Post Office ਦੀ ਆਈ ਧਮਾਕੇਦਾਰ ਸਕੀਮ ! ਇਕੱਲਾ ਵਿਆਜ ਹੀ ਬਣਾ ਦੇਵੇਗਾ ''ਲੱਖਪਤੀ''
Wednesday, Jun 03, 2026 - 10:41 AM (IST)
ਵੈੱਬ ਡੈਸਕ- ਜੇਕਰ ਤੁਸੀਂ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ ਅਤੇ ਬਿਨਾਂ ਕਿਸੇ ਜ਼ੋਖਮ ਦੇ ਸ਼ਾਨਦਾਰ ਰਿਟਰਨ ਚਾਹੁੰਦੇ ਹੋ, ਤਾਂ ਪੋਸਟ ਆਫਿਸ ਦੀਆਂ ਸਮਾਲ ਸੇਵਿੰਗ ਸਕੀਮਾਂ ਤੁਹਾਡੇ ਲਈ ਇਕ ਵਧੀਆ ਵਿਕਲਪ ਸਾਬਤ ਹੋ ਸਕਦੀਆਂ ਹਨ। ਇਨ੍ਹਾਂ ਸਕੀਮਾਂ 'ਚ ਨਿਵੇਸ਼ ਦੀ ਸੁਰੱਖਿਆ ਦੀ ਗਾਰੰਟੀ ਖੁਦ ਸਰਕਾਰ ਦਿੰਦੀ ਹੈ। ਅਜਿਹੀ ਹੀ ਇਕ ਸਕੀਮ ਹੈ ਪੋਸਟ ਆਫਿਸ ਨੈਸ਼ਨਲ ਸੇਵਿੰਗਜ਼ ਸਰਟੀਫਿਕੇਟ (NSC), ਜਿਸ ਰਾਹੀਂ ਤੁਸੀਂ ਸਿਰਫ ਵਿਆਜ ਤੋਂ ਹੀ ਲਗਭਗ 5 ਲੱਖ ਰੁਪਏ ਤੱਕ ਦੀ ਕਮਾਈ ਕਰ ਸਕਦੇ ਹੋ।
ਕੀ ਹੈ NSC ਸਕੀਮ ਅਤੇ ਵਿਆਜ ਦਰ?
ਪੋਸਟ ਆਫਿਸ ਦੀ ਇਸ ਸਕੀਮ 'ਚ ਤੁਹਾਨੂੰ ਇਕਮੁਸ਼ਤ (Lump sum) ਪੈਸਾ ਲਗਾਉਣਾ ਹੁੰਦਾ ਹੈ। ਮੌਜੂਦਾ ਸਮੇਂ 'ਚ, ਸਰਕਾਰ ਇਸ ਸਕੀਮ 'ਤੇ 7.7% ਦੀ ਦਰ ਨਾਲ ਜ਼ੋਰਦਾਰ ਵਿਆਜ ਦੇ ਰਹੀ ਹੈ। ਇਸ 'ਚ ਵਿਆਜ ਦੀ ਗਣਨਾ ਕੰਪਾਊਂਡਿੰਗ (Compounding) ਦੇ ਆਧਾਰ 'ਤੇ ਕੀਤੀ ਜਾਂਦੀ ਹੈ, ਜੋ 5 ਸਾਲਾਂ ਦਾ ਲਾਕ-ਇਨ ਪੀਰੀਅਡ ਪੂਰਾ ਹੋਣ 'ਤੇ ਖਾਤੇ 'ਚ ਟ੍ਰਾਂਸਫਰ ਕੀਤੀ ਜਾਂਦੀ ਹੈ।
ਵਿਆਜ ਤੋਂ 5 ਲੱਖ ਦੀ ਕਮਾਈ ਕਿਵੇਂ ਹੋਵੇਗੀ?
ਸਕੀਮ ਦੇ ਕੈਲਕੂਲੇਸ਼ਨ ਅਨੁਸਾਰ, ਜੇਕਰ ਕੋਈ ਨਿਵੇਸ਼ਕ 5 ਸਾਲਾਂ ਲਈ 11,00,000 ਰੁਪਏ ਦਾ ਇਕਮੁਸ਼ਤ ਨਿਵੇਸ਼ ਕਰਦਾ ਹੈ, ਤਾਂ 7.7% ਵਿਆਜ ਦਰ ਦੇ ਨਾਲ ਮੈਚਿਓਰਿਟੀ 'ਤੇ ਉਸ ਨੂੰ ਕੁੱਲ 15,93,937 ਰੁਪਏ ਮਿਲਣਗੇ। ਇਸ 'ਚੋਂ 4,93,937 ਰੁਪਏ (ਲਗਭਗ 5 ਲੱਖ) ਸਿਰਫ ਵਿਆਜ ਦੇ ਰੂਪ 'ਚ ਕਮਾਈ ਹੋਵੇਗੀ।
ਸਕੀਮ ਦੀਆਂ ਮੁੱਖ ਵਿਸ਼ੇਸ਼ਤਾਵਾਂ
ਘੱਟੋ-ਘੱਟ ਨਿਵੇਸ਼: ਤੁਸੀਂ ਸਿਰਫ 1,000 ਰੁਪਏ ਨਾਲ ਨਿਵੇਸ਼ ਸ਼ੁਰੂ ਕਰ ਸਕਦੇ ਹੋ, ਜਦੋਂ ਕਿ ਵੱਧ ਤੋਂ ਵੱਧ ਨਿਵੇਸ਼ ਦੀ ਕੋਈ ਸੀਮਾ ਨਹੀਂ ਹੈ।
ਬੱਚਿਆਂ ਲਈ ਸਹੂਲਤ: 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਮ 'ਤੇ ਵੀ ਖਾਤਾ ਖੋਲ੍ਹਿਆ ਜਾ ਸਕਦਾ ਹੈ, ਜਿਸ ਨੂੰ ਮਾਤਾ-ਪਿਤਾ ਦੁਆਰਾ ਚਲਾਇਆ ਜਾਂਦਾ ਹੈ।
ਟੈਕਸ 'ਚ ਛੋਟ: ਇਸ ਸਕੀਮ 'ਚ ਨਿਵੇਸ਼ ਕਰਨ 'ਤੇ ਇਨਕਮ ਟੈਕਸ ਐਕਟ ਦੀ ਧਾਰਾ 80C ਦੇ ਤਹਿਤ ਇੱਕ ਵਿੱਤੀ ਸਾਲ ਵਿੱਚ 1.5 ਲੱਖ ਰੁਪਏ ਤੱਕ ਦੀ ਟੈਕਸ ਛੋਟ ਮਿਲਦੀ ਹੈ।
ਸਾਵਧਾਨੀ: ਜੇਕਰ ਤੁਸੀਂ ਖਾਤਾ ਇਕ ਸਾਲ ਦੇ ਅੰਦਰ ਬੰਦ ਕਰਦੇ ਹੋ, ਤਾਂ ਤੁਹਾਨੂੰ ਵਿਆਜ ਦਾ ਕੋਈ ਫਾਇਦਾ ਨਹੀਂ ਮਿਲੇਗਾ, ਸਿਰਫ ਜਮ੍ਹਾਂ ਕੀਤੀ ਰਕਮ ਹੀ ਵਾਪਸ ਮਿਲੇਗੀ। ਨਿਵੇਸ਼ਕ ਕਿਸੇ ਵੀ ਨੇੜਲੇ ਡਾਕਘਰ 'ਚ ਜਾ ਕੇ ਜਾਂ ਆਨਲਾਈਨ ਮਾਧਿਅਮ ਰਾਹੀਂ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
