Powai Run 2025 : 80 ਸਾਲ ਦੀ ਦਾਦੀ ਊਸ਼ਾ ਜੋਸ਼ੀ 10 ਕਿਲੋਮੀਟਰ ਦੀ ਦੌੜ 'ਚ ਲਵੇਗੀ ਹਿੱਸਾ
Friday, Dec 27, 2024 - 02:57 PM (IST)
ਨਵੀਂ ਦਿੱਲੀ : ਪਵਈ ਵਾਸੀ ਅਤੇ ਐਡਵੋਕੇਟ ਊਸ਼ਾ ਜੋਸ਼ੀ ਇਸ ਸਾਲ 80 ਸਾਲ ਦੇ ਹੋ ਰਹੇ ਹਨ। ਉਨ੍ਹਾਂ ਦੇ 5 ਫੁੱਟ ਲੰਬੇ ਅਤੇ 38 ਕਿੱਲੋ ਦੇ ਪਤਲੇ ਸਰੀਰ ਨੂੰ ਦੇਖ ਕੇ ਲੋਕ ਧੋਖਾ ਖਾ ਸਕਦੇ ਹਨ ਪਰ ਪਵਈ ਰਨ 2025 (Power Run 2025) 'ਚ 10 ਕਿਲੋਮੀਟਰ ਦੀ ਦੌੜ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ। ਜਾਨਸਨ ਐਂਡ ਜਾਨਸਨ 'ਚ ਸਾਬਕਾ ਰਿਸਰਚ ਹੈੱਡ ਰਹਿ ਚੁੱਕੇ ਊਸ਼ਾ ਜੋਸ਼ੀ ਇਕ ਵਿਗਿਆਨਕ ਅਤੇ ਉੱਦਮੀ ਹੋਣ ਦੇ ਨਾਲ-ਨਾਲ ਉਹ ਵਕਾਲਤ ਵੀ ਕਰਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਕਰਾਉਣ ਵਾਲਿਆਂ ਲਈ ਵੱਡੀ ਖ਼ਬਰ, ਤੁਸੀਂ ਵੀ ਨਾ ਕਰ ਲਿਓ ਇਹ ਗਲਤੀ
10 ਕਿਲੋਮੀਟਰ ਦੀ ਦੌੜ 'ਚ ਲੈਣਗੇ ਹਿੱਸਾ
ਹਮੇਸ਼ਾ ਖ਼ੁਦ ਨੂੰ ਨਵਾਂ ਰੂਪ ਦੇਣ ਲਈ ਊਸ਼ਾ ਜੋਸ਼ੀ ਨੇ ਆਪਣੀ ਫਿੱਟਨੈੱਸ ਯਾਤਰਾ ਉਦੋਂ ਸ਼ੁਰੂ ਕੀਤੀ, ਜਦੋਂ ਉਹ 25 ਸਾਲ ਪਹਿਲਾਂ ਪਵਈ 'ਚ ਰਹਿਣ ਆਏ। ਉਨ੍ਹਾਂ ਦੇ ਬੱਚੇ ਵੱਡੇ ਹੋ ਚੁੱਕੇ ਸਨ ਅਤੇ ਪਵਈ ਦੀ ਖੂਬਸੂਰਤ ਹਰਿਆਲੀ ਨੇ ਉਨ੍ਹਾਂ ਨੂੰ ਲੰਬੀ ਸੈਰ 'ਤੇ ਨਿਕਲਣ ਲਈ ਪ੍ਰੇਰਿਤ ਕੀਤਾ। ਇਹ ਸੈਰ ਹੌਲੀ-ਹੌਲੀ ਦੌੜ 'ਚ ਬਦਲ ਗਈ। ਇਕ ਦਹਾਕੇ ਪਹਿਲਾਂ ਉਨ੍ਹਾਂ ਨੇ ਸਟ੍ਰਾਈਡਰਸ ਕਮਿਊਨਿਟੀ ਤੋਂ ਲਾਂਗ ਡਿਸਟੈਂਸ ਰਨਿੰਗ ਦੀ ਟ੍ਰੇਨਿੰਗ ਲਈ ਅਤੇ ਉਹ ਉਸ ਸਮੇਂ ਤੋਂ ਲਗਾਤਾਰ ਦੌੜਦੇ ਆ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਜਾਰੀ ਹੋਈ ਵੱਡੀ ਚਿਤਾਵਨੀ, ਇਨ੍ਹਾਂ 21 ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ
ਊਸ਼ਾ ਜੋਸ਼ੀ ਦਾ ਕੀ ਕਹਿਣਾ
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਉਮਰ 'ਚ ਉਨ੍ਹਾਂ ਨੂੰ ਦੌੜ ਦੀ ਪ੍ਰੇਰਨਾ ਕਿੱਥੋਂ ਮਿਲਦੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਆਪਣੇ ਨੌਜਵਾਨ ਸਹਿਯੋਗੀਆਂ ਨਾਲ ਕੰਮ ਕਰਨ ਲਈ ਮੈਨੂੰ ਖ਼ੁਦ ਨੂੰ ਫਿੱਟ ਅਤੇ ਊਰਜਾਵਾਨ ਰੱਖਣਾ ਪੈਂਦਾ ਹੈ। ਮੈਂ ਸਿਰਫ ਆਪਣੀ ਉਮਰ ਦੇ ਕਾਰਨ ਮੌਕਿਆਂ ਤੋਂ ਖੁੰਝਣਾ ਨਹੀਂ ਚਾਹੁੰਦੀ। ਹੁਣ ਤੱਕ 5 ਵਾਰ ਪਵਈ ਰਨ 'ਚ ਹਿੱਸਾ ਲੈ ਚੁੱਕੀ ਹਾਂ। ਇਹ 2 ਪੋਤੇ-ਪੋਤੀਆਂ ਦੀ ਦਾਦੀ ਕਹਿੰਦੀ ਹੈ ਕਿ 2025 ਦਾ ਪਵਈ ਰਨ ਉਨ੍ਹਾਂ ਦਾ ਆਖ਼ਰੀ ਹੋ ਸਕਦਾ ਹੈ ਪਰ ਸ਼ਾਇਦ ਉਨ੍ਹਾਂ ਦੀ ਸਭ ਤੋਂ ਵੱਡੀ ਉਪਲੱਬਧੀ ਅਜੇ ਬਾਕੀ ਹੈ।
ਇਸ ਪ੍ਰੇਰਨਾਦਾਇਕ ਪਲ ਨੂੰ ਜ਼ਰੂਰ ਦੇਖੋ
ਪਵਈ ਰਨ 2025 'ਚ 80 ਸਾਲਾ ਊਸ਼ਾ ਜੋਸ਼ੀ ਨੂੰ ਐਕਸ਼ਨ 'ਚ ਦੇਖੋ। ਇਹ ਦੌੜ 5 ਜਨਵਰੀ, 2025 ਨੂੰ ਹੋਵੇਗੀ। ਰਜਿਸਟ੍ਰੇਸ਼ਨ ਲਈ ਵਿਜ਼ਿਟ ਕਰੋ।
https://powairun.com/
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8