ਮਹਿੰਗੀ ਹੋਈ ਵਾਹਨਾਂ ਦੀ ਪ੍ਰਦੂਸ਼ਣ ਜਾਂਚ, ਜਾਰੀ ਹੋ ਗਏ ਨਵੇਂ ਰੇਟ
Friday, Jul 12, 2024 - 06:05 PM (IST)
ਨਵੀਂ ਦਿੱਲੀ - ਆਮ ਆਦਮੀ ਪਾਰਟੀ ਦੀ ਸਰਕਾਰ ਨੇ 13 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਵੀਰਵਾਰ ਨੂੰ ਦਿੱਲੀ ਵਿੱਚ ਵਾਹਨਾਂ ਦੇ ਪ੍ਰਦੂਸ਼ਣ ਜਾਂਚ (PUC) ਚਾਰਜਿਜ਼ ਵਿੱਚ ਵਾਧਾ ਕੀਤਾ ਹੈ। ਭਾਵ ਦਿੱਲੀ ਸਰਕਾਰ ਨੇ ਪ੍ਰਦੂਸ਼ਣ ਜਾਂਚ ਦੀਆਂ ਦਰਾਂ ਵਧਾ ਦਿੱਤੀਆਂ ਹਨ। ਇਸ ਦਾ ਮਤਲਬ ਹੈ ਕਿ ਹੁਣ ਪ੍ਰਦੂਸ਼ਣ ਅੰਡਰ ਕੰਟਰੋਲ (PUC) ਸਰਟੀਫਿਕੇਟ ਲਈ ਜ਼ਿਆਦਾ ਪੈਸਾ ਖਰਚ ਕਰਨੇ ਪੈਣਗੇ। ਵਿਭਾਗ ਨੇ ਵੱਖ-ਵੱਖ ਵਾਹਨਾਂ ਲਈ ਵੱਖ-ਵੱਖ ਦਰਾਂ ਤੈਅ ਕੀਤੀਆਂ ਗਈਆਂ ਹਨ। ਡੀਜ਼ਲ ਵਾਹਨਾਂ ਲਈ 140 ਰੁਪਏ ਦੇਣੇ ਪੈਣਗੇ। ਪੈਟਰੋਲ, ਸੀਐਨਜੀ ਜਾਂ ਐਲਪੀਜੀ 'ਤੇ ਚੱਲਣ ਵਾਲੇ ਦੋ ਅਤੇ ਤਿੰਨ ਪਹੀਆ ਵਾਹਨਾਂ ਲਈ 80 ਰੁਪਏ ਅਦਾ ਕਰਨੇ ਪੈਣਗੇ, ਜਦੋਂ ਕਿ ਚਾਰ ਪਹੀਆ ਅਤੇ ਇਸ ਤੋਂ ਵੱਧ ਸ਼੍ਰੇਣੀ ਵਾਲੇ ਵਾਹਨਾਂ ਲਈ 110 ਰੁਪਏ ਦੇਣੇ ਹੋਣਗੇ। ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ 2011 ਤੋਂ ਬਾਅਦ ਦਰਾਂ ਨੂੰ ਸੋਧਿਆ ਨਹੀਂ ਗਿਆ ਹੈ।
ਇਹ ਵਾਧਾ ਦਿੱਲੀ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੀ ਬੇਨਤੀ 'ਤੇ ਕੀਤਾ ਗਿਆ ਹੈ। ਐਸੋਸੀਏਸ਼ਨ ਨੇ ਦਰਾਂ ਵਿੱਚ ਕੀਤੇ ਵਾਧੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਐਸੋਸੀਏਸ਼ਨ ਇਸ ਕਾਰਨ ਹੋਈ ਨਾਰਾਜ਼
ਐਸੋਸੀਏਸ਼ਨ ਦੇ ਜਨਰਲ ਸਕੱਤਰ ਬਿਬੇਕ ਬੈਨਰਜੀ ਨੇ ਕਿਹਾ ਹੈ ਕਿ ਇਹ ਵਾਧਾ ਉਮੀਦ ਨਾਲੋਂ ਬਹੁਤ ਘੱਟ ਹੈ, ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਖਰਚੇ ਵਧੇ ਹਨ। ਇਸ ਲਈ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ 15 ਜੁਲਾਈ ਤੋਂ ਪੀਯੂਸੀ ਟੈਸਟਿੰਗ ਸੈਂਟਰ ਬੰਦ ਕਰ ਦਿੱਤੇ ਜਾਣਗੇ।