ਕੋਲਕਾਤਾ ਬਲਾਤਕਾਰ-ਕਤਲ ਮਾਮਲਾ: ਮੁੱਖ ਮੁਲਜ਼ਮ ਸਣੇ ਛੇ ਹੋਰਾਂ ਦਾ ਪੋਲੀਗ੍ਰਾਫ਼ ਟੈਸਟ ਸ਼ੁਰੂ

Saturday, Aug 24, 2024 - 05:38 PM (IST)

ਨਵੀਂ ਦਿੱਲੀ/ਕੋਲਕਾਤਾ (ਭਾਸ਼ਾ) - ਕੋਲਕਾਤਾ ਦੇ ਸਰਕਾਰੀ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਅਤੇ ਛੇ ਹੋਰਾਂ ਦਾ ਪੋਲੀਗ੍ਰਾਫ਼ ਟੈਸਟ ਸ਼ਨੀਵਾਰ ਨੂੰ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। 'ਪੌਲੀਗ੍ਰਾਫ਼ ਟੈਸਟ' ਦੌਰਾਨ ਸਵਾਲਾਂ ਦੇ ਜਵਾਬ ਦੇਣ ਸਮੇਂ ਮਸ਼ੀਨ ਦੀ ਮਦਦ ਨਾਲ ਵਿਅਕਤੀ ਦੀਆਂ ਸਰੀਰਕ ਪ੍ਰਤੀਕਿਰਿਆਵਾਂ ਨੂੰ ਮਾਪਿਆ ਜਾਂਦਾ ਹੈ ਅਤੇ ਪਤਾ ਲਗਾਇਆ ਜਾਂਦਾ ਹੈ ਕਿ ਉਹ ਸੱਚ ਬੋਲ ਰਿਹਾ ਹੈ ਜਾਂ ਝੂਠ।

ਇਹ ਵੀ ਪੜ੍ਹੋ ਦਾਜ 'ਚ ਨਹੀਂ ਦਿੱਤੇ 2 ਲੱਖ ਤੇ ਫਰਿੱਜ, ਸਹੁਰਿਆਂ ਨੇ ਕਰ 'ਤਾ ਨਵੀ-ਵਿਆਹੀ ਕੁੜੀ ਦਾ ਕਤਲ

ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਦੋਸ਼ੀ ਸੰਜੇ ਰਾਏ ਦਾ ‘ਪੌਲੀਗ੍ਰਾਫ ਟੈਸਟ’ ਉਸ ਜੇਲ੍ਹ ਵਿੱਚ ਕੀਤਾ ਜਾ ਰਿਹਾ, ਜਿੱਥੇ ਉਹ ਬੰਦ ਹੈ, ਜਦੋਂਕਿ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼, ਘਟਨਾ ਵਾਲੀ ਰਾਤ ਡਿਊਟੀ ’ਤੇ ਮੌਜੂਦ ਚਾਰ ਡਾਕਟਰਾਂ ਅਤੇ ਇੱਕ ਸਿਵਲੀਅਨ ਵਲੰਟੀਅਰ ਸਮੇਤ ਛੇ ਹੋਰਾਂ ਦਾ ‘ਪੋਲੀਗ੍ਰਾਫ ਟੈਸਟ’ ਸੀਬੀਆਈ ਦੇ ਕੋਲਕਾਤਾ ਦਫ਼ਤਰ ਵਿੱਚ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘੋਸ਼ ਲਗਾਤਾਰ ਨੌਵੇਂ ਦਿਨ ਸ਼ਨੀਵਾਰ ਸਵੇਰੇ ਸਾਲਟ ਲੇਕ ਸਥਿਤ ਸੀਜੀਓ ਕੰਪਲੈਕਸ ਸਥਿਤ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਦਫ਼ਤਰ ਪਹੁੰਚੇ ਅਤੇ ਫਿਰ ਜਾਂਚ ਲਈ ਲਿਜਾਇਆ ਗਿਆ।

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਪੈਨਸ਼ਨ ਲੈਣ ਗਏ ਵਿਅਕਤੀ ਦੀ ਝਾੜੀਆਂ 'ਚੋਂ ਬਿਨਾਂ ਲੱਤਾਂ ਦੇ ਮਿਲੀ ਲਾਸ਼

ਇੱਕ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦਾ ਪੌਲੀਗ੍ਰਾਫ ਟੈਸਟ ਹੋ ਰਿਹਾ, ਉਨ੍ਹਾਂ ਵਿੱਚ ਦੋ ਪਹਿਲੇ ਸਾਲ ਦੇ ਪੋਸਟ ਗ੍ਰੈਜੂਏਟ ਸਿਖਿਆਰਥੀ ਵੀ ਸ਼ਾਮਲ ਸਨ, ਕਿਉਂਕਿ ਜਾਂਚਕਰਤਾਵਾਂ ਨੂੰ ਕਥਿਤ ਤੌਰ 'ਤੇ ਹਸਪਤਾਲ ਦੇ ਕਾਨਫਰੰਸ ਰੂਮ ਦੇ ਅੰਦਰ ਉਨ੍ਹਾਂ ਦੀਆਂ ਉਂਗਲਾਂ ਦੇ ਨਿਸ਼ਾਨ ਮਿਲੇ ਸਨ, ਜਿੱਥੇ ਪੀੜਤ ਦੀ ਲਾਸ਼ ਮਿਲੀ ਸੀ। ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ (ਸੀਐੱਫਐੱਸਐੱਲ) ਤੋਂ ‘ਪੌਲੀਗ੍ਰਾਫ’ ਮਾਹਿਰਾਂ ਦੀ ਇਕ ਟੀਮ ਕੋਲਕਾਤਾ ਪਹੁੰਚ ਗਈ ਹੈ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਸਥਾਨਕ ਪੁਲਸ ਨੇ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਜਦੋਂ ਤੱਕ ਸੰਘੀ ਏਜੰਸੀ ਨੇ ਜਾਂਚ ਸੰਭਾਲੀ ਸੀ, ਉਦੋਂ ਤੱਕ ਕੋਈ ਸਬੂਤ ਨਹੀਂ ਸੀ। ਅਪਰਾਧ ਸੀਨ ਨਾਲ ਛੇੜਛਾੜ ਕੀਤੀ ਗਈ ਸੀ।

ਇਹ ਵੀ ਪੜ੍ਹੋ 500-500 ਰੁਪਏ ਦੇ ਨੋਟਾਂ ਦੇ ਬੰਡਲ 'ਤੇ ਸੌਂਦਾ ਸੀ ਇੰਸਪੈਕਟਰ, ਛਾਪਾ ਪੈਣ 'ਤੇ ਕੰਧ ਟੱਪ ਭਜਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News