ਪੁਲਸ ਨੇ ਭਾਰੀ ਮਾਤਰਾ ''ਚ ਧਮਾਕਾਖੇਜ ਸਮੱਗਰੀ ਨਾਲ ਭਰੀ ਵੈਨ ਕੀਤੀ ਬਰਾਮਦ

04/20/2021 12:50:53 AM

ਰਾਂਚੀ - ਝਾਰਖੰਡ ਦੇ ਦੁਮਕਾ ਵਿੱਚ ਪੁਲਸ ਨੇ ਧਮਾਕਾਖੇਜ ਸਮੱਗਰੀ ਨਾਲ ਭਰੀ ਇੱਕ ਪਿਕਅਪ ਵੈਨ ਬਰਾਮਦ ਕੀਤੀ। ਪੁਲਸ ਵੀ ਇੰਨੀ ਭਾਰੀ ਮਾਤਰਾ ਵਿੱਚ ਧਮਾਕਾਖੇਜ ਸਮੱਗਰੀ ਵੇਖ ਕੇ ਹੈਰਾਨ ਰਹਿ ਗਈ। ਪੁਲਸ ਨੇ ਇਹ ਕਾਰਵਾਈ ਇੱਕ ਗੁਪਤ ਜਾਣਕਾਰੀ ਦੇ ਆਧਾਰ 'ਤੇ ਅੰਜਾਮ ਦਿੱਤੀ। ਹਾਲਾਂਕਿ ਇਸ ਗੱਲ ਦਾ ਖੁਲਾਸਾ ਫਿਲਹਾਲ ਪੁਲਸ ਨੇ ਨਹੀਂ ਕੀਤਾ ਕਿ ਆਖੀਰ ਬਾਰੂਦ ਦੀ ਇੰਨੀ ਵੱਡੀ ਖੇਪ ਕਿੱਥੇ ਅਤੇ ਕਿਉਂ ਲੈ ਜਾਈ ਜਾ ਰਹੀ ਸੀ।

ਇਹ ਵੀ ਪੜ੍ਹੋ- ਮੋਦੀ ਸਰਕਾਰ ਦਾ  ਵੱਡਾ ਫੈਸਲਾ, 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗੇਗੀ ਵੈਕਸੀਨ

ਦੁਮਕਾ ਪੁਲਸ ਨੇ ਇਹ ਕਾਰਵਾਈ ਮੁਫਸਿਲ ਥਾਣਾ ਖੇਤਰ ਵਿੱਚ ਅੰਜਾਮ ਦਿੱਤੀ। ਜਿੱਥੇ ਬੇਦਿਆ ਪੁੱਲ  ਕੋਲ ਪੁਲਸ ਨੇ ਦੇਰ ਰਾਤ ਛਾਪੇਮਾਰੀ ਕਰ ਇੱਕ ਪਿਕਅਪ ਵੈਨ ਤੋਂ 2000 ਹਜ਼ਾਰ ਪੀਸ ਡੈਟੋਨੇਟਰ, 2000 ਪੀਸ ਜਿਲੇਟਿਨ, 43 ਬੋਰੇ ਅਮੋਨੀਅਮ ਨਾਈਟਰੇਟ ਬਰਾਮਦ ਕੀਤਾ। ਪੁਲਸ ਦੀ ਛਾਪੇਮਾਰੀ ਦੌਰਾਨ ਭੱਜ ਰਹੇ ਪਿਕਅਪ ਵੈਨ ਦੇ ਅਫਜਲ ਅੰਸਾਰੀ ਅਤੇ ਖਲਾਸੀ ਸ਼ਮਸੁੱਦੀਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।

ਇਹ ਵੀ ਪੜ੍ਹੋ- ਮੋਦੀ ਸਰਕਾਰ ਦਾ  ਵੱਡਾ ਫੈਸਲਾ, 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗੇਗੀ ਵੈਕਸੀਨ

ਮੁਫਸਿਲ ਥਾਣੇ ਦੇ ਐੱਸ.ਡੀ.ਪੀ.ਓ. ਵਿਜੇ ਕੁਮਾਰ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਸਲਿਆ ਦੇ ਰਸਤੇ ਗ਼ੈਰ-ਕਾਨੂੰਨੀ ਵਿਸਫੋਟਕ ਲਿਆਏ ਜਾ ਰਹੇ ਹਨ। ਸੂਚਨਾ ਮਿਲਣ 'ਤੇ ਪੁਲਸ ਨੇ ਬੇਦਿਆ ਪੁੱਲ 'ਤੇ ਨਾਕੇਬੰਦੀ ਕਰ ਬੋਲੇਰੋ ਪਿਕਅਪ ਵੈਨ ਨੂੰ ਫੜ ਲਿਆ। ਜਿਸ ਵਿਚੋਂ ਵੱਡੀ ਮਾਤਰਾ ਵਿੱਚ ਵਿਸਫੋਟਕ ਬਰਾਮਦ ਕੀਤਾ ਗਿਆ। ਐੱਸ.ਡੀ.ਪੀ.ਓ. ਨੇ ਦੱਸਿਆ ਕਿ ਗ਼ੈਰ-ਕਾਨੂੰਨੀ ਵਿਸਫੋਟਕ ਦਾ ਧੰਧਾ ਕਰਣ ਵਾਲਿਆਂ ਦਾ ਸਰਗਨਾ ਦੇਵਘਰ ਵਿੱਚ ਰਹਿੰਦਾ ਹੈ। ਪੁਲਸ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News