ਲੜਕੀਆਂ ਨੂੰ ਬਲਿਊ ਫਿਲਮ ਦਿਖਾ ਕੇ ਹਰ ਐਤਵਾਰ 20 ਲੋਕ ਕਰਦੇ ਸਨ ਗੰਦਾ ਕੰਮ (ਦੇਖੋ ਤਸਵੀਰਾਂ)
Saturday, Sep 12, 2015 - 01:00 PM (IST)

ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ ''ਚ ਪੁਲਸ ਨੇ ਇਕ ਸੈਕਸ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 4 ਲੜਕੀਆਂ ਨੂੰ ਮੁਕਤ ਕਰਵਾਇਆ, ਜਦੋਂ ਕਿ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੌਕੇ ''ਤੇ ਪੁਲਸ ਨੇ ਫਲੈਟ ਦੇ 2 ਕਮਰਿਆਂ ''ਚ ਬਲਿਊ ਫਿਲਮਾਂ ਦੀਆਂ 20 ਸੀਡੀਆਂ, ਸ਼ਰਾਬ ਦੀਆਂ ਬੋਤਲਾਂ, ਸਿਗਰੇਟ, 50 ਪੈਕੇਟ ਕੰਡੋਮ ਅਤੇ 43,500 ਰੁਪਏ ਮਿਲੇ। ਮੁਕਤ ਕਰਵਾਈ ਗਈ ਆਸਾਮ ਦੀ ਔਰਤ ਤੋਂ ਜਦੋਂ ਪੁਲਸ ਨੇ ਇਸ ਦਲਦਲ ''ਚ ਫੱਸਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਜੋ ਖੁਲਾਸੇ ਕੀਤੇ ਉਹ ਕਾਫੀ ਹੈਰਾਨ ਕਰਨ ਵਾਲੇ ਸਨ।
ਲੜਕੀ ਨੇ ਦੱਸਿਆ ਕਿ 5 ਹਜ਼ਾਰ ਰੁਪਏ ਲਈ ਜੀਜੇ ਨੇ ਉਸ ਨੂੰ ਦਲਾਲ ਨੂੰ ਵੇਚ ਦਿੱਤਾ ਸੀ। ਉਸ ਨੇ ਦੱਸਿਆ ਕਿ ਹਰ ਐਤਵਾਰ ਨੂੰ ਸਾਨੂੰ ਬਲਿਊ ਫਿਲਮ ਦਿਖਾ ਕੇ 20 ਤੋਂ ਜ਼ਿਆਦਾ ਲੋਕਾਂ ਨਾਲ ਰਿਸ਼ਤੇ ਬਣਾਉਣ ਲਈ ਮਜ਼ਬੂਰ ਕੀਤਾ ਜਾਂਦਾ ਸੀ। ਮਨ੍ਹਾ ਕਰਨ ''ਤੇ ਦਲਾਲ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਸਨ। ਇਕ-ਇਕ ਗਾਹਕ ਤੋਂ ਸੰਚਾਲਕ 2 ਹਜ਼ਾਰ ਰੁਪਏ ਵਸੂਲਦਾ ਸੀ ਪਰ ਇਕ ਰੁਪਈਆ ਵੀ ਲੜਕੀਆਂ ਨੂੰ ਨਹੀਂ ਮਿਲਦਾ ਸੀ। ਪੁਲਸ ਹੁਣ ਫੜੇ ਗਏ ਦੋਸ਼ੀਆਂ ਤੋਂ ਪੁੱਛ-ਗਿੱਛ ਕਰਨ ''ਚ ਜੁਟੀ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਸੈਕਸ ਰੈਕੇਟ ''ਚ ਕਈ ਹੋਰ ਨਾਂ ਹੋਣ ਦਾ ਸ਼ੱਕ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।