ਪ੍ਰਤੀਕ ਯਾਦਵ ਦਾ ਅੱਜ 11 ਵਜੇ ਹੋਵੇਗਾ ਅੰਤਿਮ ਸੰਸਕਾਰ, ਲਖਨਊ ਦੇ ਬੈਕੁੰਠ ਧਾਮ ''ਚ ਦਿੱਤੀ ਜਾਵੇਗੀ ਆਖ਼ਰੀ ਵਿਦਾਈ

Thursday, May 14, 2026 - 07:37 AM (IST)

ਪ੍ਰਤੀਕ ਯਾਦਵ ਦਾ ਅੱਜ 11 ਵਜੇ ਹੋਵੇਗਾ ਅੰਤਿਮ ਸੰਸਕਾਰ, ਲਖਨਊ ਦੇ ਬੈਕੁੰਠ ਧਾਮ ''ਚ ਦਿੱਤੀ ਜਾਵੇਗੀ ਆਖ਼ਰੀ ਵਿਦਾਈ

ਲਖਨਊ : ਸਮਾਜਵਾਦੀ ਪਾਰਟੀ ਦੇ ਸੰਸਥਾਪਕ ਸਵਰਗੀ ਮੁਲਾਇਮ ਸਿੰਘ ਯਾਦਵ ਦੇ ਛੋਟੇ ਬੇਟੇ ਪ੍ਰਤੀਕ ਯਾਦਵ ਦਾ ਬੁੱਧਵਾਰ ਸਵੇਰੇ ਦੇਹਾਂਤ ਹੋ ਗਿਆ ਸੀ। ਉਹ 43 ਸਾਲਾਂ ਦੇ ਸਨ। ਉਨ੍ਹਾਂ ਦੀ ਪਤਨੀ ਅਪਰਣਾ ਯਾਦਵ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਤੀਕ ਯਾਦਵ ਦਾ ਅੰਤਿਮ ਸੰਸਕਾਰ ਅੱਜ (ਵੀਰਵਾਰ) ਸਵੇਰੇ 11 ਵਜੇ ਲਖਨਊ ਦੇ ਬੈਕੁੰਠ ਧਾਮ (ਭੈਂਸਾਕੁੰਡ) ਵਿਖੇ ਕੀਤਾ ਜਾਵੇਗਾ। 

ਅਚਾਨਕ ਵਿਗੜੀ ਸੀ ਤਬੀਅਤ

ਸੂਤਰਾਂ ਅਨੁਸਾਰ, ਬੁੱਧਵਾਰ ਸਵੇਰੇ ਪ੍ਰਤੀਕ ਯਾਦਵ ਦੀ ਤਬੀਅਤ ਅਚਾਨਕ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਲਖਨਊ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। 

ਇਹ ਵੀ ਪੜ੍ਹੋ : ਚਾਰ ਧਾਮ ਯਾਤਰਾ 'ਚ ਸ਼ਰਧਾ ਦਾ ਸੈਲਾਬ: ਕੇਦਾਰਨਾਥ ਤੇ ਬਦਰੀਨਾਥ 'ਚ 8 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ

ਪੋਸਟਮਾਰਟਮ ਰਿਪੋਰਟ 'ਚ ਮੌਤ ਦਾ ਕਾਰਨ ਸਪੱਸ਼ਟ 

ਪੋਸਟਮਾਰਟਮ ਰਿਪੋਰਟ ਮੁਤਾਬਕ ਪ੍ਰਤੀਕ ਯਾਦਵ ਦੀ ਮੌਤ ਦਾ ਕਾਰਨ 'ਪਲਮਨਰੀ ਥਰੋਮਬੋਏਂਬੋਲਿਜ਼ਮ' (Pulmonary Thromboembolism) ਦੱਸਿਆ ਗਿਆ ਹੈ। ਡਾਕਟਰਾਂ ਅਨੁਸਾਰ, ਫੇਫੜਿਆਂ ਦੀ ਨਸ ਵਿੱਚ ਖੂਨ ਦਾ ਥੱਕਾ ਜੰਮਣ ਕਾਰਨ ਉਨ੍ਹਾਂ ਦੇ ਦਿਲ ਅਤੇ ਫੇਫੜਿਆਂ ਨੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜਾਂਚ ਨੂੰ ਹੋਰ ਪੁਖ਼ਤਾ ਕਰਨ ਲਈ ਡਾਕਟਰਾਂ ਨੇ ਵਿਸਰਾ (Viscera) ਅਤੇ ਦਿਲ ਦੇ ਕੁਝ ਹਿੱਸਿਆਂ ਨੂੰ ਅਗਲੇਰੀ ਜਾਂਚ ਲਈ ਸੁਰੱਖਿਅਤ ਰੱਖਿਆ ਹੈ। ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਨ੍ਹਾਂ ਦੇ ਸਰੀਰ 'ਤੇ ਕੁਝ ਪੁਰਾਣੀਆਂ ਸੱਟਾਂ ਦੇ ਨਿਸ਼ਾਨ ਵੀ ਸਨ। 

ਰਾਜਨੀਤੀ ਤੋਂ ਰਹਿੰਦੇ ਸਨ ਦੂਰ 

ਪ੍ਰਤੀਕ ਯਾਦਵ ਸਪਾ ਮੁਖੀ ਅਖਿਲੇਸ਼ ਯਾਦਵ ਦੇ ਮਤਰੇਏ ਭਰਾ ਸਨ। ਉਹ ਮੁਲਾਇਮ ਸਿੰਘ ਯਾਦਵ ਅਤੇ ਸਾਧਨਾ ਗੁਪਤਾ ਦੇ ਬੇਟੇ ਸਨ। ਉਨ੍ਹਾਂ ਦੀ ਪਤਨੀ ਅਪਰਣਾ ਯਾਦਵ ਭਾਰਤੀ ਜਨਤਾ ਪਾਰਟੀ ਨਾਲ ਜੁੜੀ ਹੋਈ ਹੈ। ਭਾਵੇਂ ਪ੍ਰਤੀਕ ਯਾਦਵ ਖੁਦ ਸਰਗਰਮ ਰਾਜਨੀਤੀ ਤੋਂ ਦੂਰ ਰਹਿੰਦੇ ਸਨ, ਪਰ ਯਾਦਵ ਪਰਿਵਾਰ ਦਾ ਹਿੱਸਾ ਹੋਣ ਕਰਕੇ ਉਹ ਅਕਸਰ ਚਰਚਾ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਦੇਹਾਂਤ 'ਤੇ ਵੱਖ-ਵੱਖ ਸਿਆਸੀ ਅਤੇ ਸਮਾਜਿਕ ਸ਼ਖਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ : ਹੋਰਮੁਜ਼ ਤੋਂ 11 ਭਾਰਤੀ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ : ਈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News