ਦਿੱਲੀ ਤੇ UP ਤੋਂ ਫ਼ੋਨ ਚੋਰੀ ਕਰ ਕੇ ਵੇਚਦੇ ਸੀ ਬੰਗਲਾਦੇਸ਼, 60 ਫ਼ੋਨਾਂ ਸਣੇ 3 ਮੁਲਜ਼ਮ ਕਾਬੂ
Tuesday, Sep 17, 2024 - 04:43 AM (IST)
ਨਵੀਂ ਦਿੱਲੀ – ਪਾਕਿਸਤਾਨ ਤੋਂ ਭਾਰਤ-ਬੰਗਲਾਦੇਸ਼ ਸਰਹੱਦ ਰਾਹੀਂ ਨਕਲੀ ਭਾਰਤੀ ਕਰੰਸੀ ਚਲਾਉਣ ਵਾਲੇ ਬੰਗਲਾਦੇਸ਼ੀ ਮੋਰਜੇਨ ਹੁਸੈਨ ਨੂੰ ਪਹਿਲਾਂ ਐੱਨ.ਆਈ.ਏ. ਗ੍ਰਿਫਤਾਰ ਕੀਤਾ ਸੀ। ਜੇਲ੍ਹ ’ਚੋਂ ਬਾਹਰ ਆਉਣ ਪਿੱਛੋਂ ਉਹ ਹੁਣ ਭਾਰਤ ’ਚ ਹੀ ਮੁਹੰਮਦ ਅਸਿਕ ਤੇ ਮਿੱਠੂ ਸ਼ੇਖ ਦੇ ਨਾਲ ਮਿਲ ਕੇ ਦਿੱਲੀ ਤੇ ਯੂ.ਪੀ. ਤੋਂ ਚੋਰੀ ਦੇ ਮੋਬਾਈਲ ਫੋਨ ਖਰੀਦ ਕੇ ਪੱਛਮੀ ਬੰਗਾਲ ’ਚ ਵੇਚਦਾ ਸੀ, ਉਥੋਂ ਫੋਨ ਬੰਗਲਾਦੇਸ਼ ਵਿਚ ਵੇਚੇ ਜਾਂਦੇ ਸਨ।
ਇਸ ਮਾਮਲੇ 'ਚ ਪੁਲਸ ਨੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਤਿੰਨੋਂ ਮੁਲਜ਼ਮਾਂ ਨੂੰ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 60 ਹਾਈ-ਐਂਡ ਐਂਡ੍ਰਾਇਡ ਮੋਬਾਈਲ ਫੋਨ ਤੇ ਇਕ ਬੰਗਲਾਦੇਸ਼ੀ ਪਾਸਪੋਰਟ ਬਰਾਮਦ ਹੋਇਆ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਰਾਹੁਲ ਗਾਂਧੀ 'ਤੇ ਵਰ੍ਹੇ ਰਵਨੀਤ ਬਿੱਟੂ, ਕਿਹਾ- 'ਵਿਦੇਸ਼ 'ਚ Asylum ਲੈਣ ਲਈ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e