ਰਾਜੀਵ ਕੁਮਾਰ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ

09/14/2019 5:01:51 PM

ਕੋਲਕਾਤਾ— ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸ਼ਨੀਵਾਰ ਨੂੰ ਸ਼ਾਰਦਾ ਚਿਟ ਫੰਡ ਮਾਮਲੇ 'ਚ ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤਾ। ਕਲਕੱਤਾ ਹਾਈ ਕੋਰਟ ਦੇ ਗ੍ਰਿਫਤਾਰੀ ਤੋਂ ਸੁਰੱਖਿਆ ਪ੍ਰਦਾਨ ਕਰਨ ਸੰਬੰਧੀ ਆਪਣੇ ਪਹਿਲਾਂ ਆਦੇਸ਼ ਨੂੰ ਸ਼ੁੱਕਰਵਾਰ ਨੂੰ ਵਾਪਸ ਲੈਣ ਤੋਂ ਬਾਅਦ ਸੀ.ਬੀ.ਆਈ. ਨੇ ਰਾਜੀਵ ਕੁਮਾਰ ਦੇ ਘਰ ਸੰਮਨ ਭੇਜਿਆ। ਸੂਤਰਾਂ ਅਨੁਸਾਰ ਸੀ.ਬੀ.ਆਈ. ਦੇ 2 ਅਧਿਕਾਰੀ ਅਤੇ ਇਕ ਡਿਪਟੀ ਸੁਪਰਡੈਂਟ ਨੇ ਵੀ ਰਾਜੀਵ ਕੁਮਾਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਹ ਨਹੀਂ ਮਿਲੇ ਤਾਂ ਉਨ੍ਹਾਂ ਦੇ ਘਰ ਨੋਟਿਸ ਲੱਗਾ ਕੇ ਉਨ੍ਹਾਂ ਨੂੰ ਸੀ.ਜੀ.ਓ. ਕੰਪਲੈਕਸ 'ਚ ਸਵੇਰੇ 10 ਵਜੇ ਹਾਜ਼ਰ ਹੋਣ ਲਈ ਕਿਹਾ।

ਸੀ.ਬੀ.ਆਈ. ਹਾਲੇ ਵੀ ਰਾਜੀਵ ਕੁਮਾਰ ਦੀ ਤਲਾਸ਼ ਕਰ ਰਹੀ ਹੈ, ਜੋ ਕਿ ਸ਼ਾਇਦ ਛੁੱਟੀ 'ਤੇ ਹਨ। ਸੀ.ਬੀ.ਆਈ. ਦੇ ਸੂਤਰਾਂ ਅਨੁਸਾਰ ਰਾਜੀਵ ਕੁਮਾਰ ਹਾਲੇ ਵੀ ਸ਼ਹਿਰ 'ਚ ਹੀ ਹਨ। ਦਰਅਸਲ ਸੀ.ਬੀ.ਆਈ. 2500 ਕਰੋੜ ਰੁਪਏ ਦੇ ਸ਼ਾਰਦਾ ਚਿਟ ਫੰਡ ਘਪਲੇ ਦੇ ਮਾਮਲੇ 'ਚ ਰਾਜੀਵ ਕੁਮਾਰ ਨੂੰ ਤਲਾਸ਼ ਰਹੀ ਹੈ, ਜਿਸ 'ਚ ਲੱਖਾਂ ਲੋਕਾਂ ਨੂੰ ਨਿਵੇਸ਼ ਦੇ ਨਾਂ 'ਤੇ ਠੱਗਣ ਦਾ ਦੋਸ਼ ਹੈ। ਦੱਸਣਯੋਗ ਹੈ ਕਿ ਸ਼ਾਰਦਾ ਚਿਟ ਫੰਡ ਘਪਲੇ ਦੀ ਜਾਂਚ ਪੱਛਮੀ ਬੰਗਾਲ ਸਰਕਾਰ ਨੇ ਰਾਜੀਵ ਕੁਮਾਰ ਨੂੰ ਸੌਂਪੀ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਸਾਲ 2013 'ਚ ਸੀ.ਬੀ.ਆਈ. ਨੂੰ ਸੌਂਪ ਦਿੱਤਾ ਸੀ। ਸੀ.ਬੀ.ਆਈ. ਨੇ ਇਸ ਮਾਮਲੇ 'ਚ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਕਈ ਨੇਤਾਵਾਂ ਨੂੰ ਪੈਸੇ ਲੈਣ ਸੰਬੰਧੀ ਮਾਮਲੇ 'ਚ ਗ੍ਰਿਫਤਾਰ ਵੀ ਕੀਤਾ ਹੈ।


DIsha

Content Editor

Related News