ਵੱਡੀ ਖ਼ਬਰ ; ਪੁਲਸ ਨੇ ਐਨਕਾਊਂਟਰ ''ਚ ਢੇਰ ਕੀਤਾ 24 ਕੇਸਾਂ ''ਚ ''ਵਾਂਟੇਡ'' ਬਦਮਾਸ਼
Monday, Jul 28, 2025 - 11:40 AM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਸੂਬੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਸ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ 50 ਹਜ਼ਾਰ ਰੁਪਏ ਦੇ ਇਨਾਮੀ ਗੈਂਗਸਟਰ ਡਬਲੂ ਯਾਦਵ ਨੂੰ ਢੇਰ ਕਰ ਦਿੱਤਾ ਹੈ। ਡਬਲੂ ਬਿਹਾਰ ਦੇ ਬੇਗੁਸਰਾਏ ਦਾ ਰਹਿਣ ਵਾਲਾ ਸੀ ਤੇ ਉਹ ਕਈ ਮਾਮਲਿਆਂ 'ਚ ਪੁਲਸ ਨੂੰ ਲੋੜੀਂਦਾ ਸੀ।
ਮਿਲੀ ਜਾਣਕਾਰੀ ਮੁਤਾਬਕ 27-28 ਜੁਲਾਈ ਦੀ ਰਾਤ ਨੂੰ ਉੱਤਰ ਪ੍ਰਦੇਸ਼ ਦੇ ਥਾਣਾ ਸਿੰਭਾਵਲੀ ਇਲਾਕੇ 'ਚ ਉੱਤਰ ਪ੍ਰਦੇਸ਼ ਦੀ ਐੱਸ.ਟੀ.ਐੱਫ਼. (ਨੋਇਡਾ) ਟੀਮ, ਬਿਹਾਰ ਤੇ ਹਾਪੁੜ ਪੁਲਸ ਨੇ ਇਕ ਸਾਂਝਾ ਆਪਰੇਸ਼ਨ ਕੀਤਾ ਤੇ ਬਦਮਾਸ਼ਾਂ ਨਾਲ ਮੁਕਾਬਲਾ ਕੀਤਾ, ਜਿਸ ਦੌਰਾਨ ਗੈਂਗਸਟਰ ਗੋਲੀ ਲੱਗਣ ਕਾਰਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ਔਰਤਾਂ ਦੀ ਸਕੀਮ ਦਾ ਫ਼ਾਇਦਾ ਲੈ ਰਹੇ 14 ਹਜ਼ਾਰ 'ਬੰਦੇ' ! ਸੂਬਾ ਸਰਕਾਰ ਨੂੰ ਲਾ ਗਏ ਕਰੋੜਾਂ ਦਾ ਚੂਨਾ
ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੁਕਾਬਲੇ ਵਾਲੀ ਜਗ੍ਹਾ ਤੋਂ ਭਾਰੀ ਮਾਤਰਾ 'ਚ ਹਥਿਆਰ ਤੇ ਅਸਲਾ ਬਰਾਮਦ ਹੋਇਆ ਹੈ। ਮ੍ਰਿਤਕ ਗੈਂਗਸਟਰ ਦੀ ਪਛਾਣ ਬਿਹਾਰ ਦੇ ਬੇਗੁਸਰਾਏ ਜ਼ਿਲ੍ਹੇ 'ਚ ਪੈਂਦੇ ਥਾਣਾ ਸਾਹਿਬਪੁਰ ਕਮਾਲ ਵਾਸੀ ਡਬਲੂ ਯਾਦਵ ਵਜੋਂ ਹੋਈ ਹੈ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਡਬਲੂ ਬਿਹਾਰ 'ਚ ਇਕ ਕਤਲ ਮਾਮਲੇ 'ਚ ਪੁਲਸ ਨੂੰ ਲੋੜੀਂਦਾ ਸੀ ਤੇ ਕਈ ਹੋਰ ਮਾਮਲਿਆਂ 'ਚ ਵੀ ਫਰਾਰ ਚੱਲ ਰਿਹਾ ਸੀ। ਉਸ ਨੂੰ ਫੜਨ ਲਈ ਪੁਲਸ ਨੇ ਉਸ 'ਤੇ 50 ਹਜ਼ਾਰ ਰੁਪਏ ਇਨਾਮ ਦਾ ਵੀ ਐਲਾਨ ਕੀਤਾ ਹੋਇਆ ਸੀ। ਉਸ ਖ਼ਿਲਾਫ਼ ਕਤਲ, ਡਕੈਤੀ, ਲੁੱਟ-ਖੋਹ, ਕਤਲ ਦੀ ਕੋਸ਼ਿਸ਼ ਵਰਗੇ ਕੁੱਲ 24 ਕੇਸ ਦਰਜ ਹਨ, ਜਿਨ੍ਹਾਂ 'ਚ ਕਾਰਵਾਈ ਕਰਦੇ ਹੋਏ ਅੱਜ ਆਖ਼ਿਰ ਪੁਲਸ ਨੇ ਉਸ ਨੂੰ ਢੇਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e