ਦਹਾਕਿਆਂ ਬਾਅਦ J&K 'ਚ ਅੱਤਵਾਦ, ਸਰਹੱਦ ਪਾਰ ਤੋਂ ਗੋਲੀਬਾਰੀ ਦੇ ਡਰ ਤੋਂ ਬਿਨਾਂ ਹੋ ਰਹੀਆਂ ਹਨ ਚੋਣਾਂ : PM ਮੋਦੀ

Friday, Apr 12, 2024 - 12:31 PM (IST)

ਊਧਮਪੁਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਜੰਮੂ ਕਸ਼ਮੀਰ 'ਚ ਅੱਤਵਾਦ, ਹੜਤਾਲ, ਪਥਰਾਅ ਅਤੇ ਸਰਹੱਦ ਪਾਰ ਤੋਂ ਗੋਲੀਬਾਰੀ ਦੇ ਡਰ ਦੇ ਬਿਨਾਂ ਹੋਣਗੀਆਂ। ਪ੍ਰਧਾਨ ਮੰਤਰੀ ਨੇ ਊਧਮਪੁਰ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੇ ਰਹੇ ਦੁੱਖ ਨੂੰ ਖ਼ਤਮ ਕਰਨ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਪ੍ਰਧਾਨ ਮੰਤਰੀ ਦੇ ਨਾਲ ਹੀ ਕਾਂਗਰਸ ਅਤੇ ਹੋਰ ਵਿਰੋਧੀ ਦਲਾਂ ਨੂੰ ਸੰਵਿਧਾਨ ਦੀ ਧਆਰਾ 370 ਨੂੰ ਵਾਪਸ ਲਿਆਉਣ ਦੀ ਚੁਣੌਤੀ ਦਿੱਤੀ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅਗਸਤ 2019 'ਚ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਖ਼ਤਮ ਕਰ ਦਿੱਤਾ ਸੀ। ਇਹ ਰੈਲੀ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਦੇ ਸਮਰਥਨ 'ਚ ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ 'ਤੇ ਮੋਦੀ ਮੈਦਾਨ 'ਚ ਆਯੋਜਿਤ ਕੀਤੀ ਗਈ। ਸਿੰਘ ਊਧਮਪੁਰ 'ਚ ਲੋਕ ਸਭਾ ਸੀਟ ਤੋਂ ਤੀਜੀ ਵਾਰ ਚੋਣ ਲੜ ਰਹੇ ਹਨ। ਊਧਮਪੁਰ 'ਚ 19 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ। ਕਾਂਗਰਸ ਨੇ ਇਸ ਸੀਟ ਤੋਂ ਚੌਧਰੀ ਲਾਲ ਸਿੰਘ ਨੂੰ ਮੈਦਾਨ 'ਚ ਉਤਾਰਿਆ ਹੈ ਅਤੇ ਡੈਮਕ੍ਰੇਟਿਕ ਪ੍ਰੋਗ੍ਰੇਸਿਵ ਆਜ਼ਾਦ ਪਾਰਟੀ (ਡੀਪੀਏਪੀ) ਨੇ ਜੀ.ਐੱਮ. ਸਰੂਰੀ ਨੂੰ ਸੀਟ ਤੋਂ ਇੱਥੋਂ ਉਮੀਦਵਾਰ ਬਣਾਇਆ ਹੈ।

ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ,''ਮੈਂ ਪਿਛਲੇ 5 ਦਹਾਕਿਆਂ ਤੋਂ ਜੰਮੂ ਕਸ਼ਮੀਰ ਆ ਰਿਹਾ ਹਾਂ। ਮੈਨੂੰ 1992 'ਚ ਲਾਲ ਚੌਕ (ਸ਼੍ਰੀਨਗਰ) 'ਤੇ ਤਿਰੰਗਾ ਲਹਿਰਾਉਣ ਲਈ ਕੱਢੀ ਗਈ ਏਕਤਾ ਯਾਤਰਾ ਯਾਦ ਹੈ। ਸਾਡਾ ਸ਼ਾਨਦਾਰ ਸੁਆਗਤ ਹੋਇਆ ਸੀ। ਸਾਲ 2014 'ਚ ਵੈਸ਼ਣੋ ਦੇਵੀ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਮੈਂ ਇਸੇ ਸਥਾਨ 'ਤੇ ਇਕ ਸਭਾ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਲੋਕਾਂ ਨੂੰ ਮੁਕਤੀ ਦਿਵਾਉਣ ਦੀ ਗਾਰੰਟੀ ਦਿੱਤੀ ਸੀ, ਜੋ ਪੀੜ੍ਹੀਆਂ ਤੋਂ (ਅੱਤਵਾਦ ਕਾਰਨ) ਪੀੜਤ ਸਨ।'' ਪ੍ਰਧਾਨ ਮੰਤਰੀ ਨੇ ਕਿਹਾ,''ਅੱਜ ਤੁਹਾਡੇ ਆਸ਼ੀਰਵਾਦ ਨਾਲ, ਮੋਦੀ ਨੇ ਇਸ ਗਾਰੰਟੀ ਨੂੰ ਪੂਰਾ ਕੀਤਾ ਹੈ। ਦਹਾਕੇ ਬਾਅਦ ਇਹ ਚੋਣਾਂ ਅੱਤਵਾਦ, ਵੱਖਵਾਦ, ਪਥਰਾਅ, ਹੜਤਾਲ ਅਤੇ ਸਰਹੱਦ ਪਾਰ ਅੱਤਵਾਦ ਦੇ ਡਰ ਦੇ ਬਿਨਾਂ ਹੋ ਰਹੀਆਂ ਹਨ, ਜੋ ਹੁਣ ਚੋਣ ਮੁੱਦੇ ਨਹੀਂ ਹਨ। ਪਹਿਲੇ ਹੁੰਦਾ ਸੀ ਵੈਸ਼ਣੋ ਦੇਵੀ ਅਤੇ ਅਮਰਨਾਥ ਤੀਰਥ ਯਾਤਰਾ ਦੀ ਸੁਰੱਖਿਆ ਲੈ ਕੇ ਚਿੰਤਾ ਰਹਿੰਦੀ ਸੀ ਪਰ ਸਥਿਤੀ (ਸੁਰੱਖਿਆ) ਬਿਲਕੁੱਲ ਬਦਲ ਗਈ ਹੈ। ਜੰਮੂ ਕਸ਼ਮੀਰ 'ਚ ਵਿਕਾਸ ਹੋ ਰਿਹਾ ਹੈ ਅਤੇ ਸਰਕਾਰ 'ਚ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਹੋ ਰਿਹਾ ਹੈ।'' ਧਾਰਾ 370 ਨੂੰ ਰੱਦ ਕਰਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਾਂਗਰਸ ਅਤੇ ਹੋਰ ਵਿਰੋਧੀ ਦਲਾਂ ਨੂੰ ਵਿਵਾਦਿਤ ਸੰਵਿਧਾਨਕ ਪ੍ਰਬੰਧ ਵਾਪਸ ਲੈਣ ਦੀ ਚੁਣੌਤੀ ਦਿੱਤੀ ਅਤੇ ਕਿਹਾ ਕਿ ਉਹ ਅਜਿਹਾ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ,''ਕ੍ਰਿਪਾ ਮੇਰੇ 'ਤੇ ਭਰੋਸਾ ਕਰੋ, ਮੈਂ ਪਿਛਲੇ 60 ਸਾਲਾਂ ਤੋਂ ਜੰਮੂ ਕਸ਼ਮੀਰ ਨੂੰ ਪਰੇਸ਼ਾਨੀ ਕਰ ਰਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਵਾਂਗਾ। ਮੈਂ ਆਪਣਾ ਵਾਅਦਾ ਪੂਰਾ ਕੀਤਾ ਹੈ, ਕਿਉਂਕਿ ਪਿਛਲੇ 10 ਸਾਲਾਂ 'ਚ ਜੰਮੂ ਕਸ਼ਮੀਰ ਪੂਰੀ ਤਰ੍ਹਾਂ ਨਾਲ ਬਦਲ ਗਿਆ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


DIsha

Content Editor

Related News