ਪੋਲੀਓ ਦੀ ਦਵਾਈ ਪੀਣ ਨਾਲ ਬੱਚੀ ਦੀ ਮੌਤ

03/14/2019 5:37:16 PM

ਬਾਂਦਾ— ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੋਲੀਓ ਮੁਕਤ ਭਾਰਤ ਨੂੰ ਲੈ ਕੇ ਲਗਭਗ ਇਕ ਦਹਾਕੇ ਤੋਂ ਵਧ ਸਮੇਂ ਤੋਂ ਚੱਲ ਰਹੇ ਟੀਕਾਕਰਨ ਮੁਹਿੰਮ 'ਤੇ ਵੀਰਵਾਰ ਨੂੰ ਉਸ ਸਮੇਂ ਵੱਡਾ ਪ੍ਰਸ਼ਨ ਚਿੰਨ ਲੱਗ ਗਿਆ, ਜਦੋਂ ਪੋਲੀਓ ਦੀ ਦਵਾਈ ਪੀਣ ਨਾਲ 9 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ।  ਬਾਂਦਾ ਜ਼ਿਲੇ ਦੇ ਸ਼ੰਭੂ ਨਗਰ 'ਚ ਵੀਰਵਾਰ ਨੂੰ ਡੋਰ-ਟੂ-ਡੋਰ ਮੁਹਿੰਮ ਦੇ ਅਧੀਨ ਪਲਸ ਪੋਲੀਓ ਦੀ ਦਵਾਈ ਪਿਲਾਉਣ ਟੀਮ ਆਈ ਸੀ। ਇਸੇ ਦੌਰਾਨ ਉਨ੍ਹਾਂ ਨੇ ਸੂਰੀਆ ਕੁਮਾਰ ਸ਼ੁਕਲਾ ਦੀ 9 ਮਹੀਨੇ ਦੀ ਬੱਚੀ ਇਸ਼ੀਤਾ ਨੂੰ ਵੀ ਪੋਲੀਓ ਦੀ ਦਵਾਈ ਪਿਲਾਈ। 

ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਦਵਾਈ ਪੀਣ ਤੋਂ ਬਾਅਦ ਇਸ਼ੀਤਾ ਦੀ ਸਿਹਤ ਵਿਗੜਨ ਲੱਗੀ। ਉਹ ਜਲਦੀ 'ਚ ਉਸ ਨੂੰ ਲੈ ਕੇ ਹਸਪਤਾਲ ਗਏ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤ ਐਲਾਨ ਕਰ ਦਿੱਤਾ। 
ਉੱਥੇ ਹੀ ਬਾਂਦਾ ਦੇ ਡੀ.ਐੱਮ. ਐੱਚ. ਲਾਲ ਨੇ ਕਿਹਾ,''ਇਹ ਦੁਖਦ ਹੈ। ਇਹ ਪਹਿਲਾ ਮਾਮਲਾ ਹੈ ਜਦੋਂ ਪੋਲੀਓ ਦੀ ਦਵਾਈ ਨਾਲ ਕਿਸੇ ਬੱਚੇ ਦੀ ਮੌਤ ਹੋਈ ਹੈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਗਠਿਤ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।'' ਸਿਹਤ ਵਿਭਾਗ ਦੀ ਇਸ ਵੱਡੀ ਲਾਪਰਵਾਹੀ ਨੂੰ ਲੈ ਕੇ ਪਰਿਵਾਰ ਵਾਲਿਆਂ 'ਚ ਕਾਫੀ ਨਾਰਾਜ਼ਗੀ ਹੈ। ਉੱਥੇ ਹੀ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਡਾਕਟਰ ਦਾ ਇਕ ਪੈਨਲ ਗਠਿਤ ਕਰ ਕੇ ਮ੍ਰਿਤ ਬੱਚੀ ਦਾ ਪੋਸਟਮਾਰਟਮ ਕਰ ਕੇ ਜਾਂਚ ਕਰਨ ਦੀ ਮੰਗ ਕੀਤੀ ਹੈ।


DIsha

Content Editor

Related News