ਕੀਟਨਾਸ਼ਕ ਪੀ ਕੇ ਖੇਤ ’ਚ ਪਏ ਕਿਸਾਨ ਨੂੰ ਪੁਲਸ ਮੁਲਾਜ਼ਮ ਮੋਢਿਆਂ ’ਤੇ ਚੁੱਕ ਕੇ 2 ਕਿਲੋਮੀਟਰ ਪੈਦਲ ਤੁਰਿਆ, ਜਾਨ ਬਚਾਈ

Friday, Mar 01, 2024 - 01:16 PM (IST)

ਕੀਟਨਾਸ਼ਕ ਪੀ ਕੇ ਖੇਤ ’ਚ ਪਏ ਕਿਸਾਨ ਨੂੰ ਪੁਲਸ ਮੁਲਾਜ਼ਮ ਮੋਢਿਆਂ ’ਤੇ ਚੁੱਕ ਕੇ 2 ਕਿਲੋਮੀਟਰ ਪੈਦਲ ਤੁਰਿਆ, ਜਾਨ ਬਚਾਈ

ਹੈਦਰਾਬਾਦ- ਕਰੀਮਨਗਰ ਜ਼ਿਲ੍ਹੇ ਦੇ ਵੀਨਾਵੰਕਾ ਮੰਡਲ ਦੇ ਬੇਥੀਗਲ ਪਿੰਡ ਵਿਚ ਇਕ ਕਿਸਾਨ ਨੇ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਸਮੇਂ ਸਿਰ ਪਹੁੰਚ ਕੇ ਕਿਸਾਨ ਨੂੰ ਬਚਾ ਲਿਆ। ਇਕ ਪੁਲਸ ਕਾਂਸਟੇਬਲ ਕਿਸਾਨ ਨੂੰ ਆਪਣੇ ਮੋਢੇ ’ਤੇ ਚੁੱਕ ਕੇ 2 ਕਿਲੋਮੀਟਰ ਤੱਕ ਲੈ ਗਿਆ ਅਤੇ ਹਸਪਤਾਲ ’ਚ ਦਾਖਲ ਕਰਵਾਇਆ।

ਇਹ ਵੀ ਪੜ੍ਹੋ : ਪਹਿਲੀ ਵਾਰ ਕਿਸੇ ਟਰਾਂਸਜੈਂਡਰ ਨੂੰ ਫਾਂਸੀ ਦੀ ਸਜ਼ਾ, 3 ਮਹੀਨੇ ਦੀ ਬੱਚੀ ਨਾਲ ਰੇਪ ਤੋਂ ਬਾਅਦ ਕੀਤਾ ਸੀ ਕਤਲ

ਪਰਿਵਾਰਕ ਝਗੜੇ ਕਾਰਨ ਪੀਤਾ ਸੀ ਕੀਟਨਾਸ਼ਕ

ਜਾਣਕਾਰੀ ਮੁਤਾਬਕ, ਪਿੰਡ ਬੇਥੀਗਲ ਦੇ ਰਹਿਣ ਵਾਲੇ ਕਿਸਾਨ ਕੁੱਰਾ ਸੁਰੇਸ਼ ਨੇ ਬੁੱਧਵਾਰ ਨੂੰ ਆਪਣੇ ਪਰਿਵਾਰ ਨਾਲ ਝਗੜੇ ਤੋਂ ਬਾਅਦ ਕੀਟਨਾਸ਼ਕ ਪੀ ਲਿਆ। ਜਦੋਂ ਹੋਰ ਕਿਸਾਨਾਂ ਨੇ ਸੁਰੇਸ਼ ਨੂੰ ਖੇਤ ਵਿਚ ਪਿਆ ਦੇਖਿਆ ਤਾਂ ਉਨ੍ਹਾਂ 100 ਨੰਬਰ ’ਤੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾ ਬਲੂ ਕੋਲਟ ਕਾਂਸਟੇਬਲ ਜੈਪਾਲ ਅਤੇ ਹੋਮਗਾਰਡ ਸੰਪਤ ਮੌਕੇ ’ਤੇ ਪਹੁੰਚੇ। ਬਿਨਾਂ ਕੋਈ ਸਮਾਂ ਬਰਬਾਦ ਕੀਤੇ ਜੈਪਾਲ ਨੇ ਸੁਰੇਸ਼ ਨੂੰ ਮੋਢੇ ’ਤੇ ਚੁੱਕ ਲਿਆ ਅਤੇ ਖੇਤਾਂ ਦੇ ਟੋਇਆਂ ਵਿਚੋਂ ਲੰਘ ਕੇ ਪਿੰਡ ਪਹੁੰਚ ਗਿਆ। ਖੇਤਾਂ ਤੋਂ ਹੁੰਦੇ ਹੋਏ ਪਿੰਡ ਦੀ ਮੁੱਖ ਸੜਕ ਦੀ ਦੂਰੀ ਕਰੀਬ 2 ਕਿਲੋਮੀਟਰ ਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਸੁਰੇਸ਼ ਨੂੰ ਜੰਮੂਕੁੰਟਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਸੁਰੇਸ਼ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਕਾਂਸਟੇਬਲ ਦੇ ਇਸ ਕਦਮ ਦੀ ਸੂਬੇ ਵਿਚ ਸ਼ਲਾਘਾ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

DIsha

Content Editor

Related News