Law ਕਾਲਜ ''ਚ ਵਿਦਿਆਰਥਣ ਨਾਲ ਹੋਏ ਸਮੂਹਿਕ ਜਬਰ-ਜਨਾਹ ਮਾਮਲੇ ''ਚ ਪੁਲਸ ਦੀ ਵੱਡੀ ਕਾਰਵਾਈ
Saturday, Jun 28, 2025 - 04:50 PM (IST)

ਨੈਸ਼ਨਲ ਡੈਸਕ- ਬੀਤੇ ਦਿਨ ਦੇਸ਼ ਇਕ ਵਾਰ ਫ਼ਿਰ ਤੋਂ ਉਦੋਂ ਸ਼ਰਮਸਾਰ ਹੋ ਗਿਆ, ਜਦੋਂ ਕੋਲਕਾਤਾ ਦੇ ਕਸਬਾ ਲਾਅ ਕਾਲਜ 'ਚ ਹੀ ਇਕ ਵਿਦਿਆਰਥਣ ਨਾਲ 3 ਨੌਜਵਾਨਾਂ ਨੇ ਹਵਸ ਦਾ ਸ਼ਿਕਾਰ ਬਣਾਇਆ। ਇਹੀ ਨਹੀਂ, ਉਨ੍ਹਾਂ ਆਪਣੀ ਇਸ ਗੰਦੀ ਕਰਤੂਤ ਦੀ ਵੀਡੀਓ ਵੀ ਆਪਣੇ ਮੋਬਾਈਲ 'ਚ ਰਿਕਾਰਡ ਕੀਤੀ। ਇਹ ਘਟਨਾ ਦੱਖਣੀ ਕੋਲਕਾਤਾ ਦੇ ਕਸਬਾ 'ਚ ਸਥਿਤ ਲਾਅ ਕਾਲਜ 'ਚ 25 ਜੂਨ ਦੀ ਸ਼ਾਮ ਨੂੰ ਵਾਪਰੀ, ਜਿਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਪੁਲਸ ਨੇ ਉਕਤ ਘਟਨਾ ਦੇ ਇਕਲੌਤੇ ਗਵਾਹ ਕਾਲਜ ਦੇ ਸੁਰੱਖਿਆ ਗਾਰਡ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ।
ਉਸ ਨੂੰ ਸ਼ੁੱਕਰਵਾਰ ਦੀ ਸ਼ਾਮ ਨੂੰ ਹਿਰਾਸਤ 'ਚ ਲਿਆ ਗਿਆ ਸੀ ਤੇ ਪੁੱਛ-ਗਿੱਛ ਦੌਰਾਨ ਉਸ ਦੇ ਬਿਆਨ ਇਸ ਮਾਮਲੇ 'ਚ ਕਾਫ਼ੀ ਅਹਿਮ ਸਾਬਤ ਹੋ ਸਕਦੇ ਹਨ। ਦਰਜ ਕਰਵਾਈ ਗਈ ਸ਼ਿਕਾਇਤ 'ਚ ਪੀੜਤ ਵਿਦਿਆਰਥਣ ਨੇ ਦੱਸਿਆ ਕਿ ਕਰੀਬ 55 ਸਾਲਾ ਸਕਿਓਰਿਟੀ ਗਾਰਡ ਉਸ ਨੂੰ ਬਚਾਉਣ 'ਚ ਬੇਵੱਸ ਸੀ। ਉਸ ਨੂੰ ਜ਼ਬਰਦਸਤੀ ਗਾਰਡ ਦੇ ਕਮਰੇ 'ਚ ਲਿਜਾ ਕੇ ਗਾਰਡ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਉਸ ਨਾਲ ਇਹ ਗੰਦੀ ਹਰਕਤ ਕੀਤੀ ਗਈ। ਇਸ ਤੋਂ ਇਲਾਵਾ ਪੁਲਸ ਨੇ ਮਾਮਲੇ ਦੇ 3 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਉਨ੍ਹਾਂ ਦੀ ਰਿਮਾਂਡ ਹਾਸਲ ਕਰ ਲਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਫ਼ੌਜੀ ਕਾਫ਼ਲੇ 'ਤੇ ਹੋ ਗਿਆ ਹਮਲਾ, 13 ਜਵਾਨਾਂ ਦੀ ਗਈ ਜਾਨ
Kolkata Police arrests South Calcutta Law College's guard in alleged gang-rape case
Read @ANI Story | https://t.co/p6b1dASlIY#KolkataPolice #KolkataRapeCase pic.twitter.com/m8JP4XdudO
— ANI Digital (@ani_digital) June 28, 2025
ਜ਼ਿਕਰਯੋਗ ਹੈ ਕਿ 25 ਜੂਨ ਦੀ ਸ਼ਾਮ ਨੂੰ ਕਾਲਜ ਦੀ ਵਿਦਿਆਰਥਣ ਨੂੰ ਕਾਲਜ ਦੇ ਹੀ ਇਕ ਕਮਰੇ 'ਚ ਲਿਜਾ ਕੇ ਉਸ ਦੇ 2 ਸੀਨੀਅਰ ਤੇ ਇਕ ਪਾਸ ਆਊਟ ਵਿਦਿਆਰਥੀ ਨੇ ਜ਼ਬਰਦਸਤੀ ਹਵਸ ਦਾ ਸ਼ਿਕਾਰ ਬਣਾਇਆ ਤੇ ਉਸ ਦੀਆਂ ਵੀਡੀਓਜ਼ ਵੀ ਬਣਾਈਆਂ। ਇਸ ਮਗਰੋਂ ਉਨ੍ਹਾਂ ਵਿਦਿਆਰਥਣ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਣਗੇ।
ਇਹ ਵੀ ਪੜ੍ਹੋ- ਕਮਾਲ ਹੋ ਗਿਆ...! ਆਪਣੇ-ਆਪ ਚੱਲ ਕੇ ਗਾਹਕ ਦੇ ਘਰ ਪਹੁੰਚ ਗਈ 'ਕਾਰ', ਦੇਖੋ ਹੈਰਾਨ ਕਰਦੀ ਵੀਡੀਓ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e