ਜਾਣੋ PoK ਕੀ ਹੈ! ਜੋ ਭਾਰਤ-ਪਾਕਿ ਵਿਚਾਲੇ ਵਿਵਾਦ ਦੀ ਜੜ੍ਹ ਦਾ ਬਣਿਆ ਕਾਰਨ

Tuesday, May 13, 2025 - 06:07 PM (IST)

ਜਾਣੋ PoK ਕੀ ਹੈ! ਜੋ ਭਾਰਤ-ਪਾਕਿ ਵਿਚਾਲੇ ਵਿਵਾਦ ਦੀ ਜੜ੍ਹ ਦਾ ਬਣਿਆ ਕਾਰਨ

ਨੈਸ਼ਨਲ ਡੈਸਕ- ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੀ ਸਥਿਤੀ ਵਿਚ ਅਕਸਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ) ਦਾ ਜ਼ਿਕਰ ਕੀਤਾ ਜਾਂਦਾ ਹੈ। ਇਹ ਖੇਤਰ ਕਸ਼ਮੀਰ ਦੇ 78,000 ਵਰਗ ਕਿਲੋਮੀਟਰ ਤੋਂ ਵੱਧ ਦੇ ਖੇਤਰ 'ਚ ਫੈਲਿਆ ਹੋਇਆ ਹੈ, ਜਿਸ ਨੂੰ ਪਾਕਿਸਤਾਨ 'ਆਜ਼ਾਦ ਕਸ਼ਮੀਰ' ਵਜੋਂ ਪੇਸ਼ ਕਰਦਾ ਹੈ। ਹਾਲਾਂਕਿ ਭਾਰਤ ਇਸ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ) ਮੰਨਦਾ ਹੈ। ਆਓ ਜਾਣਦੇ ਹਾਂ ਕਿ ਇਹ ਪੀ. ਓ.ਕੇ ਕਿਵੇਂ ਹੋਂਦ ਵਿਚ ਆਇਆ ਅਤੇ ਇਸ ਦੀ ਮੌਜੂਦਾ ਸਥਿਤੀ ਕੀ ਹੈ।

ਸਭ ਤੋਂ ਪਹਿਲਾ ਸਵਾਲ ਇਹ ਉੱਠਦਾ ਹੈ ਕਿ ਪੀਓਕੇ ਕੀ ਹੈ? ਇਹ ਕਿਵੇਂ ਬਣਿਆ? ਅਤੇ ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਵਾਦ ਦਾ ਸਭ ਤੋਂ ਵੱਡਾ ਕਾਰਨ ਕਿਉਂ ਹੈ?

ਦਰਅਸਲ ਅੱਜ ਜੋ ਪੀ. ਓ. ਕੇ ਹੈ, ਉਹ ਕਦੇ ਭਾਰਤ ਦਾ ਹਿੱਸਾ ਸੀ। 

ਜਦੋਂ ਭਾਰਤ 1947 ਵਿਚ ਆਜ਼ਾਦ ਹੋਇਆ, ਤਾਂ ਇਹ 500 ਤੋਂ ਵੱਧ ਰਿਆਸਤਾਂ 'ਚ ਵੰਡਿਆ ਗਿਆ ਸੀ। ਇਨ੍ਹਾਂ ਰਿਆਸਤਾਂ 'ਚੋਂ ਜ਼ਿਆਦਾਤਰ ਜਾਂ ਤਾਂ ਭਾਰਤ ਜਾਂ ਪਾਕਿਸਤਾਨ ਵਿਚ ਰਲ ਗਏ ਪਰ ਕੁਝ ਰਿਆਸਤਾਂ ਨਿਰਪੱਖ ਰਹੀਆਂ। ਇਨ੍ਹਾਂ 'ਚੋਂ ਇਕ ਜੰਮੂ ਅਤੇ ਕਸ਼ਮੀਰ ਸੀ, ਜਿੱਥੇ ਮੁਸਲਿਮ ਆਬਾਦੀ ਬਹੁ-ਗਿਣਤੀ 'ਚ ਸੀ ਪਰ ਰਾਜਾ ਹਰੀ ਸਿੰਘ ਇਕ ਹਿੰਦੂ ਸੀ। ਉਹ ਨਾ ਤਾਂ ਭਾਰਤ ਵਿਚ ਸ਼ਾਮਲ ਹੋਣਾ ਚਾਹੁੰਦਾ ਸੀ ਅਤੇ ਨਾ ਹੀ ਪਾਕਿਸਤਾਨ ਵਿਚ। ਉਸ ਦਾ ਇਰਾਦਾ ਸੀ ਕਿ ਜੰਮੂ ਅਤੇ ਕਸ਼ਮੀਰ ਇਕ ਸੁਤੰਤਰ ਰਿਆਸਤ ਬਣਿਆ ਰਹੇ।

ਪਾਕਿਸਤਾਨ ਨੇ ਭੇਜੇ ਕਬਾਇਲੀ ਲੜਾਕੇ

22 ਅਕਤੂਬਰ 1947 ਨੂੰ ਪਾਕਿਸਤਾਨ ਨੇ ਆਪਣਾ ਇਰਾਦਾ ਐਲਾਨ ਕੀਤਾ। ਇਸ ਨੇ ਹਜ਼ਾਰਾਂ ਕਬਾਇਲੀ ਲੜਾਕਿਆਂ ਨੂੰ ਕਸ਼ਮੀਰ ਭੇਜਿਆ, ਜਿਨ੍ਹਾਂ ਦਾ ਉਦੇਸ਼ ਕਸ਼ਮੀਰ ਨੂੰ ਜ਼ਬਰਦਸਤੀ ਪਾਕਿਸਤਾਨ ਨਾਲ ਮਿਲਾਉਣਾ ਸੀ। ਇਸ ਹਮਲੇ ਨੂੰ ਪਾਕਿਸਤਾਨ ਦੀ ਫੌਜ ਅਤੇ ਸਰਕਾਰ ਦਾ ਪੂਰਾ ਸਮਰਥਨ ਪ੍ਰਾਪਤ ਸੀ। ਹੌਲੀ-ਹੌਲੀ ਇਨ੍ਹਾਂ ਕਬੀਲਿਆਂ ਨੇ ਕਸ਼ਮੀਰ ਦੇ ਕਈ ਹਿੱਸਿਆਂ 'ਤੇ ਕਬਜ਼ਾ ਕਰ ਲਿਆ। ਸਥਿਤੀ ਵਿਗੜਦੀ ਦੇਖ ਕੇ ਮਹਾਰਾਜਾ ਹਰੀ ਸਿੰਘ ਨੇ ਭਾਰਤ ਤੋਂ ਮਦਦ ਮੰਗੀ ਅਤੇ 27 ਅਕਤੂਬਰ 1947 ਨੂੰ ਕਸ਼ਮੀਰ ਭਾਰਤ ਵਿਚ ਰਲ ਗਿਆ।

ਭਾਰਤ ਨੇ ਕਮਾਨ ਸੰਭਾਲੀ, ਫੌਜ ਨੇ ਮੋਰਚਾ ਸੰਭਾਲਿਆ

ਰਲਾਉਣ ਦੇ ਨਾਲ ਭਾਰਤੀ ਫੌਜ ਨੇ ਮੋਰਚਾ ਸੰਭਾਲਿਆ ਅਤੇ ਪਾਕਿਸਤਾਨੀ ਘੁਸਪੈਠੀਆਂ ਨੂੰ ਭਜਾਉਣਾ ਸ਼ੁਰੂ ਕਰ ਦਿੱਤਾ। ਪਰ ਇਸ ਸਮੇਂ ਦੌਰਾਨ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਸੰਯੁਕਤ ਰਾਸ਼ਟਰ ਵਿਚ ਇਹ ਮੁੱਦਾ ਉਠਾਇਆ।

ਸੰਯੁਕਤ ਰਾਸ਼ਟਰ 'ਚ ਕਸ਼ਮੀਰ ਵਿਵਾਦ

ਸੰਯੁਕਤ ਰਾਸ਼ਟਰ ਵਿਚ ਕਸ਼ਮੀਰ ਬਾਰੇ ਚਾਰ ਪ੍ਰਮੁੱਖ ਪ੍ਰਸਤਾਵ ਆਏ:
-ਪ੍ਰਸਤਾਵ 38 (1 ਜਨਵਰੀ 1948): ਦੋਵਾਂ ਦੇਸ਼ਾਂ ਨੂੰ ਸਥਿਤੀ ਨੂੰ ਆਮ ਬਣਾਉਣ ਦੀ ਅਪੀਲ।
-ਪ੍ਰਸਤਾਵ 39 (20 ਜਨਵਰੀ 1948): ਭਾਰਤ-ਪਾਕਿਸਤਾਨ ਨਾਲ ਗੱਲਬਾਤ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਦੀ ਗੱਲ।
-ਪ੍ਰਸਤਾਵ 47 (21 ਅਪ੍ਰੈਲ 1948): ਕਸ਼ਮੀਰ 'ਚ ਜਨਮਤ ਸੰਗ੍ਰਹਿ ਦੀ ਸਿਫ਼ਾਰਸ਼ - ਪਰ ਸ਼ਰਤ ਇਹ ਸੀ ਕਿ ਪਾਕਿਸਤਾਨ ਆਪਣੇ ਕਬੀਲਿਆਂ ਨੂੰ ਹਟਾ ਦੇਵੇ।
-ਪ੍ਰਸਤਾਵ 51 (3 ਜੂਨ 1948): ਭਾਰਤ-ਪਾਕਿਸਤਾਨ ਵਿਚ ਸੰਯੁਕਤ ਰਾਸ਼ਟਰ ਕਮਿਸ਼ਨ ਭੇਜਣ ਦੀ ਗੱਲ।
ਇਸ ਦੌਰਾਨ ਪਾਕਿਸਤਾਨੀ ਕਬੀਲਿਆਂ ਨੇ ਕਸ਼ਮੀਰ ਦੇ ਇਕ ਵੱਡੇ ਹਿੱਸੇ 'ਤੇ ਕਬਜ਼ਾ ਕਰ ਲਿਆ। ਇਸ ਕਬਜ਼ੇ ਵਾਲੇ ਹਿੱਸੇ ਨੂੰ ਅੱਜ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਜਾਂ ਪੀ. ਓ. ਕੇ ਕਿਹਾ ਜਾਂਦਾ ਹੈ।

ਅੱਜ ਦਾ ਪੀ. ਓ. ਕੇ ਦੋ ਹਿੱਸਿਆਂ 'ਚ ਵੰਡਿਆ ਹੋਇਆ-

ਆਜ਼ਾਦ ਕਸ਼ਮੀਰ - ਪਾਕਿਸਤਾਨ ਇਸ ਨੂੰ 'ਆਜ਼ਾਦ' ਕਹਿੰਦਾ ਹੈ ਪਰ ਇੱਥੇ ਸਰਕਾਰ ਪੂਰੀ ਤਰ੍ਹਾਂ ਪਾਕਿਸਤਾਨ ਦੇ ਕੰਟਰੋਲ ਹੇਠ ਹੈ।

ਗਿਲਗਿਤ-ਬਾਲਟਿਸਤਾਨ: 1949 ਵਿਚ ਕਰਾਚੀ ਸਮਝੌਤੇ ਤਹਿਤ ਇਸ ਨੂੰ ਪਾਕਿਸਤਾਨ ਨੇ ਸਿੱਧਾ ਆਪਣੇ ਕਬਜ਼ੇ 'ਚ ਲੈ ਲਿਆ ਸੀ।

ਪੀਓਕੇ ਦੋ ਪ੍ਰਮੁੱਖ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ:

ਆਜ਼ਾਦ ਕਸ਼ਮੀਰ - ਪਾਕਿਸਤਾਨ ਇਸਨੂੰ 'ਆਜ਼ਾਦ' ਕਹਿੰਦਾ ਹੈ, ਪਰ ਇੱਥੇ ਸਰਕਾਰ ਪੂਰੀ ਤਰ੍ਹਾਂ ਪਾਕਿਸਤਾਨ ਦੇ ਕੰਟਰੋਲ ਹੇਠ ਹੈ।

ਗਿਲਗਿਤ-ਬਾਲਟਿਸਤਾਨ: 1949 ਵਿਚ ਕਰਾਚੀ ਸਮਝੌਤੇ ਦੇ ਤਹਿਤ ਇਸਨੂੰ ਪਾਕਿਸਤਾਨ ਨੇ ਸਿੱਧਾ ਆਪਣੇ ਕਬਜ਼ੇ ਵਿ ਚ ਲੈ ਲਿਆ ਸੀ। ਇਹ ਇਲਾਕਾ ਬਹੁਤ ਸੰਵੇਦਨਸ਼ੀਲ ਹੈ ਕਿਉਂਕਿ ਇਹ ਭਾਰਤ, ਪਾਕਿਸਤਾਨ, ਅਫਗਾਨਿਸਤਾਨ ਅਤੇ ਚੀਨ ਨਾਲ ਆਪਣੀਆਂ ਸਰਹੱਦਾਂ ਸਾਂਝੀਆਂ ਕਰਦਾ ਹੈ। ਇਹ ਇਲਾਕਾ ਰਣਨੀਤਕ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹੈ।

ਪੀ. ਓ. ਕੇ ਦਾ ਖੇਤਰ ਅਤੇ ਚੀਨ ਨੂੰ ਸੌਂਪਿਆ ਗਿਆ ਹਿੱਸਾ

ਭਾਰਤ ਸਰਕਾਰ ਮੁਤਾਬਕ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਲਗਭਗ 78,000 ਵਰਗ ਕਿਲੋਮੀਟਰ 'ਤੇ ਗੈਰ-ਕਾਨੂੰਨੀ ਕਬਜ਼ਾ ਕਰ ਲਿਆ ਹੈ। ਇਸ ਤੋਂ ਇਲਾਵਾ 1963 ਵਿਚ ਪਾਕਿਸਤਾਨ ਨੇ ਗਿਲਗਿਤ-ਬਾਲਟਿਸਤਾਨ ਦਾ 5,180 ਵਰਗ ਕਿਲੋਮੀਟਰ ਹਿੱਸਾ ਚੀਨ ਨੂੰ ਸੌਂਪ ਦਿੱਤਾ, ਜਿਸ ਨੂੰ ਅਸੀਂ ਅਕਸਾਈ ਚੀਨ ਵਜੋਂ ਜਾਣਦੇ ਹਾਂ।
 


author

Tanu

Content Editor

Related News