ਇਕ ਪਾਸੇ ਪੁਲਸ ਸੁੱਟ ਰਹੀ ਹੈ ਹੰਝੂ ਗੈਸ ਦੇ ਗੋਲ਼ੇ, ਦੂਜੇ ਪਾਸੇ ਕਿਸਾਨਾਂ ਦੇ ਕਾਫ਼ਲੇ ’ਤੇ ਹੋਈ ਫੁੱਲਾਂ ਦੀ ਵਰਖਾ
Tuesday, Jan 26, 2021 - 12:04 PM (IST)
ਨਵੀਂ ਦਿੱਲੀ: ਅੱਜ ਦੇਸ਼ 72ਵਾਂ ਗਣਤੰਤਰ ਦਿਵਸ ਮਨ੍ਹਾ ਰਿਹਾ ਹੈ। ਉੱਧਰ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਗਣਤੰਤਰ ਦਿਵਸ ਦੇ ਮੌਕੇ ਦਿੱਲੀ ’ਚ ਟਰੈਕਟਰ ਰੈਲੀ ਕੱਢ ਰਹੇ ਹਨ। ਰਾਜਧਾਨੀ ਦੀਆਂ ਸਰਹੱਦਾਂ ’ਤੇ ਭਾਰੀ ਪੁਲਸ ਫੋਰਸ ਤਾਇਨਾਨ ਕੀਤੀ ਗਈ ਹੈ। ਨਾਲ ਹੀ ਕਈ ਥਾਵਾਂ ’ਤੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਵੀ ਲਗਾਏ ਹਨ।
ਇਕ ਪਾਸੇ ਪੁਲਸ ਕਿਸਾਨਾਂ ਦੀ ਰੈਲੀ ਨੂੰ ਰੋਕਣ ਲਈ ਉਨ੍ਹਾਂ ’ਤੇ ਹੰਝੂ ਗੈਸ ਦੇ ਗੋਲੇ ਸੁੱਟ ਰਹੀ ਹੈ ਤਾਂ ਦੂਜੇ ਪਾਸੇ ਕਿਸਾਨਾਂ ਦੇ ਕਾਫ਼ਲੇ ’ਤੇ ਫੁੱਲਾਂ ਦੀ ਵਰਖ਼ਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਆਪਣੀਆਂ ਮੰਗਾਂ ਲੈ ਕੇ ਅੜ੍ਹੇ ਹੋਏ ਅਤੇ ਉਹ ਸਰਕਾਰ ਤੋਂ ਇਨ੍ਹਾਂ ਖੇਤੀ ਬਿੱਲਾਂ ਨੂੰ ਮਾਫ਼ ਕਰਵਾ ਕੇ ਹੀ ਦਮ ਲੈਣਗੇ।