JNU ਹਮਲਾ ਮਾਮਲੇ ''ਤੇ ਬੋਲੇ ਜਾਵਡੇਕਰ- ਨਕਾਬਪੋਸ਼ ਲੋਕ ਜਲਦੀ ਹੀ ਬੇਨਕਾਬ ਹੋਣਗੇ

Tuesday, Jan 07, 2020 - 05:11 PM (IST)

JNU ਹਮਲਾ ਮਾਮਲੇ ''ਤੇ ਬੋਲੇ ਜਾਵਡੇਕਰ- ਨਕਾਬਪੋਸ਼ ਲੋਕ ਜਲਦੀ ਹੀ ਬੇਨਕਾਬ ਹੋਣਗੇ

ਨਵੀਂ ਦਿੱਲੀ (ਭਾਸ਼ਾ)— ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਹਮਲੇ ਮਾਮਲੇ 'ਚ ਗੇਟਵੇਅ ਆਫ ਇੰਡੀਆ 'ਤੇ ਵਿਰੋਧ ਪ੍ਰਦਰਸ਼ਨ ਦੌਰਾਨ 'ਫ੍ਰੀ ਕਸ਼ਮੀਰ' ਦੇ ਪੋਸਟਰ ਦਿਖਾਉਣ ਅਤੇ ਨਾਅਰੇਬਾਜ਼ੀ ਨੂੰ ਲੈ ਕੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਬਿਆਨ ਦਿੱਤਾ ਹੈ। ਜਾਵਡੇਕਰ ਨੇ ਇਸ ਨੂੰ ਕੁਝ ਗਿਣੇ-ਚੁਣੇ ਅਰਾਜਕਤਾਵਾਦੀਆਂ ਦਾ ਕੰਮ ਕਰਾਰ ਦਿੱਤਾ ਅਤੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਵਿਚ ਧਾਰਾ-370 ਨੂੰ ਖਤਮ ਕਰਨ ਤੋਂ ਬਾਅਦ ਖੇਤਰ ਵਿਕਾਸ ਕਰ ਰਿਹਾ ਹੈ। ਪੂਰੇ ਦੇਸ਼ ਨੇ ਜੰਮੂ-ਕਸ਼ਮੀਰ ਤੋਂ ਧਾਰਾ-370 ਖਤਮ ਕੀਤੇ ਜਾਣ ਦਾ ਸਮਰਥਨ ਕੀਤਾ ਹੈ ਅਤੇ ਇਸ ਤੋਂ ਬਾਅਦ ਖੇਤਰ ਵਿਕਾਸ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੇ ਅੰਦਰ ਕਿਸੇ ਨੇ ਅਜਿਹੇ ਨਾਅਰੇ ਨਹੀਂ ਲਾਏ ਅਤੇ ਹੁਣ ਜੇਕਰ ਇਸ ਖੇਤਰ ਤੋਂ ਬਾਹਰ ਕੋਈ ਅਜਿਹੇ ਨਾਅਰੇ ਲਗਾਉਂਦਾ ਹੈ, ਤਾਂ ਉਦੋਂ ਇਸ ਦਾ ਕੋਈ ਮਤਲਬ ਨਹੀਂ ਬਣਦਾ ਹੈ।

ਜਾਵਡੇਕਰ ਨੇ ਕਿਹਾ ਕਿ ਜੇ. ਐੱਨ. ਯੂ. ਹਮਲੇ ਵਿਚ ਸ਼ਾਮਲ 'ਨਕਾਬਪੋਸ਼' ਹਮਲਾਵਰਾਂ ਨੂੰ ਜਲਦੀ ਹੀ ਬੇਨਕਾਬ ਕੀਤਾ ਜਾਵੇਗਾ, ਕਿਉਂਕਿ ਗ੍ਰਹਿ ਮੰਤਰਾਲੇ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਜੇ. ਐੱਨ. ਯੂ. ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਹਿੰਸਾ ਭੜਕਾਉਣ ਲਈ ਜਾਣ-ਬੁਝ ਕੇ ਗਲਤਫਹਿਮੀਆਂ ਫੈਲਾਈਆਂ ਜਾ ਰਹੀਆਂ ਹਨ। ਗ੍ਰਹਿ ਮੰਤਰੀ ਨੇ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਹਮਲੇ 'ਚ ਸ਼ਾਮਲ ਨਕਾਬਪੋਸ਼ ਲੋਕ ਜਲਦੀ ਹੀ ਬੇਨਕਾਬ ਹੋ ਜਾਣਗੇ।


author

Tanu

Content Editor

Related News