ਪੁਲਸ ਨੇ ਕੀਤਾ ਨਾਜਾਇਜ਼ ਸ਼ਰਾਬ ਦਾ ਪਰਦਾਫਾਸ਼; 8 ਗ੍ਰਿਫਤਾਰ

Saturday, Aug 10, 2024 - 09:43 AM (IST)

ਪੁਲਸ ਨੇ ਕੀਤਾ ਨਾਜਾਇਜ਼ ਸ਼ਰਾਬ ਦਾ ਪਰਦਾਫਾਸ਼; 8 ਗ੍ਰਿਫਤਾਰ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਪੁਲਸ ਨੇ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਇਕਾਈ ਦਾ ਪਰਦਾਫਾਸ਼ ਕਰਦੇ ਹੋਏ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਤਨਵੀਰ ਅਹਿਮਦ ਦੀ ਮਲਕੀਅਤ ਵਾਲੇ ਇੱਟ ਭੱਠੇ 'ਤੇ ਨਿਯਮਿਤ ਨਿਰੀਖਣ ਦੌਰਾਨ ਇਸ ਦੇ ਉਤਪਾਦਨ ਲਈ ਵਰਤੇ ਜਾਂਦੇ ਉਪਕਰਣਾਂ ਸਮੇਤ ਵੱਡੀ ਮਾਤਰਾ 'ਚ ਦੇਸੀ ਸ਼ਰਾਬ ਜ਼ਬਤ ਕੀਤੀ।

ਪੁਲਸ ਬਿਆਨ ਵਿਚ ਕਿਹਾ ਗਿਆ ਹੈ ਕਿ ਮੌਕੇ ਤੋਂ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 13,600 ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਗਈ, ਜੋ ਕਿ ਸ਼ਰਾਬ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਸੀ। ਸਬੰਧਤ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਫਿਲਹਾਲ ਜਾਂਚ ਜਾਰੀ ਹੈ।


author

Tanu

Content Editor

Related News