ਪ੍ਰਣਬ ਮੁਖਰਜੀ ਦੀ ਸਿਹਤ ''ਚ ਨਹੀਂ ਕੋਈ ਸੁਧਾਰ, ਹੁਣ ਵੀ ਵੈਂਟੀਲੇਟਰ ''ਤੇ

Sunday, Aug 16, 2020 - 02:26 PM (IST)

ਪ੍ਰਣਬ ਮੁਖਰਜੀ ਦੀ ਸਿਹਤ ''ਚ ਨਹੀਂ ਕੋਈ ਸੁਧਾਰ, ਹੁਣ ਵੀ ਵੈਂਟੀਲੇਟਰ ''ਤੇ

ਨਵੀਂ ਦਿੱਲੀ— ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਸਿਹਤ 'ਚ ਐਤਵਾਰ ਨੂੰ ਵੀ ਕੋਈ ਸੁਧਾਰ ਨਜ਼ਰ ਨਹੀਂ ਆਇਆ ਹੈ। ਮੁਖਰਜੀ ਕੋਰੋਨਾ ਪਾਜ਼ੇਟਿਵ ਹਨ ਅਤੇ ਉਨ੍ਹਾਂ ਦੇ ਦਿਮਾਗ 'ਚ ਜਮ੍ਹਾਂ ਖੂਨ ਦਾ ਥੱਕਾ ਹਟਾਉਣ ਲਈ ਆਪਰੇਸ਼ਨ ਵੀ ਕੀਤਾ ਗਿਆ ਹੈ। ਉਹ 10 ਅਗਸਤ ਨੂੰ ਹਸਪਤਾਲ 'ਚ ਦਾਖ਼ਲ ਕਰਵਾਏ ਗਏ ਸਨ। 

ਫ਼ੌਜੀ ਹਸਪਤਾਲ ਵਲੋਂ ਅੱਜ ਦੱਸਿਆ ਗਿਆ ਕਿ ਸਾਬਕਾ ਰਾਸ਼ਟਰਪਤੀ ਦੀ ਹਾਲਤ ਪਹਿਲਾਂ ਵਰਗੀ ਬਣੀ ਹੋਈ ਹੈ। ਉਨ੍ਹਾਂ ਦੇ ਸਰੀਰ ਦੇ ਮੁੱਖ ਅੰਗ ਠੀਕ ਤਰ੍ਹਾਂ ਨਾਲ ਕੰਮ ਕਰ ਰਹੇ ਹਨ ਅਤੇ ਉਹ ਲਗਾਤਾਰ ਵੈਂਟੀਲੇਟਰ 'ਤੇ ਹਨ। ਉਨ੍ਹਾਂ ਨੂੰ ਕਈ ਪੁਰਾਣੀਆਂ ਬੀਮਾਰੀਆਂ ਵੀ ਹਨ। ਪ੍ਰਣਬ ਮੁਖਰਜੀ ਦੀ ਸਿਹਤ 'ਤੇ ਮਾਹਰ ਬਰਾਬਰ ਨਿਗਰਾਨੀ ਰੱਖ ਰਹੇ ਹਨ। 

ਓਧਰ ਪ੍ਰਣਬ ਮੁਖਰਜੀ ਦੇ ਪੁੱਤਰ ਅਭਿਜੀਤ ਮੁਖਰਜੀ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਦੀ ਸਿਹਤ ਪਿਛਲੇ ਦਿਨਾਂ ਦੀ ਤੁਲਨਾ ਵਿਚ ਕਾਫੀ ਚੰਗੀ ਅਤੇ ਸਥਿਰ ਹੈ। ਉਨ੍ਹਾਂ ਦੇ ਸਾਰੇ ਅੰਗ ਠੀਕ ਤਰ੍ਹਾਂ ਨਾਲ ਕੰਮ ਕਰ ਰਹੇ ਹਨ ਅਤੇ ਇਲਾਜ ਦਾ ਅਸਰ ਨਜ਼ਰ ਆ ਰਿਹਾ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਛੇਤੀ ਹੀ ਫਿਰ ਸਾਡੇ ਦਰਮਿਆਨ ਹੋਣਗੇ।


author

Tanu

Content Editor

Related News