ਜ਼ਹਿਰੀਲੀ ਸ਼ਰਾਬ ਦਾ ਕਹਿਰ, ਸਰਪੰਚ ਦੇ ਭਰਾ ਸਣੇ 7 ਲੋਕਾਂ ਦੀ ਮੌਤ

Saturday, Feb 08, 2025 - 04:51 PM (IST)

ਜ਼ਹਿਰੀਲੀ ਸ਼ਰਾਬ ਦਾ ਕਹਿਰ, ਸਰਪੰਚ ਦੇ ਭਰਾ ਸਣੇ 7 ਲੋਕਾਂ ਦੀ ਮੌਤ

ਬਿਲਾਸਪੁਰ- ਜ਼ਹਿਰੀਲੀ ਸ਼ਰਾਬ ਪੀਣ ਨਾਲ ਸਰਪੰਚ ਦੇ ਭਰਾ ਸਣੇ ਹੁਣ ਤੱਕ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 4 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਦਾ ਇਲਾਜ ਜਾਰੀ ਹੈ। ਹਾਲਾਂਕਿ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਸਾਫ਼ ਹੋਵੇਗਾ। ਇਹ ਛੱਤੀਸਗੜ੍ਹ ਦੇ ਬਿਲਾਸਪੁਰ ਦੀ ਹੈ। ਮੌਤਾਂ ਦੀ ਸ਼ੁਰੂਆਤ ਬੁੱਧਵਾਰ ਨੂੰ ਹੋਈ ਪਹਿਲੇ ਇਕ ਦੀ ਮੌਤ ਹੋਈ, ਫਿਰ 2 ਲੋਕਾਂ ਦੀ ਜਾਨ ਗਈ, ਉਦੋਂ ਬੀਮਾਰੀ ਸਮਝ ਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਫਿਰ ਬੀਤੀ ਸ਼ੁੱਕਰਵਾਰ ਦੀ ਰਾਤ ਇਕੱਠੇ ਚਾਰ ਲੋਕਾਂ ਦੀ ਮੌਤ ਹੋਈ, ਉਦੋਂ ਕਈ ਦਿਨਾਂ ਤੋਂ ਮਹੁਆ ਸ਼ਰਾਬ ਪੀਣ ਦੀ ਸੂਚਨਾ ਮਿਲੀ। ਮਰਨ ਵਾਲੇ ਸਾਰੇ ਲੋਕ ਇਕ ਪਿੰਡ ਦੇ ਰਹਿਣ ਵਾਲੇ ਸਨ। ਜ਼ਹਿਰੀਲੀ ਸ਼ਰਾਬ ਪੀਣ ਨਾਲ ਜਾਨ ਗੁਆਉਣ ਵਾਲਿਆਂ 'ਚ ਸਰਪੰਚ ਰਾਮਾਧਾਰ ਸੁਨਹਲੇ ਦਾ ਭਰਾ ਰਾਮੂ ਸੁਨਹਲੇ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਖਾਣਾ ਬਣਾਉਂਦੇ ਸਮੇਂ ਫਟਿਆ ਗੈਸ ਸਿਲੰਡਰ, ਪੈ ਗਿਆ ਚੀਕ-ਚਿਹਾੜਾ

ਪੁਲਸ ਅਤੇ ਅਧਿਕਾਰੀਆਂ ਦੀ ਟੀਮ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪਿਛਲੇ 8-10 ਸਾਲਾਂ ਤੋਂ ਪਿੰਡ 'ਚ ਮਹੁਆ ਸ਼ਰਾਬ ਦੀ ਵਿਕਰੀ ਹੋ ਰਹੀ ਹੈ। ਆਬਕਾਰੀ ਅਤੇ ਪੁਲਸ ਦੀ ਟੀਮ ਆਉਂਦੀ ਹੈ ਪਰ ਮਾਮਲੇ ਨੂੰ ਸ਼ਾਂਤ ਕਰ ਦਿੱਤਾ ਜਾਂਦਾ ਹੈ। ਸ਼ਿਕਾਇਤ ਤੋਂ ਬਾਅਦ ਕਦੇ-ਕਦੇ ਦਿਖਾਵੇ ਦੀ ਕਾਰਵਾਈ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਗੈਰ-ਕਾਨੂੰਨੀ ਸ਼ਰਾਬ ਦੀ ਵਿਕਰੀ ਜਾਰੀ ਹੈ। ਹਾਦਸੇ ਵਾਲੀ ਜਗ੍ਹਾ 'ਤੇ ਟੀਆਈ ਨਵੀਨ ਦੇਵਾਂਗਨ ਅਤੇ ਏ.ਐੱਸ.ਪੀ. ਰਾਜੇਂਦਰ ਜਾਇਸਵਾਲ ਨੇ ਕਿਹਾ ਕਿ ਮਾਮਲੇ 'ਚ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News