸ ਨੂੰ ਲੰਚ ਪੈਕ ਕਰਵਾ ਕੇ ਲਿਆਉਣ ਦੀ ਗੱਲ ਕੀਤੀ ਪਰ ਉਸ ਨੇ ਮਨਾ ਕਰ ਦਿੱਤਾ। 
ਜਦੋਂ ਰਾਹੁਲ ਘਰ ਪਹੁੰਚੇ ਤਾਂ ਦਰਵਾਜ਼ਾ ਬੰਦ ਸੀ ਅਤੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਨ੍ਹਾਂ ਨੇ ਗੁਆਂਢੀ ਦੇ ਨੌਕਰ ਦੀ ਮਦਦ ਲਈ। ਰਾਹੁਲ ਨੇ ਬਾਲਕਨੀ ਤੋਂ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਜਾਂਦੇ ਹੀ ਉਨ੍ਹਾਂ ਨੇ ਪ੍ਰਤਿਊਸ਼ਾ ਨੂੰ ਪੱਖੇ ਨਾਲ ਲਟਕਦੇ ਦੇਖਿਆ। ਉਸ ਨੂੰ ਅਜਿਹੀ ਹਾਲਤ ''ਚ ਦੇਖ ਰਾਹੁਲ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਆਪਣੇ ਅੰਕਲ ਨੂੰ ਫੋਨ ਕੀਤਾ। ਇਸ ਤੋਂ ਬਾਅਦ ਉਹ ਪ੍ਰਤਿਊਸ਼ਾ ਨੂੰ ਲੈ ਕੇ ਕੋਕਿਲਾਬੇਨ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਰਾਹੁਲ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਵਕੀਲ ਨੇ ਉਨ੍ਹਾਂ ਨੂੰ ਹਸਪਤਾਲ ''ਚ ਨਾ ਰੁੱਕਣ ਦੀ ਸਲਾਹ ਦਿੱਤੀ ਸੀ ਕਿਉਂਕਿ ਉਹ ਪ੍ਰਤਿਊਸ਼ਾ ਦੇ ਦੋਸਤਾਂ ਅਤੇ ਪਛਾਣ ਵਾਲਿਆਂ ਨੂੰ ਅਵਾਇਡ ਕਰਨਾ ਚਾਹੁੰਦੇ ਸਨ।  ਰਾਹੁਲ ਨੇ ਆਪਣੇ ਬਿਆਨ ''ਚ ਇਹ ਵੀ ਦੱਸਿਆ, ''''ਮੇਰਾ ਪ੍ਰਤਿਊਸ਼ਾ ਨਾਲ ਕਈ ਵਾਰ ਝਗੜਾ ਹੋਇਆ ਸੀ। ਉਸ ਦੇ ਸਿਰ ''ਤੇ ਪਾਪੁਲੈਰਿਟੀ ਦਾ ਨਸ਼ਾ ਚੜ ਗਿਆ ਸੀ। ਉਹ ਹਮੇਸ਼ਾ ਮੇਰੇ ਨਾਲ ਲੜਦੀ ਸੀ। ਅਤੇ ਮੈਂ ਤਾਂ ਬੱਸ ਇੰਨਾ ਜਾਣਦਾ ਹਾਂ ਕਿ ਮੈਂ ਬੇਕਸੂਰ ਹਾਂ।'''' ਉਹ ਜੋ ਕਮਾਉਂਦੀ ਸੀ ਸਭ ਆਪਣੇ ਮਾਤਾ-ਪਿਤਾ ਨੂੰ ਭੇਜ ਦਿੰਦੀ ਸੀ ਪਰ ਮੈਂ ਪ੍ਰਤਿਊਸ਼ਾ ਤੋਂ ਕੋਈ ਵੀ ਪੈਸੇ ਨਹੀਂ ਲਏ ਹਨ।''''


Related News