ਬਾਰਾਮੂਲਾ ''ਚ ਪੁਲਸ ਨੇ 403 ਡਰੱਗ ਤਸਕਰ ਕੀਤੇ ਗ੍ਰਿਫ਼ਤਾਰ, 12 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ

Monday, Oct 02, 2023 - 02:32 PM (IST)

ਬਾਰਾਮੂਲਾ ''ਚ ਪੁਲਸ ਨੇ 403 ਡਰੱਗ ਤਸਕਰ ਕੀਤੇ ਗ੍ਰਿਫ਼ਤਾਰ, 12 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ

ਸ਼੍ਰੀਨਗਰ (ਵਾਰਤਾ)- ਪੁਲਸ ਨੇ ਇਸ ਸਾਲ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ 403 ਡਰੱਗ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਤੋਂ 12.28 ਕਰੋੜ ਰੁਪਏ ਦੀ ਡਰੱਗ ਬਰਾਮਦ ਕੀਤੀ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 30 ਸਤੰਬਰ ਤੱਕ ਪੁਲਸ ਨੇ ਨਾਰਕੋਟਿਕਸ ਡਰੱਗ ਐਂਡ ਫੋਟੋਟ੍ਰਾਫਿਕ ਸਬਸਟੈਂਸ (ਐੱਨ.ਡੀ.ਪੀ.ਐੱਸ.) ਐਕਟ ਦੇ ਅਧੀਨ 231 ਮਾਮਲੇ ਦਰਜ ਕੀਤੇ ਹਨ, ਜਿਸ ਕਾਰਨ 403 ਡਰੱਗ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚ 62 ਬਦਨਾਮ ਡਰੱਗ ਤਸਕਰ ਸ਼ਾਮਲ ਹਨ। ਇਨ੍ਹਾਂ ਲੋਕਾਂ ਖ਼ਿਲਾਫ਼ ਪੀ.ਆਈ.ਟੀ. ਐੱਨ.ਡੀ.ਪੀ.ਐੱਸ. ਪੀ.ਐੱਸ.ਏ. ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਦੋ ਸਮੱਗਲਰ ਜੰਮੂ ਕਸ਼ਮੀਰ 'ਚ ਗ੍ਰਿਫ਼ਤਾਰ, ਬਰਾਮਦ ਹੋਈ 300 ਕਰੋੜ ਦੀ ਕੋਕੀਨ

ਇਸ ਦੇ ਅਧੀਨ ਡਰੱਗ ਤਸਕਰਾਂ ਦੀ 2.1 ਕਰੋੜ ਰੁਪਏ ਦੀ ਜਾਇਦਾਦ ਵੀ ਕੁਰਕ ਕੀਤੀ ਗਈ ਹੈ, ਜਿਨ੍ਹਾਂ 'ਚ 3 ਘਰ, ਤਿੰਨ ਵਾਹਨ ਅਤੇ 1.2 ਕਰੋੜ ਰੁਪਏ ਦੀ ਨਕਦੀ ਸ਼ਾਮਲ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ 'ਚ 3.47 ਕਰੋੜ ਰੁਪਏ ਮੁੱਲ ਦੀ 2.670 ਕਿਲੋਗ੍ਰਾਮ ਬ੍ਰਾਊਨ ਸ਼ੂਗਰ, 5.96 ਕਰੋੜ ਰੁਪਏ ਮੁੱਲ ਦੀ 4.262 ਕਿਲੋਗ੍ਰਾਮ ਹੈਰੋਇਨ, 56.22 ਲੱਖ ਰੁਪਏ ਮੁੱਲ ਦੀ 11.245 ਕਿਲੋਗ੍ਰਾਮ ਚਰਸ ਅਤੇ 1.16 ਕਰੋੜ ਰੁਪਏ ਦੀ ਕੀਮਤ ਦੇ 194.492 ਕਿਲੋਗ੍ਰਾਮ ਅਨਾਰ ਦਾ ਅਤੇ ਭੰਗ ਦਾ ਪਾਊਡਰ ਸ਼ਾਮਲ ਹੈ। ਪੁਲਸ ਨੇ ਇਸ ਸਾਲ ਸਤੰਬਰ ਤੱਕ 28 ਵਾਹਨ ਵੀ ਜ਼ਬਤ ਕੀਤੇ ਹਨ। ਬਾਰਾਮੂਲਾ ਪੁਲਸ ਨੇ ਹਾਲਾਂਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਆਪਣੀ ਲਗਾਤਾਰ ਮੁਹਿੰਮ ਦੇ ਅਧੀਨ ਜ਼ਿਕਰਯੋਗ ਸਫ਼ਲਤਾ ਹਾਸਲ ਕੀਤੀ ਹੈ, ਕਿਉਂਕਿ ਹਾਲ ਦੇ ਮਹੀਨਿਆਂ 'ਚ ਰਜਿਸਟਰਡ ਮਾਮਲਿਆਂ ਦੀ ਗਿਣਤੀ 'ਚ ਕਾਫ਼ੀ ਗਿਰਾਵਟ ਆਈ ਹੈ। ਪੁਲਸ ਨੇ ਡਰੱਗ ਤਸਕਰਾਂ ਦੀ 2.1 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਹੈ, ਜਿਸ 'ਚ ਤਿੰਨ ਘਰ, ਤਿੰਨ ਵਾਹਨ ਅਤੇ 1.2 ਕਰੋੜ ਰੁਪਏ ਦੀ ਨਕਦੀ ਸ਼ਾਮਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News