ਪੋਪ ਫਰਾਂਸਿਸ ਸੌੜੀ ਸੋਚ ਵਾਲੇ ਕੈਥੋਲਿਕਾਂ ''ਤੇ ਵਰ੍ਹੇ

04/12/2018 11:46:11 PM

ਨਵੀਂ ਦਿੱਲੀ- ਪੋਪ ਫਰਾਂਸਿਸ ਨੇ ਸੌੜੀ ਸੋਚ ਵਾਲੇ ਕੈਥੋਲਿਕਾਂ ਨੂੰ ਫਟਕਾਰ ਲਾਈ ਅਤੇ ਦੁਨੀਆ ਨੂੰ ਆਧੁਨਿਕ ਪਵਿੱਤਰਤਾ ਦਾ ਨਵਾਂ ਚੋਲਾ ਪਾਏ ਸ਼ੈਤਾਨਾਂ ਨੂੰ ਚਿਤਾਵਨੀ ਦਿੱਤੀ, ਜਿਸ ਦਾ ਖੁਲਾਸਾ ਵੈਟੀਕਨ ਨੇ ਕੀਤਾ ਹੈ। ਸੀ. ਐੱਨ. ਐੱਨ. ਮੁਤਾਬਕ 100 ਪੰਨਿਆਂ ਵਾਲੀ ਪੁਸਤਕ, ਜਿਸ ਦਾ ਸਿਰਲੇਖ 'ਰਿਜੌਯਸ ਐਂਡ ਬੀ ਗਲੈਡ : ਆਨ ਦਿ ਕਾਲ ਟੂ ਹੈਪੀਨੈੱਸ ਇਨ ਟੂਡੇ ਵਰਲਡ' ਹੈ, ਜਾਰੀ ਕੀਤੀ ਗਈ। 
ਦੂਸਰੇ ਪਾਸੇ ਉਨ੍ਹਾਂ ਨੇ ਮੰਨਿਆ ਕਿ ਚਿਲੀ ਵਿਚ ਪਾਦਰੀਆਂ ਵਲੋਂ ਬੱਚਿਆਂ ਦੇ ਸੈਕਸ ਸ਼ੋਸ਼ਣ ਮਾਮਲਿਆਂ ਦੀ ਜਾਂਚ ਕਰਨ ਵਾਲੀ ਕਮੇਟੀ ਦੇ ਨਤੀਜੇ ਨੂੰ ਪੜ੍ਹਨ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਸਮਝਣ ਅਤੇ ਹਾਲਾਤ ਦਾ ਅੰਦਾਜ਼ਾ ਲਾਉਣ ਵਿਚ ਗੰਭੀਰ ਗਲਤੀਆਂ ਕੀਤੀਆਂ। ਚਿਲੀ ਦੇ ਬਿਸ਼ਪ ਨੂੰ ਲਿਖੇ ਪੱਤਰ ਵਿਚ ਫਰਾਂਸਿਸ ਨੇ ਕਿਹਾ ਕਿ ਉਹ ਪਾਦਰੀਆਂ ਦੀ ਜਾਂਚ ਦੇ ਨਤੀਜਿਆਂ 'ਤੇ ਚਰਚਾ ਲਈ ਰੋਮ ਬੁਲਾਉਣ ਦੀ ਇੱਛਾ ਰੱਖਦੇ ਹਨ। ਪੋਪ ਦੀ ਇਹ ਚਿੱਠੀ ਵੈਟੀਕਨ ਨੇ ਖੁਦ ਮੀਡੀਆ ਵਿਚ ਜਾਰੀ ਕੀਤੀ ਹੈ।


Related News