ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਸ਼ਰਦ ਪਵਾਰ ਨਾਲ ਮੁੜ ਕੀਤੀ ਮੁਲਾਕਾਤ

Wednesday, Jun 23, 2021 - 03:53 PM (IST)

ਨਵੀਂ ਦਿੱਲੀ- ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਬੁੱਧਵਾਰ ਨੂੰ ਇੱਥੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਸੁਪਰੀਮੋ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ। ਇਸ ਤੋਂ ਇਕ ਦਿਨ ਪਹਿਲਾਂ 8 ਵਿਰੋਧੀ ਦਲਾਂ ਦੇ ਨੇਤਾ ਪਵਾਰ ਦੇ ਘਰ ਇਕੱਠੇ ਹੋਏ ਅਤੇ ਉਨ੍ਹਾਂ ਨੇ ਦੇਸ਼ ਦੇ ਸਾਹਮਣੇ ਮੌਜੂਦ ਕਈ ਮੁੱਦਿਆਂ 'ਤੇ ਚਰਚਾ ਕੀਤੀ। ਸੂਤਰਾਂ ਨੇ ਦੱਸਿਆਕਿ ਕਿਸ਼ੋਰ ਅਤੇ ਪਵਾਰ ਵਿਚਾਲੇ ਕਰੀਬ ਇਕ ਘੰਟੇ ਤੱਕ ਬੰਦ ਕਮਰੇ 'ਚ ਗੱਲਬਾਤ ਹੋਈ। ਇਹ ਮੁਲਾਕਾਤ ਪਵਾਰ ਦੇ ਦਿੱਲੀ ਸਥਿਤ ਘਰ ਹੋਈ। ਇਕ ਪੰਦਰਵਾੜੇ ਅੰਦਰ ਇਹ ਉਨ੍ਹਾਂ ਦੀ ਤੀਜੀ ਮੁਲਾਕਾਤ ਹੈ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਤ੍ਰਿਣਮੂਲ ਕਾਂਗਰਸ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਿਸ਼ੋਰ ਨੇ 11 ਜੂਨ ਨੂੰ ਮੁੰਬਈ 'ਚ ਪਵਾਰ ਦੇ ਘਰ ਦੁਪਹਿਰ ਦੇ ਭੋਜਨ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਸੋਮਵਾਰ ਨੂੰ ਮੁੜ ਦਿੱਲੀ 'ਚ ਰਾਕਾਂਪਾ ਮੁਖੀ ਨਾਲ ਮੁਲਾਕਾਤ ਕੀਤੀ। ਪਵਾਰ ਨਾਲ ਇਨ੍ਹਾਂ ਬੈਠਕਾਂ ਨੇ ਵਿਰੋਧੀ ਦਲਾਂ ਦੇ ਭਾਜਪਾ ਵਿਰੁੱਧ ਤੀਜਾ ਮੋਰਚਾ ਬਣਾਉਣ ਲਈ ਇਕੱਠੇ ਆਉਣ ਦੀਆਂ ਅਟਕਲਾਂ ਨੂੰ ਹਵਾ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਸ਼ਰਦ ਪਵਾਰ ਨੂੰ ਮੁੜ ਮਿਲੇ ਪ੍ਰਸ਼ਾਂਤ ਕਿਸ਼ੋਰ, ਭਾਜਪਾ ਖ਼ਿਲਾਫ਼ ਤੀਸਰੇ ਮੋਰਚੇ ਦੀਆਂ ਸੰਭਾਵਨਾਵਾਂ ਨੇ ਫੜ੍ਹਿਆ ਜ਼ੋਰ

ਪਵਾਰ ਨੇ ਮੰਗਲਵਾਰ ਨੂੰ ਦਿੱਲੀ 'ਚ ਆਪਣੇ ਘਰ 8 ਵਿਰੋਧੀ ਦਲਾਂ ਦੇ ਨੇਤਾਵਾਂ ਨਾਲ ਬੈਠਕ ਕੀਤੀ ਸੀ। ਇਨ੍ਹਾਂ 'ਚੋਂ ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ, ਰਾਸ਼ਟਰੀ ਲੋਕ ਦਲ ਅਤੇ ਖੱਬੇ ਪੱਖੀ ਦਲ ਸ਼ਾਮਲ ਰਹੇ। ਹਾਲਾਂਕਿ ਇਸ ਬੈਠਕ 'ਚ ਹਿੱਸਾ ਲੈਣ ਵਾਲੇ ਨੇਤਾਵਾਂ ਨੇ ਕਿਹਾ ਕਿ ਇਹ ਸਾਬਕਾ ਵਿੱਤ ਮੰਤਰੀ ਅਤੇ ਟੀ.ਐੱਮ.ਸੀ. ਉੱਪ ਪ੍ਰਧਾਨ ਯਸ਼ਵੰਤ ਸਿਨਹਾ ਵਲੋਂ ਬਣਾਏ ਰਾਸ਼ਟਰੀ ਮੰਚ ਦੀ ਇਕ ਵਰਗੀ ਵਿਚਾਰਧਾਰਾ ਵਾਲੇ ਲੋਕਾਂ ਦੀ 'ਗੈਰ ਰਾਜਨੀਤਕ' ਮੁਲਾਕਾਤ ਕੀਤੀ ਸੀ। 


DIsha

Content Editor

Related News