ਹਨੇਰੇ ''ਚ ਦੁੱਧ ਦਾ ਪੈਕੇਟ ਚੋਰੀ ਕਰਦੀ ਦਿਖੀ ਪੁਲਸ (ਵੀਡੀਓ)

Tuesday, Jan 21, 2020 - 01:30 AM (IST)

ਹਨੇਰੇ ''ਚ ਦੁੱਧ ਦਾ ਪੈਕੇਟ ਚੋਰੀ ਕਰਦੀ ਦਿਖੀ ਪੁਲਸ (ਵੀਡੀਓ)

ਨਵੀਂ ਦਿੱਲੀ — ਜਿਸ ਪੁਲਸ 'ਤੇ ਚੋਰਾਂ ਅਤੇ ਬਦਮਾਸ਼ਾਂ ਨੂੰ ਫੜ੍ਹਨ ਅਤੇ ਲੋਕਾਂ ਦੀ ਸੰਪਤੀ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ ਉਹੀ ਪੁਲਸ ਸੜਕ 'ਤੇ ਦੁੱਧ ਦੇ ਪੈਕੇਟ ਚੋਰੀ ਕਰਦੇ ਹੋਏ ਨਜ਼ਰ ਆਈ। ਰਾਜਧਾਨੀ ਦਿੱਲੀ ਨਾਲ ਲੱਗਦੇ ਨੋਇਡਾ 'ਚ ਯੂ.ਪੀ. ਪੁਲਸ ਦੇ ਜਵਾਨ ਕੈਰੇਟ 'ਚੋਂ ਦੁੱਧ ਦੇ ਪੈਕੇਟ ਚੋਰੀ ਕਰਦੇ ਹੋਏ ਨਜ਼ਰ ਆਏ। ਇਕ ਨਿਊਜ਼ ਏਜੰਸੀ ਨੇ ਇਸ ਦਾ ਵੀਡੀਓ ਸ਼ਾਂਝਾ ਕੀਤਾ ਹੈ। ਇਸ ਮੌਕੇ ਪੁਲਸ ਦਾ ਜਵਾਨ ਭਾਵੇ ਆਪਣੀ ਡਿਊਟੀ ਦੇ ਉਲਟ ਕੰਮ ਕਰ ਰਿਹਾ ਸੀ ਪਰ ਤਕਨੀਕ ਅਜਿਹਾ ਨਹੀਂ ਕਰਦੀ ਇਸ ਦੀ ਨਜ਼ਰ ਤੋਂ ਬੱਚ ਸਕਣਾ ਮੁਸ਼ਕਿਲ ਹੋ ਜਾਂਦਾ ਹੈ।

ਦੁੱਧ ਦੇ ਪੈਕੇਟ ਚੋਰੀ ਕਰਨ ਦੌਰਾਨ ਪੁਲਸ ਕਰਮਚਾਰੀ ਨੂੰ ਅਹਿਸਾਸ ਨਹੀਂ ਸੀ ਕਿ ਉਥੇ ਇਕ ਸੀ.ਸੀ.ਟੀ.ਵੀ. ਕੈਮਰਾ ਵੀ ਲੱਗਾ ਹੋਇਆ ਸੀ। ਵੀਡੀਓ ਬੀਤੇ ਐਤਵਾਰ ਸਵੇਰ ਦੀ ਦੱਸੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ. ਵੀਡੀਓ 'ਤੇ ਵੀ 19 ਜਨਵਰੀ ਦੀ ਤਰੀਕ ਨਜ਼ਰ ਆ ਰਹੀ ਹੈ। ਸਵੇਰੇ ਜਦੋਂ ਦੁਕਾਨਾਂ ਨੂੰ ਦੁੱਧ ਦੀ ਸਪਲਾਈ ਕੀਤੀ ਜਾਂਦੀ ਹੈ ਉਦੋਂ ਹੀ ਪੁਲਸ ਵਾਲਾ ਦੁੱਧ ਦਾ ਪੈਕੇਟ ਚੋਰੀ ਕਰਦੇ ਹੋਏ ਕੈਮਰੇ 'ਚ ਕੈਦ ਹੋ ਗਿਆ। ਵੀਡੀਓ 'ਚ ਇਕ ਪੁਲਸ ਵਾਲਾ ਨਜ਼ਰ ਆ ਰਿਹਾ ਹੈ ਅਤੇ ਨੇੜੇ ਇਕ ਪੁਲਸ ਦੀ ਗੱਡੀ ਵੀ ਨਜ਼ਰ ਆ ਰਹੀ ਹੈ। ਪੁਲ ਕਰਮਚਾਰੀ ਕੈਰੇਟ 'ਚੋਂ ਦੁੱਧ ਦੇ ਪੈਕੇਟ ਕੱਢਦਾ ਹੈ ਅਤੇ ਗੱਡੀ 'ਚ ਬੈਠ ਕੇ ਆਪਣੇ ਸਾਥੀ ਨੂੰ ਦੇ ਦਿੰਦਾ ਹੈ। ਇਥੇ ਤੁਸੀਂ ਵੀਡੀਓ ਦੇਖ ਸਕਦੇ ਹੋ। ਇਸ ਵੀਡੀਓ ਦੀ ਲੋਕਾਂ ਵੱਲੋਂ ਕਾਫੀ ਨਿੰਦਾ ਕੀਤੀ ਜਾ ਰਹੀ ਹੈ। ਫਿਲਹਾਲ ਨੋਇਡਾ ਪੁਲਸ ਵੱਲੋਂ ਘਟਨਾ ਨੂੰ ਲੈ ਕੇ ਕੋਈ ਸਫਾਈ ਨਹੀਂ ਦਿੱਤੀ ਗਈ ਹੈ ਅਤੇ ਨਾ ਹੀ ਕੋਈ ਕਾਰਵਾਈ ਦੀ ਖਬਰ ਸਾਹਮਣੇ ਆਈ ਹੈ।

 


author

Inder Prajapati

Content Editor

Related News