ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ''ਤੇ 27 ਉਡਾਣਾਂ ਰੱਦ, ਕਈ ਹੋਈਆਂ ਲੇਟ

Thursday, Dec 18, 2025 - 02:32 PM (IST)

ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ''ਤੇ 27 ਉਡਾਣਾਂ ਰੱਦ, ਕਈ ਹੋਈਆਂ ਲੇਟ

ਮੁੰਬਈ : ਸੰਘਣੀ ਧੁੰਦ ਅਤੇ ਘੱਟ ਦ੍ਰਿਸ਼ਟੀ ਕਾਰਨ ਵੀਰਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਵੱਖ-ਵੱਖ ਏਅਰਲਾਈਨਾਂ ਦੀਆਂ 27 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਦੌਰਾਨ ਕਈ ਉਡਾਣਾਂ ਲੇਟ ਵੀ ਹੋ ਗਈਆਂ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (DIAL) ਦੇ ਇੱਕ ਅਧਿਕਾਰੀ ਵਲੋਂ ਇਸ ਸਬੰਧ ਵਿਚ ਜਾਣਕਾਰੀ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ, 'ਸੰਘਣੀ ਧੁੰਦ ਅਤੇ ਘੱਟ ਦ੍ਰਿਸ਼ਟੀ ਕਾਰਨ ਦਿੱਲੀ ਹਵਾਈ ਅੱਡੇ 'ਤੇ ਹੁਣ ਤੱਕ 16 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਨ੍ਹਾਂ ਵਿਚ 16 ਰਵਾਨਗੀ ਅਤੇ 11 ਆਗਮਨ ਨਾਲ ਜੂੜੀਆਂ ਉਡਾਣਾਂ ਸ਼ਾਮਲ ਹਨ।' 

ਪੜ੍ਹੋ ਇਹ ਵੀ - 4 ਗਰਲਫ੍ਰੈਂਡ, 3 ਪ੍ਰੇਗਨੇਂਟ ਤੇ SDM ਨੂੰ ਜੜ੍ਹਿਆ ਥੱਪੜ..., AI ਨਾਲ ਬਣੇ ਫਰਜ਼ੀ IAS ਦਾ ਕਾਰਾ ਉੱਡਾ ਦੇਵੇਗਾ ਤੁਹਾਡੇ

ਵੀਰਵਾਰ ਸਵੇਰੇ ਯਾਤਰੀਆਂ ਲਈ ਜਾਰੀ ਕੀਤੀ ਗਈ ਇੱਕ ਸਲਾਹ ਵਿੱਚ DIAL ਨੇ ਕਿਹਾ ਕਿ ਸੰਘਣੀ ਧੁੰਦ ਦੇ ਕਾਰਨ, "ਉਡਾਣ ਸੰਚਾਲਨ ਵਰਤਮਾਨ ਵਿੱਚ CAT (ਸ਼੍ਰੇਣੀ)-III ਸ਼ਰਤਾਂ ਅਧੀਨ ਆਉਂਦੇ ਹਨ। ਅਜਿਹੀਆਂ ਸਥਿਤੀਆਂ ਸੰਚਾਲਨ ਵਿੱਚ ਦੇਰੀ ਜਾਂ ਵਿਘਨ ਪਾ ਸਕਦੀਆਂ ਹਨ।" ਇਸ ਕਿਸਮ ਦੇ ਸੰਚਾਲਨ ਲਈ ਨਾ ਸਿਰਫ਼ ਪਾਇਲਟਾਂ ਨੂੰ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ, ਸਗੋਂ ਜਹਾਜ਼ ਨੂੰ ਮਿਆਰਾਂ ਦੇ ਅਨੁਸਾਰ ਵੀ ਹੋਣਾ ਚਾਹੀਦਾ ਹੈ। CAT-III ਇੱਕ ਕਿਸਮ ਦੇ ਇੰਸਟ੍ਰੂਮੈਂਟ ਲੈਂਡਿੰਗ ਸਿਸਟਮ (ILS) ਪਹੁੰਚ ਨੂੰ ਦਰਸਾਉਂਦਾ ਹੈ, ਜੋ ਜਹਾਜ਼ ਨੂੰ ਧੁੰਦ, ਮੀਂਹ ਜਾਂ ਬਰਫ਼ਬਾਰੀ ਵਰਗੀਆਂ ਬਹੁਤ ਘੱਟ ਦ੍ਰਿਸ਼ਟੀ ਵਾਲੀਆਂ ਸਥਿਤੀਆਂ ਵਿੱਚ 50 ਤੋਂ 200 ਮੀਟਰ ਦੀ ਰਨਵੇ ਵਿਜ਼ੂਅਲ ਰੇਂਜ (RVR) ਨਾਲ ਲੈਂਡ ਕਰਨ ਦੀ ਆਗਿਆ ਦਿੰਦਾ ਹੈ।

ਪੜ੍ਹੋ ਇਹ ਵੀ - ਸਿਰਫ਼ 1 ਰੁਪਏ 'ਚ ਜ਼ਮੀਨ ਦੇ ਰਹੀ ਸਰਕਾਰ, ਜਾਣੋ ਕਿਸ ਨੂੰ ਮਿਲੇਗਾ ਫਾਇਦਾ, ਕੀ ਹਨ ਸ਼ਰਤਾਂ


author

rajwinder kaur

Content Editor

Related News