ਕਾਂਗਰਸ ਦੀ ‘ਲੜਕੀ ਹਾਂ ਲੜ ਸਕਦੀ ਹਾਂ’ ਮੁਹਿੰਮ ਵਾਲੀ ਪੋਸਟਰ ਗਰਲ ਭਾਜਪਾ ’ਚ ਸ਼ਾਮਲ

Thursday, Jan 20, 2022 - 02:14 PM (IST)

ਕਾਂਗਰਸ ਦੀ ‘ਲੜਕੀ ਹਾਂ ਲੜ ਸਕਦੀ ਹਾਂ’ ਮੁਹਿੰਮ ਵਾਲੀ ਪੋਸਟਰ ਗਰਲ ਭਾਜਪਾ ’ਚ ਸ਼ਾਮਲ

ਲਖਨਊ- ਉੱਤਰ ਪ੍ਰਦੇਸ਼ ’ਚ ਕਾਂਗਰਸ ਪਾਰਟੀ ਆਪਣਾ ਗੁਆਚਿਆ ਸਮਰਥਨ ਆਧਾਰ ਵਾਪਸ ਹਾਸਲ ਕਰਨ ਦੀ ਪੁੂਰੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਦੀ ਮਹਾ-ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੋਟ ਹਾਸਲ ਕਰਨ ਲਈ ‘ ਲੜਕੀ ਹਾਂ ਲੜ ਸਕਦੀ ਹਾਂ’ ਮੁਹਿੰਮ ਚਲਾਈ ਪਰ ਇਸ ਮੁਹਿੰਮ ਦੀ ਜੋ ਪੋਸਟਰ ਗਰਲ ਸੀ ਉਸ ਨੇ ਵੀ ਭਾਜਪਾ ਨਾਲ ਹੱਥ ਮਿਲਾ ਲਿਆ ਹੈ।

PunjabKesari

ਦੱਸ ਦਈਏ ਕਿ ਕਾਂਗਰਸ ਦੀ ਪੋਸਟਰ ਗਰਲ ਡਾ. ਪ੍ਰਿਯੰਕਾ ਨੇ ਦੋਸ਼ ਲਗਾਇਆ ਕਿ ਰਿਸ਼ਵਤ ਨਾ ਦੇਣ ’ਤੇ ਸਰੋਜਿਨੀ ਨਗਰ ਵਿਧਾਨਸਭਾ ਸੀਟ ਤੋਂ ਟਿਕਟ ਨਹੀਂ ਦਿੱਤੀ ਗਈ। ‘ਲੜਕੀ ਹਾਂ ਲੜ ਸਕਦੀ ਹਾਂ’ ਮੁਹਿੰਮ ਸਿਰਫ ਇਕ ਧੋਖਾਧੜੀ ਸੀ। ਲੋਕ ਕਹਿਣਗੇ ਕਿ ਟਿਕਟ ਨਹੀਂ ਮਿਲਿਆ ਤਾਂ ਅਜਿਹਾ ਕਰ ਰਹੇ ਹਨ ਪਰ ਖੁਦ ਜਾਂਚ ਕਰੋ ਫਿਰ ਬੋਲੋ। ਸਾਨੂੰ ਤਾਂ 2024 ਦੀ ਤਿਆਰੀ ਕਰੋ ,ਅਜਿਹਾ ਕਿਹਾ ਜਾਣ ਲੱਗਾ। 


author

Rakesh

Content Editor

Related News