ਯੂਪੀ: ਗੋਂਡਾ ਜ਼ਿਲ੍ਹੇ ''ਚ ਪੁਲਸ ਮੁਕਾਬਲਾ, 1 ਲੱਖ ਰੁਪਏ ਦੇ ਇਨਾਮ ਵਾਲਾ ਅਪਰਾਧੀ ਢੇਰ

Tuesday, May 20, 2025 - 10:45 AM (IST)

ਯੂਪੀ: ਗੋਂਡਾ ਜ਼ਿਲ੍ਹੇ ''ਚ ਪੁਲਸ ਮੁਕਾਬਲਾ, 1 ਲੱਖ ਰੁਪਏ ਦੇ ਇਨਾਮ ਵਾਲਾ ਅਪਰਾਧੀ ਢੇਰ

ਗੋਂਡਾ : ਜ਼ਿਲ੍ਹੇ ਦੀ ਪੁਲਸ ਨੇ ਇਕ ਮੁਕਾਬਲੇ ਵਿਚ ਇੱਕ ਲੱਖ ਰੁਪਏ ਦੇ ਇਨਾਮ ਵਾਲੇ ਅਪਰਾਧੀ ਨੂੰ ਮਾਰ ਦਿੱਤਾ। ਮਾਰੇ ਗਏ ਅਪਰਾਧੀ ਵਿਰੁੱਧ ਕਤਲ, ਡਕੈਤੀ, ਲੁੱਟ ਆਦਿ ਦੇ 53 ਮਾਮਲੇ ਦਰਜ ਸਨ। ਪੁਲਸ ਸੁਪਰਡੈਂਟ ਵਿਨੀਤ ਜੈਸਵਾਲ ਨੇ ਦੱਸਿਆ ਕਿ ਉਮਰੀ ਬੇਗਮਗੰਜ ਥਾਣੇ ਦੀ ਪੁਲਸ ਨੂੰ ਸੋਮਵਾਰ ਰਾਤ ਨੂੰ ਸੂਚਨਾ ਮਿਲੀ ਸੀ ਕਿ 1 ਲੱਖ ਰੁਪਏ ਦੇ ਇਨਾਮ ਵਾਲਾ ਲੋੜੀਂਦਾ ਅਪਰਾਧੀ ਸੋਨੂੰ ਪਾਸੀ ਉਰਫ਼ ਭੂਰੇ ਇਲਾਕੇ ਵਿੱਚ ਮੌਜੂਦ ਹੈ। ਇਸ 'ਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਅਤੇ ਖੋਦਰੇ ਥਾਣੇ ਦੀ ਪੁਲਸ ਨੇ ਤਾਲਮੇਲ ਕਰਕੇ ਉਸ ਨੂੰ ਘੇਰ ਲਿਆ।

ਇਹ ਵੀ ਪੜ੍ਹੋ : ਸਾਵਧਾਨ! ਫ਼ੋਨ ਦੇ ਕਵਰ 'ਚ ਭੁੱਲ ਕੇ ਨਾ ਰੱਖੋ ਪੈਸੇ ਜਾਂ ਕਾਰਡ, ਹੋ ਸਕਦੈ ਧਮਾਕਾ

ਐੱਸਪੀ ਦੇ ਅਨੁਸਾਰ ਥਾਣਾ ਖੇਤਰ ਦੇ ਸੋਨੌਲੀ ਮੁਹੰਮਦਪੁਰ ਬੰਧਾ ਨੇੜੇ ਮੋਟਰਸਾਈਕਲ 'ਤੇ ਜਾ ਰਹੇ ਸੋਨੂੰ ਪਾਸੀ ਨੂੰ ਪੁਲਸ ਨੇ ਘੇਰ ਲਿਆ, ਜਿਸ ਤੋਂ ਬਾਅਦ ਉਸਨੇ ਪੁਲਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਾਸੀ ਦੁਆਰਾ ਚਲਾਈ ਗਈ ਇੱਕ ਗੋਲੀ ਸਟੇਸ਼ਨ ਇੰਚਾਰਜ ਦੀ ਬੁਲੇਟ ਪਰੂਫ਼ ਜੈਕੇਟ ਵਿੱਚ ਲੱਗੀ ਅਤੇ ਉਹ ਵਾਲ-ਵਾਲ ਬਚ ਗਿਆ। ਪੁਲਸ ਦੀ ਜਵਾਬੀ ਕਾਰਵਾਈ ਵਿੱਚ ਪਾਸੀ ਜ਼ਖ਼ਮੀ ਹੋ ਗਿਆ। ਉਸਨੂੰ ਤੁਰੰਤ ਸਥਾਨਕ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਹਾਏ ਓ ਰੱਬਾ! ਮਾਂ ਨੇ ਮਾਰ 'ਤਾ ਆਪਣਾ ਹੀ ਪੁੱਤ, ਫੇਰ ਦੰਦੀਆਂ...

ਪਾਸੀ ਤੋਂ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ, ਇੱਕ .32 ਬੋਰ ਦਾ ਪਿਸਤੌਲ, ਇੱਕ 315 ਬੋਰ ਦਾ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ। ਐੱਸਪੀ ਨੇ ਕਿਹਾ ਕਿ ਪਿਛਲੇ ਮਹੀਨੇ ਉਮਰੀ ਬੇਗਮਗੰਜ ਥਾਣਾ ਖੇਤਰ ਵਿੱਚ, ਇੱਕ ਚੋਰੀ ਦੀ ਘਟਨਾ ਦੌਰਾਨ, ਬਦਮਾਸ਼ਾਂ ਨੇ ਇੱਕ ਪਿੰਡ ਵਾਸੀ ਨੂੰ ਵਿਰੋਧ ਕਰਨ 'ਤੇ ਗੋਲੀ ਮਾਰ ਦਿੱਤੀ ਸੀ। ਸੋਨੂੰ ਪਾਸੀ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਸੀ ਅਤੇ ਪੁਲਸ ਉਸਦੀ ਭਾਲ ਕਰ ਰਹੀ ਸੀ।

ਇਹ ਵੀ ਪੜ੍ਹੋ : Post Office RD ਹਰ ਮਹੀਨੇ ਜਮ੍ਹਾ ਕਰਵਾਓ ਸਿਰਫ਼ ₹2000, ਮਿਲਣਗੇ ਲੱਖਾਂ ਰੁਪਏ, ਜਾਣੋ ਕਿਵੇਂ

ਪੁਲਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ, ਬ੍ਰਿਜੇਸ਼ ਉਰਫ ਛੋਟੂ ਪਾਸੀ, ਪੱਲੂ ਪਾਸੀ ਅਤੇ ਨਨਮੁੰਨਾ ਲੋਧ ਨੂੰ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਸੁਪਰਡੈਂਟ ਦੇ ਅਨੁਸਾਰ ਸੋਨੂੰ ਪਾਸੀ ਵਿਰੁੱਧ ਗੋਂਡਾ, ਬਸਤੀ ਅਤੇ ਨੇੜਲੇ ਹੋਰ ਜ਼ਿਲ੍ਹਿਆਂ ਵਿੱਚ ਕਤਲ, ਡਕੈਤੀ, ਚੋਰੀ, ਆਰਮਜ਼ ਐਕਟ, ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਅਤੇ ਗੈਂਗਸਟਰ ਐਕਟ ਤਹਿਤ ਕੁੱਲ 53 ਮਾਮਲੇ ਦਰਜ ਹਨ। ਸੋਨੂੰ ਦੀ ਗ੍ਰਿਫ਼ਤਾਰੀ 'ਤੇ ਏਡੀਜੀ ਗੋਰਖਪੁਰ ਜ਼ੋਨ ਨੇ 1 ਲੱਖ ਰੁਪਏ ਦਾ ਇਨਾਮ ਐਲਾਨਿਆ ਸੀ।

ਇਹ ਵੀ ਪੜ੍ਹੋ : Corona Comeback: ਮੁੜ ਆ ਗਿਆ ਕੋਰੋਨਾ! 31 ਮੌਤਾਂ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ, ਅਲਰਟ ਜਾਰੀ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

rajwinder kaur

Content Editor

Related News