ਪ੍ਰਦੂਸ਼ਣ ਨਾਲ ਨਜਿੱਠਣ ਲਈ ਤਿੰਨ ਪੱਧਰੀ ਯੋਜਨਾ ਬਣਾਏਗੀ ਦਿੱਲੀ ਸਰਕਾਰ

Thursday, Feb 27, 2020 - 05:55 PM (IST)

ਪ੍ਰਦੂਸ਼ਣ ਨਾਲ ਨਜਿੱਠਣ ਲਈ ਤਿੰਨ ਪੱਧਰੀ ਯੋਜਨਾ ਬਣਾਏਗੀ ਦਿੱਲੀ ਸਰਕਾਰ

ਨਵੀਂ ਦਿੱਲੀ— ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਵੀਰਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ’ਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਦਿੱਲੀ ਸਰਕਾਰ ਤਿਮਾਹੀ, ਸਾਲਾਨਾ ਅਤੇ 5 ਸਾਲਾਂ ’ਚ ਤਿੰਨ ਪੱਧਰੀ ਕਾਰਜ ਯੋਜਨਾ ਤਿਆਰ ਕਰੇਗੀ। ਰਏ ਨੇ ਮਾਹਰਾਂ ਨਾਲ ਇਕ ਬੈਠਕ ਕੀਤੀ, ਜਿਸ ’ਚ ਪ੍ਰਦੂਸ਼ਣ ਦੇ ਰੋਕਥਾਮ ਸੰਬੰਧੀ ਕਈ ਸੁਝਾਵਾਂ ’ਤੇ ਚਰਚਾ ਹੋਈ।

ਮਾਹਰਾਂ ਨੇ ਸਰਦੀਆਂ ’ਚ ਪ੍ਰਦੂਸ਼ਣ ਵਧਣ ਅਤੇ ਕੋਈ ਬਾਹਰੀ ਕੰਮ ਨਹੀਂ ਕੀਤੇ ਜਾਣ ਲਈ ਏਜੰਸੀਆਂ ਨੂੰ ਇਕ ਨਿਰਦੇਸ਼ ਜਾਰੀ ਕਰਨ ਦਾ ਸੁਝਾਅ ਦਿੱਤਾ ਗਿਆ। ਮੰਤਰੀ ਨੇ ਕਿਹਾ ਕਿ ਮਾਹਰਾਂ ਅਨੁਸਾਰ ਪ੍ਰਦੂਸ਼ਣ ਨੂੰ ਰੋਕਥਾਮ ਲਈ ਅੰਤਰ-ਰਾਜ ਕਾਰਵਾਈ ਕਮੇਟੀ ਹੋਣੀ ਚਾਹੀਦੀ ਹੈ। ਰਾਏ ਨੇ ਕਿਹਾ ਕਿ ਇਹ ਸਾਰੇ ਸੁਝਾਅ ਅਗਲੇ ਹਫਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੇਜੇ ਜਾਣਗੇ ਅਤੇ ਅੰਤਿਮ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ।


author

DIsha

Content Editor

Related News