ਓਡੀਸ਼ਾ ਪੁਲਸ ਨੇ ਆਤਮਸਰਮਪਣ ਕਰ ਚੁਕੇ 2 ਮਾਓਵਾਦੀਆਂ ਦਾ ਕਰਵਾਇਆ ਵਿਆਹ, ਵੱਡੇ ਅਧਿਕਾਰੀ ਵੀ ਹੋਏ ਸ਼ਾਮਲ

Saturday, Apr 23, 2022 - 01:19 PM (IST)

ਓਡੀਸ਼ਾ ਪੁਲਸ ਨੇ ਆਤਮਸਰਮਪਣ ਕਰ ਚੁਕੇ 2 ਮਾਓਵਾਦੀਆਂ ਦਾ ਕਰਵਾਇਆ ਵਿਆਹ, ਵੱਡੇ ਅਧਿਕਾਰੀ ਵੀ ਹੋਏ ਸ਼ਾਮਲ

ਭਵਾਨੀਪਟਨਾ (ਭਾਸ਼ਾ)- ਆਤਮਸਮਰਪਣ ਕਰ ਚੁਕੇ 2 ਨਕਸਲੀਆਂ ਦੇ ਓਡੀਸ਼ਾ ਦੇ ਕਾਲਾਹਾਂਡੀ ਜ਼ਿਲ੍ਹੇ 'ਚ ਵਿਆਹ ਦੇ ਬੰਧਨ 'ਚ ਬੱਝਣ ਨਾਲ ਪੁਲਸ ਕਰਮੀ ਖੁਸ਼ੀ ਨਾਲ ਝੂਮ ਉਠੇ। ਭਵਾਨੀਪਟਨਾ ਰਿਜ਼ਰਵ ਪੁਲਸ ਕੰਪਲੈਕਸ 'ਚ ਸ਼ੁੱਕਰਵਾਰ ਨੂੰ ਉਤਸਵ ਵਰਗਾ ਦ੍ਰਿਸ਼ ਨਜ਼ਰ ਆਇਆ। ਛੱਤੀਸਗੜ੍ਹ ਦੇ ਰਹਿਣ ਵਾਲੇ ਰਾਮਦਾਸ ਕੇਸ਼ਵ ਵਾਲਾਡੀ (29) ਨੇ ਵੱਖ-ਵੱਖ ਇਲਾਕਿਆਂ 'ਚ ਛਾਪਾਮਾਰ ਲੜਾਕੇ ਦਾ ਜੀਵਨ ਬਤੀਤ ਕਰਨ ਤੋਂ ਬਾਅਦ, ਰਿਜ਼ਰਵ ਪੁਲਸ ਕੰਪਲੈਕਸ ਦੇ ਇਕ ਮੰਦਰ 'ਚ ਕਾਲਾਹਾਂਡੀ ਦੀ ਮੂਲ ਵਾਸੀ ਕਲਾਮਦੇਈ ਮਾਂਝੀ (25) ਨਾਲ ਵਿਆਹ ਕਰ ਲਿਆ। ਦੱਸਣਯੋਗ ਹੈ ਕਿ ਵਾਲਾਡੀ ਨੇ 18 ਫਰਵਰੀ 2020 ਨੂੰ ਆਤਮਸਮਰਪਣ ਕਰ ਦਿੱਤਾ ਸੀ, ਜਦੋਂ ਕਿ ਲਾੜੀ ਨੇ 4 ਸਾਲ ਪਹਿਲਾਂ 5 ਜਨਵਰੀ 2016 ਨੂੰ ਆਪਣੇ ਹਥਿਆਰ ਸੁੱਟ ਦਿੱਤੇ ਸਨ। ਇਸ ਤੋਂ ਬਾਅਦ ਉਨ੍ਹਾਂ ਦੋਹਾਂ ਦੀ ਮੁਲਾਕਾਤ ਭਵਾਨੀਪਟਨਾ ਦੇ ਇਕ ਹਸਪਤਾਲ 'ਚ ਹੋਈ, ਜਿੱਥੇ ਵਾਲਾਡੀ ਦੇ ਪਿਤਾ ਮੋਤੀਆਬਿੰਦ ਦੀ ਸਰਜਰੀ ਕਰਵਾ ਰਹੇ ਸਨ। ਪੁਲਸ ਨੇ ਜਦੋਂ ਦੋਹਾਂ ਸਾਬਕਾ ਵਿਦਰੋਹੀਆ ਦਾ ਵਿਆਹ ਕਰਨ ਦੀ ਇੱਛਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਵਿਆਹ ਦੀ ਵਿਵਸਥਾ ਕਰਨ ਅਤੇ ਖਰਚ ਵਹਿਨ ਕਰਨ ਦਾ ਫ਼ੈਸਲਾ ਕੀਤਾ।

PunjabKesari

ਆਤਮਸਮਰਪਣ ਕਰਨ ਵਾਲੇ ਮਾਓਵਾਦੀਆਂ ਦੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਵਿਆਹ 'ਚ ਰਾਜੇਸ਼ ਪੰਡਿਤ, ਪੁਲਸ ਡਿਪਟੀ ਇੰਸਪੈਕਟਰ (ਦੱਖਣੀ ਪੱਛਮੀ ਰੇਂਜ) ਕੋਰਾਪੁਟ, ਡਾ. ਸਰਵਣ ਵਿਵੇਕ ਐੱਮ, ਕਾਲਾਹਾਂਡੀ ਪੁਲਸ ਸੁਪਰਡੈਂਟ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੀ 64ਵੀਂ ਬਟਾਲੀਅਨ ਦੇ ਕਮਾਂਡੈਂਟ ਬਿਪਲਬ ਸਰਕਾਰ ਸ਼ਾਮਲ ਹੋਏ। ਵਾਲਾਡੀ ਲਗਭਗ 9 ਸਾਲਾਂ ਤੱਕ ਪਾਬੰਦੀਸ਼ੁਦਾ ਭਾਕਪਾ (ਮਾਓਵਾਦੀ) ਸੰਗਠਨ ਦੇ ਕੰਧਮਾਲ-ਕਾਲਾਹਾਂਡੀ-ਬੌਧ-ਨਯਾਗੜ੍ਹ (ਕੇ.ਕੇ.ਬੀ.ਐੱਨ.) ਡਿਵੀਜ਼ਨ ਦਾ ਮੈਂਬਰ ਸੀ, ਜਦੋਂ ਕਿ ਮਾਂਝੀ ਪਾਬੰਦੀਸ਼ੁਦਾ ਸੰਗਠਨ ਦੇ ਬੰਸਧਾਰਾ-ਘੁਮੁਸੁਰ-ਨਾਗਬਲੀ (ਬੀ.ਜੀ.ਐੱਨ.) ਡਿਵੀਜ਼ਨ ਦੀ ਮੈਂਬਰ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਇਸ ਝੂਠੀ ਧਾਰਨਾ ਦੇ ਅਧੀਨ ਸੰਗਠਨ 'ਚ ਸ਼ਾਮਲ ਹੋਏ ਕਿ ਮਾਓਵਾਦੀ ਆਦਿਵਾਸੀਆਂ ਦੇ ਹਿੱਤ 'ਚ ਕੰਮ ਕਰ ਰਹੇ ਹਨ ਪਰ ਬਾਅਦ 'ਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਲਾਲ ਵਿਦਰੋਹੀ ਅਸਲ 'ਚ ਵਿਕਾਸ ਵਿਰੋਧੀ ਸਨ।'' ਕਾਲਾਹਾਂਡੀ ਪੁਲਸ ਦੇ ਸਾਹਮਣੇ ਆਤਮਸਮਰਪਣ ਕਰਨ ਤੋਂ ਬਾਅਦ ਵਾਲਾਡੀ ਨੂੰ ਮੁੜ ਵਸੇਬਾ ਪੈਕੇਜ ਦੇ ਅਧੀਨ 3.98 ਲੱਖ ਰੁਪਏ ਮਿਲੇ। ਉੱਥੇ ਹੀ ਮਾਂਝੀ ਨੂੰ ਆਤਮਸਮਰਪਣ ਤੋਂ ਬਾਅਦ ਮੁੜ ਵਸੇਬੇ ਲਈ 2.98 ਲੱਖ ਰੁਪਏ ਮਿਲੇ ਸਨ। ਇਸ ਮੌਕੇ ਡੀ.ਆਈ.ਜੀ. ਪੰਡਿਤ ਨੇ ਮਾਓਵਾਦੀਆਂ ਤੋਂ ਵਾਲਾਡੀ ਅਤੇ ਮਾਂਝੀ ਦੀ ਤਰ੍ਹਾਂ ਬਿਹਤਰ ਜੀਵਨ ਜਿਊਂਣ ਲਈ ਆਪਣੇ ਹਥਿਆਰ ਸੁੱਟਣ ਦੀ ਅਪੀਲ ਕੀਤੀ।

PunjabKesari


author

DIsha

Content Editor

Related News