ਪੁਲਸ ਵਲੋਂ ਪ੍ਰਦਰਸ਼ਨਕਾਰੀ NHM ਕਰਮਚਾਰੀਆਂ ''ਤੇ ਲਾਠੀਚਾਰਜ
Wednesday, Jan 03, 2018 - 06:37 PM (IST)

ਜੰਮੂ— ਪਿਛਲੇ 14 ਦਿਨਾਂ ਤੋਂ ਐਨ. ਐਚ. ਐਮ. ਕਰਮਚਾਰੀਆਂ ਨੇ ਸਰਕਾਰ ਤੋਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਪ੍ਰਦਰਸ਼ਨ ਸ਼ੁਰੂ ਰੱਖਿਆ ਹੋਇਆ ਹੈ ਪਰ ਸਰਕਾਰ ਵੱਲੋਂ ਕੋਈ ਵੀ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਕੱਤਰੇਤ ਦਾ ਘੇਰਾਓ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਜਿਸ ਜਗ੍ਹਾ 'ਤੇ ਐਨ. ਐਚ. ਐਮ. ਦੇ ਕਰਮਚਾਰੀ ਪ੍ਰਦਰਸ਼ਨ ਕਰ ਰਹੇ ਸਨ ਉਥੇ ਸਕੱਤਰੇਤ ਹੋਣ ਦੇ ਚੱਲਦੇ ਧਾਰਾ 144 ਲੱਗੀ ਰਹਿੰਦੀ ਹੈ। ਜਦੋਂ ਸਾਰੇ ਐਨ. ਐਚ. ਐਸ. ਕਰਮਚਾਰੀਆਂ ਨੇ ਘੇਰਾਓ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਥੇ ਪਹਿਲਾਂ ਤੋਂ ਮੌਜੂਦ ਪੁਲਸ ਬਲ ਨੇ ਉਨ੍ਹਾਂ 'ਤੇ ਲਾਠੀਚਾਰਜ ਅਤੇ ਆਂਸੂ ਗੈਸ ਦੇ ਨਾਲ ਮਿਰਚਾਂ ਦੇ ਗੋਲਿਆਂ ਦਾ ਇਸਤੇਮਾਲ ਕੀਤਾ। ਇਸ ਲਾਠੀਚਾਰਜ 'ਚ ਕਈ ਕਰਮਚਾਰੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਕਈ ਮਹਿਲਾ ਕਰਮਚਾਰੀ ਵੀ ਇਸ ਲਾਠੀਚਾਰਜ 'ਚ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਜੰਮੂ ਦੇ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ।