ਜੈਪੁਰ: ਪਟੜੀ ਤੋਂ ਉਤਰੇ ਪੂਜਾ ਐਕਸਪ੍ਰੈਸ ਦੇ ਡੱਬੇ, ਵਾਲ-ਵਾਲ ਬਚੇ ਯਾਤਰੀ

07/04/2018 5:44:40 PM

ਨੈਸ਼ਨਲ ਡੈਸਕ— ਰਾਜਸਥਾਨ 'ਚ ਜੈਪੁਰ ਜ਼ਿਲੇ 'ਚ ਫੁਲੇਰਾ ਨੇੜੇ ਅੱਜ ਪੂਜਾ ਐਕਸਪ੍ਰੈਸ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ ਪਰ ਕੋਈ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ। ਰੇਲਵੇ ਸੂਤਰਾਂ ਮੁਤਾਬਕ ਪਟੜੀ ਤੋਂ ਉਤਰੇ ਡੱਬੇ ਏਅਰ ਕੰਡੀਸ਼ਨਡ ਕ੍ਰਾਫਟ ਸਨ, ਜਿਨ੍ਹਾਂ 'ਚ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

PunjabKesari
ਡੱਬੇ ਉਤਰਨ ਨਾਲ ਕਈ ਗੱਡੀਆਂ ਨੂੰ ਰਸਤੇ 'ਚ ਰੋਕਣਾ ਪਿਆ। ਡੱਬਿਆਂ ਨੂੰ ਵਾਪਸ ਪਟੜੀ 'ਤੇ ਲਿਆਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਕੁਝ ਦਿਨ ਪਹਿਲੇ ਮਹਾਰਾਸ਼ਟਰ 'ਚ ਮੁੰਬਈ-ਹਾਵੜਾ ਮੇਲ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ ਸਨ। ਹਾਦਸੇ ਦੇ ਬਾਅਦ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਸੀ।

PunjabKesari


Related News