ਪੁਲਸ ਤੇ ਫੌਜ ਦੀ ਸਾਂਝੀ ਮੁਹਿੰਮ ’ਚ 9 ਕਸ਼ਮੀਰੀ ਗ੍ਰਿਫ਼ਤਾਰ, ਭਾਰੀ ਮਾਤਰਾ ''ਚ ਹਥਿਆਰ ਬਰਾਮਦ

Monday, Nov 18, 2024 - 11:22 AM (IST)

ਪੁਲਸ ਤੇ ਫੌਜ ਦੀ ਸਾਂਝੀ ਮੁਹਿੰਮ ’ਚ 9 ਕਸ਼ਮੀਰੀ ਗ੍ਰਿਫ਼ਤਾਰ, ਭਾਰੀ ਮਾਤਰਾ ''ਚ ਹਥਿਆਰ ਬਰਾਮਦ

ਮੁੰਬਈ (ਭਾਸ਼ਾ)- ਮਹਾਰਾਸ਼ਟਰ ਵਿਚ ਅਹਿਲਿਆਨਗਰ (ਪਹਿਲਾਂ ਅਹਿਮਦਨਗਰ) ਪੁਲਸ ਅਤੇ ਫੌਜੀ ਖੁਫੀਆ ਏਜੰਸੀ ਅਤੇ ਫੌਜ ਦੀ ਦੱਖਣੀ ਕਮਾਨ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ 9 ਕਸ਼ਮੀਰੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 9 ਰਾਈਫਲਾਂ ਅਤੇ 58 ਕਾਰਤੂਸ ਬਰਾਮਦ ਕੀਤੇ ਗਏ। ਇਸ ਸਬੰਧੀ ਐਤਵਾਰ ਨੂੰ ਇਕ ਅਧਿਕਾਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਕੁਝ ਲੋਕਾਂ ਦੇ ਮਹਾਰਾਸ਼ਟਰ ’ਚ ਸੁਰੱਖਿਆ ਗਾਰਡ ਦੇ ਤੌਰ ’ਤੇ ਕੰਮ ਕਰਨ ਅਤੇ ਫਰਜ਼ੀ ਲਾਇਸੈਂਸਾਂ ਨਾਲ ਹਥਿਆਰ ਰੱਖਣ ਦੀ ਪੁਸ਼ਟੀ ਹੋਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੇ ਹਿੱਸੇ ਵਜੋਂ ਇਨ੍ਹਾਂ ਅਸਲਾ ਲਾਇਸੈਂਸਾਂ ਦੀ ਪੁਸ਼ਟੀ ਕਰਨ ਲਈ ਜੰਮੂ-ਕਸ਼ਮੀਰ ਵਿਚ ਅਧਿਕਾਰੀਆਂ ਨੂੰ ਪੱਤਰ ਭੇਜੇ ਗਏ ਅਤੇ ਲਾਇਸੈਂਸ ਫਰਜ਼ੀ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਛਾਪੇਮਾਰੀ ਕੀਤੀ ਗਈ ਸੀ।

ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਵਸਨੀਕ ਹਨ, ਜਿਨ੍ਹਾਂ ਦੀ ਪਛਾਣ ਸ਼ਬੀਰ ਮੁਹੰਮਦ ਇਕਬਾਲ ਹੁਸੈਨ ਗੁੱਜਰ (38), ਮੁਹੰਮਦ ਸਲੀਮ ਉਰਫ਼ ਸਲੀਮ ਗੁਲ ਮੁਹੰਮਦ (32), ਮੁਹੰਮਦ ਸਰਫ਼ਰਾਜ਼ ਨਜ਼ੀਰ ਹੁਸੈਨ (24), ਜਹਾਂਗੀਰ ਜ਼ਾਕਿਰ ਹੁਸੈਨ (28), ਸ਼ਹਿਬਾਜ਼ ਅਹਿਮਦ ਨਜ਼ੀਰ ਹੁਸੈਨ (33), ਸੁਰਜੀਤ ਰਮੇਸ਼ਚੰਦਰ ਸਿੰਘ, ਅਬਦੁਲ ਰਸ਼ੀਦ ਚਿੜੀਆ (38), ਤੁਫੈਲ ਅਹਿਮਦ ਮੁਹੰਮਦ ਗਾਜ਼ੀਆ ਅਤੇ ਸ਼ੇਰ ਅਹਿਮਦ ਗੁਲਾਮ ਹੁਸੈਨ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ੇਰ ਅਹਿਮਦ ਗੁਲਾਮ ਹੁਸੈਨ ਇਸ ਗਿਰੋਹ ਦਾ ਮੁਖੀ ਹੈ ਅਤੇ ਉਸ ਨੇ 12 ਬੋਰ ਦੀਆਂ ਰਾਈਫਲਾਂ ਅਤੇ ਉਨ੍ਹਾਂ ਦੇ ਜਾਅਲੀ ਲਾਇਸੈਂਸ ਮੁਹੱਈਆ ਕਰਾਉਣ ਲਈ ਹਰੇਕ ਮੁਲਜ਼ਮ ਤੋਂ 50,000 ਰੁਪਏ ਲਏ ਸਨ ਤਾਂ ਜੋ ਮੁਲਜ਼ਮ ਸੁਰੱਖਿਆ ਗਾਰਡ ਵਜੋਂ ਨੌਕਰੀ ਕਰ ਸਕਣ। ਇਹ ਲੋਕ ਅਹਿਲਿਆਨਗਰ ’ਚ ਸ਼੍ਰੀਗੋਂਡਾ, ਛਤਰਪਤੀ ਸੰਭਾਜੀਨਗਰ, ਪੁਣੇ ਆਦਿ ਵਿਚ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਹੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News