ਸੁਰੱਖਿਆ ਸਖਤ, ਦਿੱਲੀ 'ਚ ਲੱਗੇ ਖਾਲਿਸਤਾਨੀਆਂ ਦੇ ਪੋਸਟਰ

08/14/2019 2:50:52 PM

ਨਵੀਂ ਦਿੱਲੀ— ਕੱਲ ਭਾਵ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ, ਜਿਸ ਨੂੰ ਲੈ ਕੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਖਾਸ ਕਰ ਕੇ ਦਿੱਲੀ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਸ ਦੇ ਚੱਲਦੇ ਦਿੱਲੀ ਹਾਈ ਅਲਰਟ 'ਤੇ ਹੈ। ਦਿੱਲੀ ਪੁਲਸ ਵਲੋਂ ਵੱਖ-ਵੱਖ ਥਾਂਵਾਂ 'ਤੇ ਨਾਕੇਬੰਦੀ ਕੀਤੀ ਜਾ ਰਹੀ ਹੈ ਅਤੇ ਤਲਾਸ਼ੀ ਲਈ ਜਾ ਰਹੀ। ਪੁਲਸ ਵਲੋਂ ਬਕਾਇਦਾ ਦਿੱਲੀ ਮੈਟਰੋ ਸਟੇਸ਼ਨਾਂ ਦੇ ਬਾਹਰ ਖਾਲਿਸਤਾਨੀ ਅੱਤਵਾਦੀਆਂ ਦੀਆਂ ਤਸਵੀਰਾਂ ਨਾਲ ਨਾਂ, ਪਛਾਣ ਅਤੇ ਪਤੇ ਨਾਲ ਪੋਸਟਰ ਲਾਏ ਗਏ ਹਨ। ਪੋਸਟਰ 'ਚ ਗਜਿੰਦਰ ਸਿੰਘ, ਜਗਤਾਰ ਸਿੰਘ ਅਤੇ ਪੰਮਾ ਦੀਆਂ ਤਸਵੀਰਾਂ ਹਨ। 

PunjabKesari

ਦਿੱਲੀ ਪੁਲਸ ਨੇ ਜੋ ਪੋਸਟਰ ਜਾਰੀ ਕੀਤੇ ਹਨ, ਉਸ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਹੀ ਖਾਲਿਸਤਾਨ ਕਮਾਂਡੋ ਫੋਰਸ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀਆਂ ਦੀਆਂ ਤਸਵੀਰਾਂ ਹਨ। ਇਹ ਖਾਲਿਸਤਾਨੀ ਦਿੱਲੀ ਦਾ ਮਾਹੌਲ ਖਰਾਬ ਕਰ ਸਕਦੇ ਹਨ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਚਿਹਰਿਆਂ ਨੂੰ ਗੌਰ ਨਾਲ ਦੇਖਣ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਹੋਣ 'ਤੇ ਪੁਲਸ ਨੂੰ ਇਸ ਦੀ ਜਾਣਕਾਰੀ ਜ਼ਰੂਰ ਦੇਣ। ਪੁਲਸ ਨੇ ਇਨ੍ਹਾਂ ਅੱਤਵਾਦੀਆਂ ਦੀ ਸੂਚਨਾ ਦੇਣ ਵਾਲੇ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ। ਸੂਚਨਾ ਦੇਣ ਵਾਲੇ ਦਾ ਨਾਂ ਪਛਾਣ ਗੁਪਤ ਰੱਖੀ ਜਾਵੇਗੀ। 

PunjabKesari

ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਨੂੰ ਲੈ ਕੇ ਹਾਲ ਹੀ 'ਚ ਲਏ ਗਏ ਧਾਰਾ-370 ਹਟਾਉਣ ਦੇ ਫੈਸਲੇ ਮਗਰੋਂ ਅੱਤਵਾਦੀ ਸੰਗਠਨ ਸਰਗਰਮ ਹੋ ਗਏ ਹਨ। ਉਹ 15 ਅਗਸਤ ਨੂੰ ਕਿਸੇ ਵੱਡੀ ਸਾਜਿਸ਼ ਨੂੰ ਅੰਜ਼ਾਮ ਦੇ ਸਕਦੇ ਹਨ। ਗ੍ਰਹਿ ਮੰਤਰਾਲੇ ਨੇ ਇਨ੍ਹਾਂ ਖੂੰਖਾਰ ਅੱਤਵਾਦੀਆਂ ਦੇ ਬਿਓਰੇ ਦੇ ਆਧਾਰ 'ਤੇ ਇਨ੍ਹਾਂ ਸਾਰਿਆਂ ਦੀ ਗ੍ਰਿਫਤਾਰੀ ਲਈ ਸਹਿਯੋਗ ਮੰਗਿਆ ਹੈ। ਦਿੱਲੀ 'ਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ, ਇਸ ਲਈ ਦਿੱਲੀ ਪੁਲਸ ਨਾਲ ਪੈਰਾਮਿਲਟਰੀ ਫੋਰਸ ਦੀ ਮਦਦ ਨਾਲ ਰਾਜਧਾਨੀ ਦਿੱਲੀ ਨੂੰ ਛਾਉਣੀ ਵਿਚ ਤਬਦੀਲ ਕੀਤਾ ਜਾ ਰਿਹਾ ਹੈ।


Tanu

Content Editor

Related News