ਪ੍ਰਹਿਲਾਦ ਜੋਸ਼ੀ ਨੇ ਪ੍ਰਯਾਗਰਾਜ ਲਈ ਹਵਾਈ ਕਿਰਾਏ ''ਚ ਵਾਧੇ ''ਤੇ DGCA ਨੂੰ ਲਿਖਿਆ ਪੱਤਰ

Wednesday, Jan 29, 2025 - 05:54 PM (IST)

ਪ੍ਰਹਿਲਾਦ ਜੋਸ਼ੀ ਨੇ ਪ੍ਰਯਾਗਰਾਜ ਲਈ ਹਵਾਈ ਕਿਰਾਏ ''ਚ ਵਾਧੇ ''ਤੇ DGCA ਨੂੰ ਲਿਖਿਆ ਪੱਤਰ

ਨਵੀਂ ਦਿੱਲੀ- ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪ੍ਰਯਾਗਰਾਜ ਲਈ 'ਬਹੁਤ ਜ਼ਿਆਦਾ' ਹਵਾਈ ਕਿਰਾਏ ਦੇ ਸਬੰਧ 'ਚ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੂੰ ਇਕ ਪੱਤਰ ਲਿਖਿਆ ਹੈ। ਉਨ੍ਹਾਂ ਨੇ ਪੱਤਰ 'ਚ ਕਿਰਾਏ ਨੂੰ ਤਰਕਸੰਗਤ ਬਣਾਉਣ ਲਈ ਕਿਹਾ ਹੈ। ਪ੍ਰਯਾਗਰਾਜ 'ਚ ਮਹਾਕੁੰਭ ​​ਦੇ ਆਯੋਜਨ ਕਾਰਨ ਹਵਾਈ ਕਿਰਾਏ ਕਾਫ਼ੀ ਵੱਧ ਗਏ ਹਨ। ਮੰਤਰੀ ਨੇ ਉੱਚ ਹਵਾਈ ਕਿਰਾਏ 'ਤੇ ਚਿੰਤਾ ਪ੍ਰਗਟ ਕੀਤੀ ਜਿਸ ਕਾਰਨ ਸ਼ਰਧਾਲੂਆਂ ਲਈ ਧਾਰਮਿਕ ਸਭਾ 'ਚ ਸ਼ਾਮਲ ਹੋਣਾ ਮੁਸ਼ਕਲ ਹੋ ਰਿਹਾ ਹੈ। ਜੋਸ਼ੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ,"ਹਵਾਈ ਕਿਰਾਇਆ ਜ਼ਿਆਦਾ ਮਹਿੰਗਾ ਹੋਣ ਕਾਰਨ ਲੋਕਾਂ ਲਈ ਮਹਾਕੁੰਭ ​'ਚ ਆਉਣ ਦੀ ਯੋਜਨਾ ਬਣਾਉਣਾ ਮੁਸ਼ਕਲ ਹੋ ਗਿਆ ਹੈ।"

ਇਸ ਮਹੀਨੇ ਦੀ ਸ਼ੁਰੂਆਤ 'ਚ ਯਾਤਾਰ ਮੰਚ ਇਕਸਿਗੋ ਨੇ ਕਿਹਾ ਸੀ ਕਿ ਪ੍ਰਯਾਗਰਾਜ ਲਈ ਉਡਾਣਾਂ ਦੀ ਬੁਕਿੰਗ ਦੇ ਨਾਲ-ਨਾਲ ਹਵਾਈ ਕਿਰਾਏ ਵੀ ਕਈ ਗੁਣਾ ਵਧ ਗਏ ਹਨ, ਕਿਉਂਕਿ ਕਾਫ਼ੀ ਵੱਧ ਲੋਕ ਮਹਾਕੁੰਭ ਲਈ ਯਾਤਰਾ ਕਰ ਰਹੇ ਹਨ। ਦਿੱਲੀ-ਪ੍ਰਯਾਗਰਾਜ ਉਡਾਣਾਂ ਲਈ ਹਵਾਈ ਟਿਕਟ ਦੀਆਂ ਕੀਮਤਾਂ 21 ਫ਼ੀਸਦੀ ਤੱਕ ਵਧ ਗਈਆਂ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਹਵਾਈ ਕਿਰਾਏ ਨੂੰ ਤਰਕਸੰਗਤ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਡੀਜੀਸੀਏ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਹਵਾਬਾਜ਼ੀ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਬੈਠਕ ਕੀਤੀ, ਜਿਸ 'ਚ ਉਨ੍ਹਾਂ ਤੋਂ ਵੱਧ ਉਡਾਣਾਂ ਦਾ ਸੰਚਾਲਨ ਕਰਨ ਅਤੇ ਟਿਕਟ ਦੀਆਂ ਕੀਮਤਾਂ ਨੂੰ ਤਰਕ ਸੰਗਤ ਬਣਾਉਣ ਦੀ ਅਪੀਲ ਕੀਤੀ ਗਈ। ਮੌਜੂਦਾ ਸਮੇਂ ਪ੍ਰਯਾਗਰਾਜ ਲਈ 132 ਉਡਾਣਾਂ ਸੰਚਾਲਿਤ ਹੋ ਰਹੀਆਂ ਹਨ। ਮੌਜੂਦਾ ਸਮੇਂ ਮਾਪਦੰਡਾਂ ਦੇ ਅਧੀਨ, ਹਵਾਈ ਕਿਰਾਏ ਨਿਯਮ ਦੇ ਦਾਇਰੇ 'ਚ ਨਹੀਂ ਹਨ ਅਤੇ ਉਨ੍ਹਾਂ 'ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News