ਦੀਵਾਲੀ ਲਈ ਮਿੱਟੀ ਦੇ ਦੀਵੇ ਤਿਆਰ ਕਰ ਰਹੇ ਜੰਮੂ ਦੇ ਘੁਮਿਆਰ

Monday, Oct 30, 2023 - 05:38 PM (IST)

ਦੀਵਾਲੀ ਲਈ ਮਿੱਟੀ ਦੇ ਦੀਵੇ ਤਿਆਰ ਕਰ ਰਹੇ ਜੰਮੂ ਦੇ ਘੁਮਿਆਰ

ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਦੀ ਸਰਦ ਰੁੱਤ ਦੀ ਰਾਜਧਾਨੀ ਜੰਮੂ ਵਿਚ ਘੁਮਿਆਰਾਂ ਨੇ ਦੀਵਾਲੀ ਲਈ ਵਾਤਾਵਰਣ ਅਨੁਕੂਲ ਮਿੱਟੀ ਦੇ ਦੀਵੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਜੰਮੂ ਸ਼ਹਿਰ ਦੇ ਕੇਂਦਰ ਬੱਸ-ਸਟੈਂਡ ਖੇਤਰ 'ਚ ਘੁਮਿਆਰ ਧਰਮਵੀਰ ਅਤੇ ਉਸ ਦਾ ਪਰਿਵਾਰ ਦੀਵੇ ਬਣਾਉਣ ਵਿਚ ਲੱਗਾ ਹੋਇਆ ਹੈ। ਉਸ ਨੇ ਆਪਣੇ ਪਹਿਲੇ ਆਰਡਰ ਲਈ ਤਿੰਨ ਹਜ਼ਾਰ ਦੀਵੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਧਰਮਵੀਰ ਨੇ ਦੱਸਿਆ,“ਕਈ ਤਿਉਹਾਰ ਇੱਕੋ ਸਮੇਂ ਆਉਣ ਵਾਲੇ ਹਨ। ਅਸੀਂ ਕਰਵਾ ਚੌਥ ਲਈ ਮਿੱਟੀ ਦੇ ਬਰਤਨ ਵੀ ਤਿਆਰ ਕਰ ਲਏ ਹਨ ਅਤੇ ਦੀਵਾਲੀ ਕੁਝ ਦਿਨਾਂ ਵਿਚ ਆ ਜਾਵੇਗੀ। ਅਸੀਂ ਮਿੱਟੀ ਦੇ ਦੀਵੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਛੋਟੇ, ਦਰਮਿਆਨੇ ਅਤੇ ਵੱਡੇ ਹਰ ਤਰ੍ਹਾਂ ਦੇ ਦੀਵੇ ਤਿਆਰ ਕੀਤੇ ਜਾ ਰਹੇ ਹਨ।'' ਝੁੱਗੀ ਝੌਂਪੜੀ 'ਚ ਰਹਿਣ ਵਾਲੇ ਧਰਮਵੀਰ ਦਾ ਪੂਰਾ ਪਰਿਵਾਰ ਪੀੜ੍ਹੀਆਂ ਤੋਂ ਇਹ ਕੰਮ ਕਰਦਾ ਆ ਰਿਹਾ ਹੈ। ਧਰਮਵੀਰ ਨੇ ਕਿਹਾ, “ਬਹੁਤ ਘੱਟ ਤਨਖਾਹ ਮਿਲਣ ਦੇ ਬਾਵਜੂਦ, ਅਸੀਂ ਇਸ ਪਰਿਵਾਰਕ ਕੰਮ ਨੂੰ ਜਾਰੀ ਰੱਖ ਰਹੇ ਹਾਂ। ਜਦੋਂ ਕਿ ਜ਼ਿਆਦਾਤਰ ਘੁਮਿਆਰ ਇਸ ਕੰਮ ਨੂੰ ਛੱਡ ਚੁੱਕੇ ਹਨ, ਅਸੀਂ ਇਸਨੂੰ ਜਾਰੀ ਰੱਖਣ ਲਈ ਵਚਨਬੱਧ ਹਾਂ। ਇਹ ਸਾਡਾ ਪੁਸ਼ਤੈਨੀ ਕੰਮ ਹੈ।”

ਇਹ ਵੀ ਪੜ੍ਹੋ : ਹਨੀਟ੍ਰੈਪ ’ਚ ਫਸਿਆ ਬੀਕਾਨੇਰ ਦਾ ਨੌਜਵਾਨ, ਪਾਕਿਸਤਾਨ ਭੇਜੀਆਂ ਅਹਿਮ ਜਾਣਕਾਰੀਆਂ

ਉਸ ਦੇ ਪਰਿਵਾਰ ਨੂੰ ਵੱਖ-ਵੱਖ ਦੁਕਾਨਾਂ ਅਤੇ ਯੂਨਿਟਾਂ ਤੋਂ ਵੱਖ-ਵੱਖ ਆਕਾਰ ਦੇ ਤਿੰਨ ਹਜ਼ਾਰ ਤੋਂ ਵੱਧ ਦੀਵਿਆਂ ਦੇ ਆਰਡਰ ਮਿਲੇ ਹਨ। ਉਨ੍ਹਾਂ ਕਿਹਾ,“ਅਸੀਂ ਵੱਖ-ਵੱਖ ਲੋਕਾਂ ਨੂੰ ਦੀਵੇ ਦੀ ਸਪਲਾਈ ਕਰਦੇ ਹਾਂ।'' ਇਹ ਬਹੁਤ ਮਿਹਨਤ ਦਾ ਕੰਮ ਹੈ। ਚੀਨੀ ਵਸਤੂਆਂ ਮਸ਼ੀਨਾਂ ਨਾਲ ਬਣਾਈਆਂ ਜਾਂਦੀਆਂ ਹਨ ਪਰ ਇੱਥੇ ਅਸੀਂ ਉਨ੍ਹਾਂ ਨੂੰ ਮਿੱਟੀ ਨਾਲ ਤਿਆਰ ਕਰਦੇ ਹਾਂ। ਦੀਵਿਆਂ ਲਈ ਸਭ ਤੋਂ ਵਧੀਆ ਮਿੱਟੀ ਲੱਭਣਾ ਸਭ ਤੋਂ ਵੱਡੀ ਚੁਣੌਤੀ ਹੈ।'' ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੰਗੇ ਮੁਨਾਫੇ ਦੀ ਉਮੀਦ ਹੈ ਕਿਉਂਕਿ ਹੁਣ ਲੋਕ ਦੀਵਾਲੀ ਮੌਕੇ ਮਿੱਟੀ ਦੇ ਦੀਵਿਆਂ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਉਸ ਦਾ ਪੁੱਤਰ, ਪਤਨੀ ਅਤੇ ਮਾਂ ਵੀ ਆਰਡਰ ਪੂਰਾ ਕਰਨ ਵਿਚ ਮਦਦ ਕਰ ਰਹੇ ਹਨ। ਧਰਮਵੀਰ ਨੇ ਦੱਸਿਆ ਕਿ ਬਾਜ਼ਾਰ ਵਿਚ ਚਾਈਨੀਜ਼ ਉਤਪਾਦਾਂ ਦੀ ਮੰਗ ਰਹਿੰਦੀ ਸੀ। ਉਨ੍ਹਾਂ ਕਿਹਾ,“ਪਰ ਪਿਛਲੇ ਦੋ-ਤਿੰਨ ਸਾਲਾਂ ਵਿਚ, ਮਿੱਟੀ ਦੇ ਦੀਵੇ ਦੀਵਾਲੀ 'ਤੇ ਦੁਬਾਰਾ ਵਰਤੋਂ ਵਿਚ ਆਉਣੇ ਸ਼ੁਰੂ ਹੋ ਗਏ ਹਨ। ਲੋਕ ਮਿੱਟੀ ਦੀਆਂ ਚੀਜ਼ਾਂ ਦੇ ਫਾਇਦਿਆਂ ਤੋਂ ਜਾਣੂ ਹੋ ਗਏ ਹਨ ਅਤੇ ਉਨ੍ਹਾਂ ਨੂੰ ਦੁਬਾਰਾ ਖਰੀਦਣਾ ਸ਼ੁਰੂ ਕਰ ਦਿੱਤਾ ਹੈ।” ਧਰਮਵੀਰ ਨੇ ਕਿਹਾ,“ਮਿੱਟੀ ਦੇ ਬਰਤਨ ਬਣਾਉਣ ਦੀ ਪਰੰਪਰਾ ਭਾਰਤ ਵਿਚ ਸਭ ਤੋਂ ਪੁਰਾਣੀ ਸ਼ਿਲਪਕਾਰੀ ਵਿਚੋਂ ਇੱਕ ਹੈ। ਪੀੜ੍ਹੀਆਂ ਤੋਂ ਲੋਕ ਦੀਵਾਲੀ ਵਾਲੇ ਦਿਨ ਆਪਣੇ ਘਰਾਂ ਨੂੰ ਮਿੱਟੀ ਦੇ ਦੀਵਿਆਂ ਨਾਲ ਜਗਾਉਂਦੇ ਆ ਰਹੇ ਹਨ। ਨਾਮ ਤੋਂ ਹੀ ਸਪੱਸ਼ਟ ਹੈ ਕਿ ਦੀਵਿਆਂ ਦਾ ਸਬੰਧ ਦੀਵਾਲੀ ਨਾਲ ਹੈ। ਦੀਵਾਲੀ ਸਾਲ ਦਾ ਉਹ ਦਿਨ ਹੁੰਦਾ ਹੈ ਜਦੋਂ ਮਿੱਟੀ ਦੇ ਦੀਵੇ ਖਰੀਦੇ ਜਾਂਦੇ ਹਨ। ਇਹੀ ਸੰਦੇਸ਼ ਇਹ ਘੁਮਿਆਰ ਆਮ ਲੋਕਾਂ ਨੂੰ ਦੇ ਰਹੇ ਹਨ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News