ਜੰਮੂ ਕਸ਼ਮੀਰ ਪੁਲਸ ਨੇ ਜੈਸ਼ ਦੇ ਮਦਦਗਾਰ ਨੂੰ ਕੀਤਾ ਗ੍ਰਿਫ਼ਤਾਰ

Saturday, Apr 29, 2023 - 05:50 PM (IST)

ਜੰਮੂ ਕਸ਼ਮੀਰ ਪੁਲਸ ਨੇ ਜੈਸ਼ ਦੇ ਮਦਦਗਾਰ ਨੂੰ ਕੀਤਾ ਗ੍ਰਿਫ਼ਤਾਰ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ 'ਚ ਸੁਰੱਖਿਆ ਫ਼ੋਰਸਾਂ ਨੇ ਹੰਦਵਾੜਾ ਉੱਪ ਜ਼ਿਲ੍ਹਾ ਤੋਂ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (ਜੇ.ਈ.ਐੱਮ.) ਦੇ ਇਕ ਮਦਦਗਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਅਮਰਗੜ੍ਹ ਤਰਾਥਪੋਰਾ ਵਾਸੀ ਖੁਰਸ਼ੀਦ ਅਹਿਮਦ ਭੱਟ ਨੂੰ ਹੰਦਵਾੜਾ ਦੇ ਗਨਈ ਮੁਹੱਲਾ ਪਜਲਪੋਰਾ ਮਗਮ 'ਚ ਨਿਯਮਿਤ ਜਾਂਚ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਉਹ ਅੱਤਵਾਦੀਆਂ ਦੀ ਮਦਦ ਕਰਦਾ ਸੀ।

ਪੁਲਸ ਬੁਲਾਰੇ ਨੇ ਕਿਹਾ ਕਿ ਹੰਦਵਾੜਾ ਪੁਲਸ ਅਤੇ ਫ਼ੌਜ (15 ਆਰ.ਆਰ.) ਦੇ ਸੰਯੁਕਤ ਦਲ ਨੇ ਜਾਂਚ ਲਈ ਇਕ ਵਿਅਕਤੀ ਨੂੰ ਰੋਕਣ 'ਤੇ ਉਸ ਨੇ ਦੌੜਨ ਦੀ ਕੋਸ਼ਿਸ਼ ਕੀਤੀ ਅਤੇ ਫੜਿਆ ਗਿਆ। ਉਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਇਕ ਹੱਥਗੋਲਾ ਅਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਲਈ ਕੰਮ ਕਰ ਰਿਹਾ ਸੀ। ਪੁਲਸ ਨੇ ਕਿਹਾ ਕਿ ਉਸ ਖ਼ਿਲਾਫ਼ ਹੰਦਵਾੜਾ ਪੁਲਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

DIsha

Content Editor

Related News