ਕਿਸਾਨਾਂ ਦੇ ਦਿੱਲੀ ਕੂਚ ਦੇ ਮੱਦੇਨਜ਼ਰ ਪੁਲਸ ਨੇ ਆਵਾਜਾਈ ਲਈ ਐਡਵਾਈਜ਼ਰੀ ਕੀਤੀ ਜਾਰੀ
Thursday, Feb 08, 2024 - 04:11 AM (IST)
ਨੋਇਡਾ (ਭਾਸ਼ਾ): ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨ ਵੀਰਵਾਰ ਨੂੰ ਨੋਇਡਾ ਤੋਂ ਦਿੱਲੀ ਤੱਕ ਮਾਰਚ ਕਰਨਗੇ। ਇਸ ਦੇ ਨਾਲ ਹੀ ਕਿਸਾਨਾਂ ਨੇ ਦਿੱਲੀ ਦੇ ਸੰਸਦ ਭਵਨ ਦਾ ਘਿਰਾਓ ਕਰਨ ਦਾ ਵੀ ਐਲਾਨ ਕੀਤਾ ਹੈ। ਕਿਸਾਨਾਂ ਦੀ ਮਹਾਪੰਚਾਇਤ ਅਤੇ ਦਿੱਲੀ ਮਾਰਚ ਦੇ ਮੱਦੇਨਜ਼ਰ ਗੌਤਮ ਬੁੱਧ ਨਗਰ ਪੁਲਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਸ ਅਨੁਸਾਰ ਕੁਝ ਥਾਵਾਂ ’ਤੇ ਰੂਟ ਬਦਲੇ ਜਾਣਗੇ।
ਇਹ ਖ਼ਬਰ ਵੀ ਪੜ੍ਹੋ - ਕੁਵੈਤ ਤੋਂ ਭੱਜ ਕੇ ਆਏ 3 ਭਾਰਤੀ ਮੁੰਬਈ 'ਚ ਗ੍ਰਿਫ਼ਤਾਰ, ਕੁਝ ਦਿਨ ਪਹਿਲਾਂ ਹੀ ਗਏ ਸੀ ਵਿਦੇਸ਼
ਡਿਪਟੀ ਕਮਿਸ਼ਨਰ ਪੁਲਸ (ਟਰੈਫਿਕ) ਅਨਿਲ ਕੁਮਾਰ ਯਾਦਵ ਨੇ ਦੱਸਿਆ ਕਿ ਕਿਸਾਨ ਪ੍ਰਦਰਸ਼ਨ ਅਤੇ ਦਿੱਲੀ ਮਾਰਚ ਦੇ ਪ੍ਰੋਗਰਾਮ ਦੌਰਾਨ ਵੀਰਵਾਰ ਨੂੰ ਸਵੇਰੇ 11 ਵਜੇ ਤੋਂ ਦੇਰ ਸ਼ਾਮ ਤਕ ਸੈਕਟਰ-1 ਗੋਲਚੱਕਰ ਚੌਕ ਤੋਂ ਸੈਕਟਰ-6 ਚੌਕੀ ਚੌਕ, ਸੰਦੀਪ ਪੇਪਰ ਮਿੱਲ ਚੌਕ ਤੋਂ ਲੈ ਕੇ ਹਰੋਲਾ ਚੌਕ ਤਕ ਦੇ ਰੂਟ 'ਤੇ ਆਵਾਜਾਈ 'ਤੇ ਪਾਬੰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਧਰਨੇ ਦੇ ਮੱਦੇਨਜ਼ਰ ਸੈਕਟਰ-1 ਗੋਲਚੱਕਰ ਚੌਕ, ਰਜਨੀਗੰਧਾ ਚੌਕ, ਸੈਕਟਰ-6 ਚੌਕੀ ਚੌਕ, ਝੂੰਡਪੁਰਾ ਚੌਕ, ਸੈਕਟਰ-8, ਸੈਕਟਰ-10, ਸੈਕਟਰ-11, ਸੈਕਟਰ-112 ਚੌਕ, ਹਰੋਲਾ ਚੌਕ ਤੋਂ ਆਵਾਜਾਈ ਨੂੰ ਲੋੜ ਅਨੁਸਾਰ ਮੋੜ ਦਿੱਤਾ ਜਾਵੇਗਾ। ਯਾਦਵ ਨੇ ਕਿਹਾ ਕਿ ਡਾਇਵਰਜ਼ਨ ਦੌਰਾਨ ਐਮਰਜੈਂਸੀ ਵਾਹਨਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8