ਪੌਂਗ ਡੈਮ ਲੇਕ ’ਚ ਬਰਡ ਫਲੂ ਦਾ ਪ੍ਰਭਾਵ ਖਤਮ, ਕੋਈ ਨਵਾਂ ਕੇਸ ਨਹੀਂ

Wednesday, Feb 17, 2021 - 04:02 PM (IST)

ਪੌਂਗ ਡੈਮ ਲੇਕ ’ਚ ਬਰਡ ਫਲੂ ਦਾ ਪ੍ਰਭਾਵ ਖਤਮ, ਕੋਈ ਨਵਾਂ ਕੇਸ ਨਹੀਂ

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਪੌਂਗ ਡੈਮ ਲੇਕ ਵਾਈਲਡ ਲਾਈਫ ਸੈਕਚੂਰੀ ਖੇਤਰ ਵਿਚ ਪ੍ਰਵਾਸੀ ਅਤੇ ਸਥਾਨਕ ਪੰਛੀਆਂ ਦੀ ਮੌਤ ਦੇ 5,006 ਮਾਮਲੇ ਰਿਪੋਰਟ ਹੋਏ ਹਨ। ਇਹ ਜਾਣਕਾਰੀ ਸੂਬੇ ਦੇ ਜੰਗਲਾਤ ਮੰਤਰੀ ਰਾਕੇਸ਼ ਪਠਾਨੀਆ ਨੇ ਅੱਜ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 9 ਦਿਨਾਂ ਵਿਚ ਕਿਸੇ ਵੀ ਪੰਛੀ ਦੀ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਨੇ ਦੱਸਿਆ ਕਿ ਪ੍ਰਦੇਸ਼ ਜੰਗਲਾਤ ਮਹਿਕਮੇ ਦੇ ਜੰਗਲੀ ਜੀਵ ਵਿੰਗ ਵਲੋਂ 51 ਦਿਨਾਂ ਤੱਕ ਲਗਾਤਾਰ ਕੰਟਰੋਲ ਉਪਾਵਾਂ ਦੇ ਨਤੀਜੇ ਵਜੋਂ ਪੌਂਗ ਡੈਮ ਲੇਕ ਵਾਈਲਡ ਲਾਈਫ ਸੈਕਚੂਰੀ ’ਚ ਬਰਡ ਫਲੂ ਦਾ ਪ੍ਰਭਾਵ ਹੁਣ ਖਤਮ ਹੋ ਗਿਆ ਹੈ। ਉਨ੍ਹਾਂ ਮੁਤਾਬਕ ਹੁਣ ਸਥਿਤੀ ਆਮ ਹੋ ਗਈ ਹੈ।

ਜੰਗਲਾਤ ਮਹਿਕਮੇ ਦੇ ਜੰਗਲੀ ਜੀਵ ਵਿੰਗ ਵਲੋਂ ਨਗਰੋਟਾ ਸੂਰੀਆਂ ਵਿਚ ਨਿਗਰਾਨੀ ਲਈ ਸਥਾਪਤ ਕੰਟਰੋਲ ਰੂਮ ਨੂੰ ਅਧਿਕਾਰਤ ਰੂਪ ਨਾਲ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬਰਡ ਫਲੂ ਦੇ ਵੱਖ-ਵੱਖ ਕੰਟਰੋਲ ਅਤੇ ਰੋਕਥਾਮ ਕੰਮਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਬੀਮਾਰੀ ਦੇ ਪੁਨਰ-ਉਭਾਰ ਨੂੰ ਰੋਕਣ ਲਈ ਭਾਰਤ ਸਰਕਾਰ ਦੀ ਰੋਕਥਾਮ, ਕੰਟਰੋਲ ਅਤੇ ਬਚਾਅ ਕੰਮ ਦੀ ਯੋਜਨਾ ਨੂੰ ਪ੍ਰਵਾਸੀ ਪੰਛੀਆਂ ਦੇ ਬਾਕੀ ਮੌਸਮਾਂ ਦੌਰਾਨ ਵਾਈਲ ਲਾਈਫ ਸੈਕਚੂਰੀ ’ਚ ਲਾਗੂ ਕੀਤਾ ਜਾਵੇਗਾ। 


author

Tanu

Content Editor

Related News