ਹੱਥਕੜੀ ਲੱਗੇ ਮੁਲਜ਼ਮ ਨਾਲ ਪੁਲਸ ਮੁਲਾਜ਼ਮਾਂ ਨੇ ਵੀ ਕੀਤਾ ਗੰਗਾ ਇਸ਼ਨਾਨ

04/06/2022 3:13:14 AM

ਬੁਰਹਾਨਪੁਰ– ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲੇ ਵਿਚ ਪੁਲਸ ਦੀ ਇਕ ਟੀਮ ਧੋਖਾਦੇਹੀ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਉੱਤਰ ਪ੍ਰਦੇਸ਼ ਗਈ ਅਤੇ ਕਥਿਤ ਤੌਰ ’ਤੇ ਹੱਥਕੜੀ ਲਾ ਕੇ ਉਥੋਂ ਲਿਆ ਰਹੀ ਮੁਲਜ਼ਮ ਦੇ ਨਾਲ ਹੀ ਉਸ ਨੇ ਪ੍ਰਯਾਗਰਾਜ ਵਿਖੇ ਗੰਗਾ ਇਸ਼ਨਾਨ ਕੀਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਸ ਮਾਮਲੇ ਦੇ ਸਾਹਮਣੇ ਆਉਣ ’ਤੇ ਪੁਲਸ ਪ੍ਰਸ਼ਾਸਨ ਨੇ ਡਿਊਟੀ ਵਿਚ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਉਕਤ ਪੁਲਸ ਟੀਮ ਦੇ ਮੁਖੀ ਪੁਲਸ ਮੁਲਾਜ਼ਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

ਇਹ ਖ਼ਬਰ ਪੜ੍ਹੋ- ਜੇਕਰ ਰੋਨਾਲਡੋ ਬਣ ਕੇ ਉੱਠਾਂਗਾ ਤਾਂ ਆਪਣੇ ਦਿਮਾਗ ਨੂੰ ਸਕੈਨ ਕਰਾਂਗਾ : ਕੋਹਲੀ
ਮਿਲੀਆਂ ਖਬਰਾਂ ਮੁਤਾਬਕ ਬੁਰਹਾਨਪੁਰ ਜ਼ਿਲੇ ਦੇ ਲਾਲ ਬਾਗ ਥਾਣੇ ਦੀ ਪੁਲਸ ਯੂ. ਪੀ. ਦੇ ਪ੍ਰਤਾਪਗੜ੍ਹ ਜ਼ਿਲੇ ਵਿਚ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਗਈ ਸੀ। ਵਾਪਸੀ ’ਤੇ ਟੀਮ ਵਿਚ ਸ਼ਾਮਲ ਪੁਲਸ ਮੁਲਾਜ਼ਮਾਂ ਨੇ ਪ੍ਰਯਾਗਰਾਜ ਵਿਚ ਗੰਗਾ ਵਿਚ ਇਸ਼ਨਾਨ ਕਰਨ ਦੀ ਇੱਛਾ ਪ੍ਰਗਟਾਈ। ਉਨ੍ਹਾਂ ਹੱਥਕੜੀ ਲੱਗੀ ਮੁਲਜ਼ਮ ਦੇ ਨਾਲ ਹੀ ਇਸ਼ਨਾਨ ਕੀਤਾ। ਚੋਟੀ ਦੇ ਪੁਲਸ ਅਧਿਕਾਰੀਆਂ ਮੁਤਾਬਕ ਇਹ ਡਿਊਟੀ ਵਿਚ ਲਾਪ੍ਰਵਾਹੀ ਦਾ ਮਾਮਲਾ ਹੈ। ਪੁਲਸ ਮੁਲਾਜ਼ਮਾਂ ਨੂੰ ਮੁਲਜ਼ਮ ਨੂੰ ਨਾਲ ਲੈ ਕੇ ਸਿੱਧਾ ਥਾਣੇ ਵਿਚ ਹੀ ਆਉਣਾ ਚਾਹੀਦਾ ਸੀ। ਉਨ੍ਹਾਂ ਨੂੰ ਰਾਹ ਵਿਚ ਇਸ਼ਨਾਨ ਨਹੀਂ ਕਰਨਾ ਚਾਹੀਦਾ ਸੀ।

ਇਹ ਖ਼ਬਰ ਪੜ੍ਹੋ- ਅਦਾਕਾਰਾ ਪ੍ਰਿਅੰਕਾ ਜਾਵਲਕਾਰ ਦੀ ਫੋਟੋ 'ਤੇ ਵੈਂਕਟੇਸ਼ ਅਈਅਰ ਦਾ ਕੁਮੈਂਟ ਚਰਚਾ 'ਚ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News