ਜੰਮੂ ਕਸ਼ਮੀਰ : ਪੁੰਛ ''ਚ ਕੰਟਰੋਲ ਰੇਖਾ ਕੋਲ POK ਦਾ ਨਾਗਰਿਕ ਗ੍ਰਿਫ਼ਤਾਰ

Saturday, Oct 14, 2023 - 10:57 AM (IST)

ਜੰਮੂ ਕਸ਼ਮੀਰ : ਪੁੰਛ ''ਚ ਕੰਟਰੋਲ ਰੇਖਾ ਕੋਲ POK ਦਾ ਨਾਗਰਿਕ ਗ੍ਰਿਫ਼ਤਾਰ

ਪੁੰਛ (ਭਾਸ਼ਾ)-  ਸੁਰੱਖਿਆ ਫ਼ੋਰਸਾਂ ਨੇ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਇਕ ਨਾਗਰਿਕ ਨੂੰ ਗ੍ਰਿਫ਼ਤਾਰ ਕਰ  ਲਿਆ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫੜਿਆ ਗਿਆ ਨਾਗਰਿਕ ਇਰਸ਼ਾਦ ਅਹਿਮਦ (17) ਮਾਨਸਿਕ ਰੂਪ ਨਾਲ ਅਸਥਿਰ ਲੱਗ ਰਿਹਾ ਸੀ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨੇ ਨਸ਼ਟ ਕੀਤੀਆਂ ਸ਼ੱਕੀ ਵਸਤੂਆਂ

ਸੂਤਰਾਂ ਨੇ ਕਿਹਾ ਕਿ ਸੁਰੱਖਿਆ ਫ਼ੋਰਸਾਂ ਦੇ ਜਵਾਨਾਂ ਨੇ ਕਰਨੀ ਇਲਾਕੇ 'ਚ ਐੱਲ.ਓ.ਸੀ. ਕੋਲ ਇਕ ਵਿਅਕਤੀ ਦੀ ਗਤੀਵਿਧੀ ਦੇਖੀ। ਉਨ੍ਹਾਂ ਦੇਖਿਆ ਕਿ ਪੀ.ਓ.ਕੇ. ਦਾ ਇਕ ਨਾਗਰਿਕ ਉੱਥੇ ਘੁੰਮ ਰਿਹਾ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੀ.ਓ.ਕੇ. ਦੇ ਨਾਗਰਿਕ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਉਹ ਮਾਨਸਿਕ ਰੂਪ ਨਾਲ ਅਸਥਿਰ ਲੱਗ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News