ਮੋਦੀ ਜਾਪਾਨ ''ਚ ਟਰੰਪ ਨੂੰ ਮਿਲਣਗੇ, ਮੁੱਦੇ ਤੈਅ ਕਰਨ ਭਾਰਤ ਆਉਣਗੇ ਮਾਈਕ ਪੋਂਪੀਓ
Sunday, Jun 23, 2019 - 08:32 AM (IST)

ਵਾਸ਼ਿੰਗਟਨ— ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਮੰਗਲਵਾਰ ਨੂੰ ਦਿੱਲੀ ਆ ਰਹੇ ਹਨ। ਇਸ ਦੌਰਾਨ ਉਹ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਮੁਲਾਕਾਤ ਕਰਨ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲਣਗੇ। ਦੋਵੇਂ ਮੰਤਰੀ ਦੋਹਾਂ ਦੇਸ਼ਾਂ 'ਚ ਹੋਰ ਮਜ਼ਬੂਤ ਸਬੰਧ ਬਣਾਉਣ ਲਈ ਗੱਲਬਾਤ ਕਰਨਗੇ।
ਪੋਂਪੀਓ ਇਸ ਦੌਰਾਨ ਜਾਪਾਨ 'ਚ ਅਗਲੇ ਹਫਤੇ ਜੀ-20 ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਣ ਵਾਲੀ ਗੱਲਬਾਤ ਲਈ ਚਰਚਾ ਕਰਨਗੇ। ਭਾਰਤ ਵਲੋਂ ਰੂਸ ਤੋਂ ਐੱਸ 400 ਮਿਜ਼ਾਇਲ ਰੱਖਿਆ ਪ੍ਰਣਾਲੀ ਖਰੀਦਣ ਅਤੇ ਡਾਟਾ ਮੁੱਦੇ 'ਤੇ ਦੋਹਾਂ ਦੇਸ਼ਾਂ ਵਿਚਕਾਰ ਮਤਭੇਦਾਂ ਦੇ ਬਵਜੂਦ ਅਮਰੀਕੀ ਵਿਦੇਸ਼ ਮੰਤਰੀ ਭਾਰਤ ਨਾਲ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ।