ਬਿਹਾਰ: ਮੁੱਖ ਮੰਤਰੀ ਉਮੀਦਵਾਰ ਪੁਸ਼ਪਮ ਪ੍ਰਿਆ ਪੁਲਸ ਹਿਰਾਸਤ ''ਚ, ਜਾਣੋਂ ਕੀ ਹੈ ਮਾਮਲਾ

10/28/2020 1:41:45 AM

ਪਟਨਾ - ਬਿਹਾਰ 'ਚ ਪਹਿਲੇ ਪੜਾਅ ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰ ਅਤੇ ਪਲੁਰਲਸ ਪਾਰਟੀ ਦੀ ਪ੍ਰਧਾਨ ਪੁਸ਼ਪਮ ਪ੍ਰਿਆ ਨੂੰ ਪਟਨਾ 'ਚ ਪੁਲਸ ਨੇ ਹਿਰਾਸਤ 'ਚ ਲਿਆ ਹੈ। ਜਾਣਕਾਰੀ ਦੇ ਅਨੁਸਾਰ ਬਿਹਾਰ 'ਚ ਨਿਰਪੱਖ ਚੋਣਾਂ ਲਈ ਰਾਸ਼ਟਰਪਤੀ ਸ਼ਾਸਨ ਦੀ ਮੰਗ ਨੂੰ ਲੈ ਕੇ ਪੁਸ਼ਪਮ ਰਾਜ-ਮਹਿਲ ਜਾ ਕੇ ਰਾਜਪਾਲ ਨੂੰ ਮੀਮੋ ਸੌਂਪਣਾ ਚਾਹੁੰਦੀ ਸੀ ਇਸ ਦੌਰਾਨ ਪੁਲਸ ਨੇ ਇਨ੍ਹਾਂ ਨੂੰ ਹਿਰਾਸਤ 'ਚ ਲਿਆ।

ਉਨ੍ਹਾਂ ਨੇ ਖੁਦ ਨੂੰ ਰੋਕੇ ਜਾਣ 'ਤੇ ਮੁੱਖ ਮੰਤਰੀ ਨੀਤੀਸ਼ ਕੁਮਾਰ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਪੁਸ਼ਪਮ ਪ੍ਰਿਆ ਨੇ ਆਪਣੀ ਗ੍ਰਿਫਤਾਰੀ ਦੀ ਸੂਚਨਾ ਟਵਿੱਟਰ 'ਤੇ ਵੀ ਦਿੱਤੀ ਹੈ। ਪੁਸ਼ਪਮ ਪ੍ਰਿਆ ਨੇ ਟਵੀਟ ਕਰ ਲਿਖਿਆ ਕਿ, ਤੁਸੀਂ ਪੰਜ ਘੰਟੇ ਤੱਕ ਆਪਣੀ ਪੁਲਸ ਅਤੇ ਅਧਿਕਾਰੀਆਂ ਦੇ ਜ਼ਰੀਏ ਮੈਨੂੰ ਪ੍ਰੇਸ਼ਾਨ ਕੀਤਾ ਹੈ। ਇਸ ਦਿਨ ਨੂੰ ਨੀਤੀਸ਼ ਕੁਮਾਰ ਯਾਦ ਰੱਖਣਗੇ। ਮੈਂ ਤੁਹਾਡੇ ਲਈ ਆ ਰਿਹਾ ਹਾਂ। ਭਗਵਾਨ ਤੁਹਾਡਾ ਭਲਾ ਕਰਨ! ਪਟਨਾ ਪੁਲਸ ਨੇ ਪੁਸ਼ਪਮ ਪ੍ਰਿਆ ਨੂੰ ਕੋਤਵਾਲੀ ਥਾਣਾ 'ਚ ਰੱਖਿਆ ਹੈ। ਦੇਰ ਰਾਤ ਤੱਕ ਪੁਸ਼ਪਮ ਪ੍ਰਿਆ ਨੂੰ ਰਾਜਪਾਲ ਨੂੰ ਮਿਲਣ ਦੀ ਇਜਾਜ਼ਤ ਨਹੀਂ ਮਿਲ ਸਕੀ ਸੀ।

ਗ੍ਰਿਫਤਾਰੀ ਦੇ ਸਮੇਂ ਮੀਡੀਆ ਨਾਲ ਗੱਲ ਕਰਦੇ ਹੋਏ ਪੁਸ਼ਪਮ ਪ੍ਰਿਆ ਨੇ ਮੰਗ ਕਰਦੇ ਹੋਏ ਕਿਹਾ ਕਿ, ਬਿਹਾਰ 'ਚ ਰਾਸ਼ਟਰਪਤੀ ਸ਼ਾਸਨ ਲਗਾ ਕੇ ਚੋਣਾਂ ਕਰਵਾਈਆਂ ਜਾਣ। ਪੁਸ਼ਪਮ ਪ੍ਰਿਆ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ  ਉਮੀਦਵਾਰਾਂ ਦੀ ਚੋਣ ਰੱਦ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਉਮੀਦਵਾਰਾਂ ਨੂੰ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀ ਹਨ। ਕਦੇ ਕਿਸੇ ਵੱਡੀ ਪਾਰਟੀ ਦੀ ਨਾਮਜ਼ਦਗੀ ਅੱਜ ਤੱਕ ਖਾਰਿਜ ਨਹੀਂ ਹੋਈ ਹੈ।


Inder Prajapati

Content Editor

Related News