ਪ੍ਰਸ਼ਾਂਤ ਕਿਸ਼ੋਰ ਦਾ ਨਵਾਂ ਧਮਾਕਾ, ਆਪਣੀ ਪਾਰਟੀ ਬਣਾ ਕੇ ਇਸ ਸੂਬੇ ਤੋਂ ਕਰਨਗੇ ਸ਼ੁਰੂਆਤ
Monday, May 02, 2022 - 12:03 PM (IST)
ਨਵੀਂ ਦਿੱਲੀ (ਵਾਰਤਾ)- ਚੋਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਹੁਣ ਆਪਣੀ ਨਵੀਂ ਪਾਰਟੀ ਬਣਾਉਣ ਦਾ ਸੰਕੇਤ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਸੋਮਵਾਰ ਨੂੰ ਟਵੀਟ ਕਰ ਕੇ ਕਿਹਾ,''ਲੋਕਤੰਤਰ 'ਚ ਇਕ ਸਾਰਥਕ ਹਿੱਸੇਦਾਰ ਬਣਨ ਅਤੇ ਜਨ-ਸਮਰਥਕ ਨੀਤੀ ਨੂੰ ਆਕਾਰ ਦੇਣ 'ਚ ਮਦਦ ਕਰਨ ਦੀ ਮੇਰੀ ਖੋਜ਼ ਦਾ 10 ਸਾਲ ਦਾ ਸਫ਼ਰ ਕਾਫ਼ੀ ਉਤਾਰ-ਚੜ੍ਹਾਵ ਵਾਲਾ ਰਿਹਾ ਹੈ। ਅੱਜ ਮੈਂ ਜਦੋਂ ਪੰਨੇ ਪਲਟਦਾ ਹਾਂ ਤਾਂ ਲੱਗਦਾ ਹੈ ਸਮਾਂ ਆ ਗਿਆ ਹੈ ਕਿ ਅਸਲੀ ਮਾਲਕ ਕੋਲ ਜਾਵਾਂ, ਯਾਨੀ ਲੋਕਾਂ ਦਰਮਿਆਨ ਤਾਂ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਬਿਹਤਰ ਤਰੀਕੇ ਨਾਲ ਸਮਝ ਸਕਾਂ ਅਤੇ 'ਜਨ ਸੁਰਾਜ' ਦੇ ਰਸਤੇ 'ਤੇ ਅੱਗੇ ਵਧ ਸਕਾਂ।''
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਤੋਂ ਇਲਾਵਾ ਕਾਂਗਰਸ ਦੇ ਕਈ ਸੂਬਿਆਂ ਦੇ ਚੋਣਾਵੀ ਰਣਨੀਤੀ ਬਣਾਉਣ ਵਾਲੇ ਕਿਸ਼ੋਰ ਨੇ ਟਵੀਟ 'ਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਬਿਹਾਰ ਤੋਂ ਕਰਨ ਦਾ ਸੰਕੇਤ ਦਿੱਤਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ