ਸਿਆਸੀ ਵਿਗਿਆਪਨਾਂ ਦਾ ਸੋਸ਼ਲ ਮੀਡੀਆ 'ਤੇ ਹੜ੍ਹ, ਲੁਟਾਏ ਜਾ ਰਹੇ ਕਰੋੜਾਂ

03/23/2019 4:54:22 PM

ਨਵੀਂ ਦਿੱਲੀ — ਲੋਕ ਸਭਾ ਚੋਣਾਂ ਤੋਂ ਪਹਿਲਾਂ ਫੇਸਬੁੱਕ ਅਤੇ ਟਵਿੱਟਰ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਿਆਸੀ ਵਿਗਿਆਪਨਾਂ ਦਾ ਹੜ੍ਹ ਆ ਗਿਆ ਹੈ। ਸਿਰਫ ਫਰਵਰੀ ਤੋਂ ਲੈ ਕੇ ਹੁਣ ਤੱਕ 30 ਹਜ਼ਾਰ ਤੋਂ ਜ਼ਿਆਦਾ ਵਿਗਿਆਪਨ ਫੇਸਬੁੱਕ 'ਤੇ ਪੋਸਟ ਕੀਤੇ ਗਏ ਜਿਨ੍ਹਾਂ ਲਈ 6 ਕਰੋੜ ਤੋਂ ਜ਼ਿਆਦਾ ਦੀ ਰਕਮ ਚੁਕਾਈ ਗਈ ਹੈ। ਸੋਸ਼ਲ ਮੀਡੀਆ 'ਤੇ ਟਾਪ-10 ਵਿਗਿਆਪਨਾਂ ਵਿਚ ਬੀਜੇਪੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜੇ ਵਿਗਿਆਪਨ ਹਨ। ਇਨ੍ਹਾਂ 'ਚ ਮਨ ਕੀ ਬਾਤ, ਨੇਸ਼ਨ ਵਿਦ ਨਮੋ ਵਰਗੇ ਵਿਗਿਆਪਨ ਸ਼ਾਮਲ ਹਨ। ਹਾਲਾਂਕਿ ਜ਼ਿਆਦਾਤਰ ਵਿਗਿਆਪਨ ਬਿਨਾਂ ਡੇਸਕੇਲਮਰ ਵਾਲੇ ਹਨ। ਫੇਸਬੁੱਕ ਨੇ ਬਿਨਾਂ ਡਿਸਕਲੇਮਰ ਵਾਲੇ ਵਿਗਿਆਪਨਾਂ ਨੂੰ ਹਟਾਇਆ ਵੀ ਹੈ।

ਫੇਸਬੁੱਕ, ਟਵਿੱਟਰ, ਟਿਕ-ਟਾਕ ਅਤੇ ਇੰਸਟਾਗ੍ਰਾਮ 'ਤੇ ਵਿਗਿਆਪਨਾਂ ਦਾ ਹੜ੍ਹ ਆ ਗਿਆ ਹੈ। ਸਿਰਫ ਫੇਸਬੁੱਕ 'ਤੇ ਫਰਵਰੀ ਤੋਂ ਲੈ ਕੇ ਹੁਣ ਤੱਕ 30457 ਵਿਗਿਆਪਨ ਆਏ ਹਨ। ਫੇਸਬੁੱਕ ਨੂੰ ਇਨ੍ਹਾਂ ਵਿਗਿਆਪਨਾਂ ਕਾਰਨ 6.57 ਕਰੋੜ ਦੀ ਕਮਾਈ ਹੋਈ ਹੈ। ਬੀਜੇਪੀ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਜੁੜੇ ਵਿਗਿਆਪਨ ਟਾਪ-10 'ਚ ਹਨ। ਅਧਿਕਾਰਕ ਤੌਰ 'ਤੇ ਬੀਜੇਪੀ ਨੇ ਇਸ 'ਤੇ 6.60 ਲੱਖ ਰੁਪਏ ਖਰਚ ਕੀਤੇ ਹਨ। ਮਾਈ ਫਰਸਟ ਵੋਟ ਫੋਰ ਮੋਦੀ ਲਈ 7.59 ਲੱਖ ਰੁਪਏ ਖਰਚ ਹੋਏ ਹਨ। ਓਡੀਸ਼ਾ ਮੁੱਖ ਮੰਤਰੀ ਨਵੀਨ ਪਟਨਾਇਕ 'ਤੇ 2 ਕਰੋੜ ਰੁਪਏ ਖਰਚ ਹੋਏ ਹਨ। 

ਹੋਰ ਵੀ ਪਲੇਟ ਫਾਰਮ 'ਤੇ ਵੀ ਹੋ ਰਹੀ ਕੈਂਪੇਨਿੰਗ

ਲੋਕ ਸਭਾ ਚੋਣਾਂ ਲਈ ਸੋਸ਼ਲ ਮੀਡੀਆ ਕੈਂਪੇਨਿੰਗ ਸਿਰਫ ਫੇਸਬੁੱਕ ਅਤੇ ਟਵਿੱਟਰ 'ਤੇ ਹੀ ਨਹੀਂ ਹੋ ਰਹੀ ਹੈ। ਇਕ ਚੀਨੀ ਐਪ ਟਿਕ-ਟਾਕ 'ਤੇ ਵੀ ਕਰੋੜਾਂ ਯੂਜ਼ਰਜ਼ ਚੁਣਾਂਵੀਂ ਵੀਡੀਓ ਬਣਾ ਕੇ ਸ਼ੇਅਰ ਕਰ ਰਹੇ ਹਨ। ਵਿਗਿਆਪਨ ਕਾਰਨ ਹੋ ਰਹੀ ਪ੍ਰਸਿੱਧੀ ਨੂੰ ਦੇਖਦੇ ਹੋਏ ਹੁਣ ਰਾਜਨੀਤਕ ਪਾਰਟੀਆਂ ਵੀ ਇਸ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਇਹ ਇਕ ਅਜਿਹੀ ਕੈਂਪੇਨਿੰਗ ਹੈ ਜਿਥੇ ਪਾਰਟੀਆਂ ਨੂੰ ਜ਼ਿਆਦਾ ਪੈਸੇ ਨਹੀਂ ਖਰਚ ਕਰਨੇ ਪੈਂਦੇ। ਜੇਕਰ ਕੰਟੈਂਟ ਮਜ਼ੇਦਾਰ ਹੈ ਤਾਂ ਇਹ ਕਰੋੜਾਂ ਲੋਕਾਂ ਤੱਕ ਪਹੁੰਚ ਜਾਵੇਗਾ ਅਤੇ ਲੋਕ ਇਸ ਦੀ ਨਕਲ ਵੀ ਕਰਨਗੇ। ਟਿਕਟਾਕ ਅੱਜ ਕੱਲ੍ਹ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ। ਇਥੇ ਲੋਕ 15 ਸੈਕੰਡ ਦੀ ਵੀਡੀਓ ਬਣਾ ਕੇ ਆਪਣੇ ਪਸੰਦੀਦਾ ਨੇਤਾ ਦੀ ਨਕਲ ਕਰ ਸਕਦੇ ਹਨ ਜਾਂ ਫਿਰ ਕਿਸੇ ਹੋਰ ਨੇਤਾ 'ਤੇ ਤੰਜ ਵੀ ਕੱਸ ਸਕਦੇ ਹਨ।

ਵੈਸੇ ਤਾਂ ਟਿਕਟਾਕ ਇਕ ਮਨੋਰੰਜਕ ਐਪ ਹੈ ਪਰ ਮੌਸਮ ਚੋਣਾਂ ਦਾ ਹੈ। ਇਸ ਲਈ ਇਥੇ ਵੀ ਤੁਹਾਨੂੰ ਚੋਣਾਂ ਨਾਲ ਜੁੜੇ ਲੱਖਾਂ ਵੀਡੀਓ ਮਿਲਣਗੇ। ਸਿਆਸੀ ਪਾਰਟੀਆਂ ਦੀ ਸੋਸ਼ਲ ਮੀਡੀਆ ਟੀਮ ਵੀ ਮੰਨਦੀ ਹੈ ਕਿ ਯੂਜ਼ਰ ਜਨਰੇਟਿਡ ਕੰਟੈਂਟ ਦਾ ਅਸਰ ਪਾਰਟੀ ਵਲੋਂ ਦਿੱਤੇ ਗਏ ਸੰਦੇਸ਼ ਤੋਂ ਵੀ ਜ਼ਿਆਦਾ ਹੁੰਦਾ ਹੈ। ਸਾਰੀਆਂ ਪਾਰਟੀਆਂ ਦੀ ਨਜ਼ਰ ਫਰਸਟ ਟਾਈਮ ਵੋਟਰਜ਼ 'ਤੇ ਹੈ। ਇਸ ਲਈ ਟਿਕਟਾਕ, ਸ਼ੇਅਰਚੈਟ, ਸਨੈਪ ਚੈਟ ਵਰਗੇ ਐਪ 'ਤੇ ਵੀ ਪਾਰਟੀਆਂ ਦੇ ਅਕਾਊਂਟ ਬਣ ਰਹੇ ਹਨ।

ਟਿਕਟਾਕ ਦੀ ਪਾਪੂਲੈਰਿਟੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਹੁਣ ਤੱਕ ਭਾਰਤ ਵਿਚ ਲਗਭਗ 25 ਕਰੋੜ ਵਾਰ ਇਸ ਐਪ ਨੂੰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਸ ਐਪ ਵਿਚ ਹੁਣ ਤੱਕ 6 ਕਰੋੜ ਲੋਕ ਵੀਡੀਓ ਬਣਾ ਰਹੇ ਹਨ। ਇਸ ਦੇ ਨਾਲ ਹੀ ਸਭ ਤੋਂ ਜ਼ਿਆਦਾ ਯੂਜ਼ਰਜ਼ ਛੋਟੇ ਸ਼ਹਿਰਾਂ ਵਿਚ ਹਨ। ਸਿੱਧੀ ਜਿਹੀ ਗੱਲ ਹੈ ਕਿ ਪਾਰਟੀਆਂ ਇਨ੍ਹਾਂ ਐਪ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੀ।


Related News