ਕੁੜੀ ਦੀ ਪੱਤ ਰੋਲ਼ ਛੱਪੜ ''ਚ ਸੁੱਟ''ਤੀ ਲਾਸ਼ ! ਪੁਲਸ ਨੇ ਮੁਲਜ਼ਮ ਦਾ ਕਰ''ਤਾ ਐਨਕਾਊਂਟਰ, ਮਾਂ ਨੇ ਲਾਸ਼ ਲੈਣ ਤੋਂ ਕੀਤੀ ਨਾਂਹ

Wednesday, Jul 08, 2026 - 05:59 PM (IST)

ਕੁੜੀ ਦੀ ਪੱਤ ਰੋਲ਼ ਛੱਪੜ ''ਚ ਸੁੱਟ''ਤੀ ਲਾਸ਼ ! ਪੁਲਸ ਨੇ ਮੁਲਜ਼ਮ ਦਾ ਕਰ''ਤਾ ਐਨਕਾਊਂਟਰ, ਮਾਂ ਨੇ ਲਾਸ਼ ਲੈਣ ਤੋਂ ਕੀਤੀ ਨਾਂਹ

ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੇ ਬਾਰੂਈਪੁਰ 'ਚ 11 ਸਾਲਾ ਮਾਸੂਮ ਬੱਚੀ ਨਾਲ ਜਬਰ-ਜਨਾਹ ਕਰਨ ਮਗਰੋਂ ਉਸ ਦਾ ਕਤਲ ਕਰ ਕੇ ਲਾਸ਼ ਛੱਪੜ 'ਚ ਸੁੱਟਣ ਵਾਲੇ ਪ੍ਰਭਾਸ ਮੰਡਲ ਨੂੰ ਪੁਲਸ ਨੇ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਹੈ। ਪੁਲਸ ਹੱਥੋਂ ਮਾਰੇ ਜਾਣ ਮਗਰੋਂ ਪ੍ਰਭਾਸ ਦੀ ਮਾਂ ਨੇ ਬੁੱਧਵਾਰ ਨੂੰ ਉਸ ਦੀ ਲਾਸ਼ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਦੋਸ਼ੀ ਦੀ ਮਾਂ ਸੰਧਿਆ ਮੰਡਲ ਨੇ ਕਿਹਾ ਕਿ ਉਸ ਦੇ ਪੁੱਤ ਨੂੰ ਉਸ ਦੇ ਮਾੜੇ ਕਰਮਾਂ ਦੀ ਸਜ਼ਾ ਮਿਲ ਗਈ ਹੈ ਅਤੇ ਉਸ ਨੂੰ ਆਪਣੇ ਪੁੱਤ ਦੀ ਮੌਤ ਦਾ ਕੋਈ ਅਫ਼ਸੋਸ ਨਹੀਂ ਹੈ।

ਪੁਲਸ ਵੱਲੋਂ ਪ੍ਰਭਾਸ ਦੇ ਐਨਕਾਊਂਟਰ ਦੀ ਖ਼ਬਰ ਦਿੱਤੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਂ ਸੰਧਿਆ ਮੰਡਲ ਨੇ ਕਿਹਾ, "ਉਸ ਛੋਟੀ ਬੱਚੀ ਨੇ ਮਰਨ ਵੇਲੇ ਬੇਹਿਸਾਬ ਦਰਦ ਝੱਲਿਆ ਹੋਵੇਗਾ। ਮੇਰੇ ਪੁੱਤ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲ ਗਈ ਹੈ।" ਉਨ੍ਹਾਂ ਕਿਹਾ ਕਿ ਪੁਲਸ ਨੇ ਉਨ੍ਹਾਂ ਨੂੰ ਲਾਸ਼ ਦੇਖਣ ਲਈ ਹਸਪਤਾਲ ਆਉਣ ਬਾਰੇ ਕਿਹਾ ਸੀ, ਪਰ ਉਹ ਨਾ ਤਾਂ ਉਸ ਦਾ ਚਿਹਰਾ ਦੇਖਣਾ ਚਾਹੁੰਦੀ ਹੈ ਅਤੇ ਨਾ ਹੀ ਪਰਿਵਾਰ ਦਾ ਕੋਈ ਹੋਰ ਮੈਂਬਰ ਲਾਸ਼ ਲੈਣ ਜਾਵੇਗਾ। ਉਸ ਦੀ ਮਾਂ ਨੇ ਦੱਸਿਆ ਕਿ ਪ੍ਰਭਾਸ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਕਦੇ ਕਿਸੇ ਦੀ ਗੱਲ ਨਹੀਂ ਸੁਣਦਾ ਸੀ, ਇਸ ਕਾਰਨ ਪਰਿਵਾਰ ਦਾ ਕੋਈ ਵੀ ਮੈਂਬਰ ਉਸ ਦੀ ਜ਼ਿਆਦਾ ਪਰਵਾਹ ਨਹੀਂ ਕਰਦਾ ਸੀ।

ਇਹ ਵੀ ਪੜ੍ਹੋ- ਸ਼ਾਰਜਾਹ ਤੋਂ ਆਉਂਦਾ ਜਹਾਜ਼ ਹਵਾ ਵਿਚਾਲੇ ਹੋ ਗਿਆ 'ਗ਼ਾਇਬ' ! ਹਾਲੇ ਤੱਕ ਨਹੀਂ ਲੱਗੀ ਕੋਈ ਉੱਘ-ਸੁੱਘ

ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰੀ ਮਗਰੋਂ ਪੁੱਛਗਿੱਛ ਦੌਰਾਨ ਪ੍ਰਭਾਸ ਜਾਂਚ ਟੀਮ ਨੂੰ ਗੁੰਮਰਾਹ ਕਰ ਰਿਹਾ ਸੀ। ਘਟਨਾ ਦੀਆਂ ਕੜੀਆਂ ਜੋੜਨ ਅਤੇ ਵਾਰਦਾਤ ਵਾਲੀ ਥਾਂ ਦੀ ਨਿਸ਼ਾਨਦੇਹੀ ਲਈ ਪੁਲਸ ਟੀਮ ਮੰਗਲਵਾਰ ਰਾਤ ਕਰੀਬ 12:45 ਵਜੇ ਉਸ ਨੂੰ ਦੱਖਣ 24 ਪਰਗਨਾ ਜ਼ਿਲ੍ਹੇ ਦੇ ਸੂਰਿਆਪੁਰ ਲੈ ਕੇ ਗਈ ਸੀ। ਇਸੇ ਦੌਰਾਨ ਉਸ ਨੇ ਅਚਾਨਕ ਇੱਕ ਪੁਲਸ ਮੁਲਾਜ਼ਮ ਦੀ ਸਰਕਾਰੀ ਪਿਸਤੌਲ ਖੋਹ ਕੇ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ 'ਤੇ ਗੋਲੀ ਚਲਾ ਦਿੱਤੀ। ਪੁਲਸ ਨੇ ਸੈਲਫ਼ ਡਿਫੈਂਸ 'ਚ ਜਵਾਬੀ ਫਾਇਰਿੰਗ ਕੀਤੀ, ਜਿਸ ਵਿੱਚ ਪ੍ਰਭਾਸ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜ਼ਿਕਰਯੋਗ ਹੈ ਕਿ 4 ਜੁਲਾਈ ਨੂੰ ਲਾਪਤਾ ਹੋਈ 11 ਸਾਲਾ ਲੜਕੀ ਦੀ ਲਾਸ਼ ਅਗਲੇ ਦਿਨ ਸੂਰਿਆਪੁਰ ਹਾਟ ਇਲਾਕੇ ਦੇ ਇੱਕ ਤਾਲਾਬ ਵਿੱਚੋਂ ਬੋਰੇ ਵਿੱਚ ਬੰਦ ਮਿਲੀ ਸੀ। ਲੜਕੀ ਦਾ ਬੇਰਹਿਮੀ ਨਾਲ ਜਬਰ-ਜਨਾਹ ਤੋਂ ਬਾਅਦ ਕਤਲ ਕਰ ਦਿੱਤੀ ਗਈ ਸੀ, ਜਿਸ ਕਾਰਨ ਲੋਕਾਂ ਵਿੱਚ ਭਾਰੀ ਗੁੱਸਾ ਸੀ। ਇਸ ਮਾਮਲੇ 'ਚ ਹੁਣ ਤੱਕ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਪ੍ਰਭਾਸ ਵੀ ਸ਼ਾਮਲ ਹੈ। ਪ੍ਰਭਾਸ ਦੀ ਜਾਣਕਾਰੀ 'ਤੇ ਹੀ ਲੜਕੀ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਹੁਣ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।

ਇਹ ਵੀ ਪੜ੍ਹੋ- ਹਾਲੇ ਹੋਰ ਧੂੰਆਂ ਕੱਢੇਗੀ ਗਰਮੀ ! 3,700 ਲੋਕਾਂ ਦੀ ਮੌਤ ਮਗਰੋਂ WHO ਨੇ ਯੂਰਪ ਲਈ ਜਾਰੀ ਕੀਤਾ ALERT

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News